ਪੰਨਾ:Alochana Magazine October 1964.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤੇ ਕਾਰੀ ਵਿਅੰਗ ਕੱਸਿਆ ਗਇਆ ਹੈ । ਮੀਰੀ ਘਟਨਾਵਾਂ ਦੇ ਪਿਛੋਕੜ ਵਿਚ, ਦਿਲਾਵਰ ਫ਼ੌਜੀ ਦਾ ਮਨੋਵਿਗਿਆਨਿਕ ਵਿਸ਼ਲੇਸ਼ਨ ਪੇਸ਼ ਕਰਦੀ ਹੈ । ਦਿਲਾਵਰ ਨੂੰ ਆਪਣੀ ਜਵਾਨ ਜਹਾਨ ਭੈਣ ਦੀਪੋ ਦੇ ਵਿਆਹ ਦੀ ਫ਼ਿਕਰ ਹੈ - ਦੀਪੋ ਉਕਾ ਹੀ ਹੁਣੀ ਨਹੀਂਕਾਲਾ ਰੰਗ, ਓਪਰੇ ਓਪਰੇ ਨੈਣ ਨਕਸ਼ - ਚੁੱਪ-ਚੁਪੀਤੀ - ਅਕਲੋਂ ਸ਼ਕਲੋਂ ਉਣੀ - ਦਿਲਾਵਰ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਪਰ ਜਦੋਂ ਉਸਨੂੰ ਇਸ ਗੱਲ ਦਾ ਇਹਸਾਸ ਹੁੰਦਾ ਹੈ ਕਿ ਦੀਪੋ, ਪਿੰਡ ਦੇ ਸੱਭ ਤੋਂ ਚੰਗੇ ਤੇ ਸਾਊ ਮੁੰਡੇ, ਸੁਰਿੰਦਰ ਦੀ ਪਿਆਰ-ਪਾਤਰ ਹੈ ਤਾਂ ਦੀ ਉਸਨੂੰ ਚੰਗੀ ਚੰਗੀ, ਸੁਹਣੀ ਸੁਹਣੀ ਤੇ ਸਿਆਣੀ ਸਿਆਣੀ ਲੱਗਣ ਲੱਗ ਪੈਂਦੀ ਹੈ । ਦਿਲਾਵਰ ਨੂੰ ਜਾਪਦਾ ਹੈ, ਜਿਵੇਂ ਉਸਦੇ ਸਿਰ ਤੋਂ ਕੋਈ ਬਹੁਤ ਵੱਡਾ ਭਾਰ ਲਾਹ ਗਇਆ ਹੋਵੇ । ਕਹਾਣੀ ਵਿਚ ਵਿਸ਼ੇ ਦੀ ਬਰਕੀ, ਨਵੀਨਤਾ ਤੇ ਨਿਰੋਏਪਨ ਦੇ ਨਾਲ ਨਾਲ ਨਿਭਾ ਦੀ ਕਲਾਆਤਮਿਕਤਾ ਵੀ ਹੈ । | ਵਰਤਮਾਨ ਯੁੱਗ ਵਿਚ ਦੋਸਤੀ ਵਰਗੇ ਪਾਕ ਪੁਨੀਤ ਰਿਸ਼ਤੇ ਵਿਚ ਵੀ ਸੁਹਿਰਦਤਾ, ਵਫ਼ਾ ਤੇ ਆਪI-ਵਾਰਨ- ਰੁਚੀ ਦੀ ਥਾਂ, ਦੂਸਰੇ ਦੀ ਹੇਠੀ ਕਰਨ, ਨੀਚਾ ਵਿਖਾਉਣ ਤੇ ਮਾਜਿਕ ਤੌਰ ਤੇ ਛੁਟਿਆਣ ਦੀ ਪ੍ਰਵਿਰਤੀ ਪ੍ਰਵੇਸ਼ ਕਰ ਗਈ ਹੈ । ਇਹ ਅਜੋਕੇ ਮਰਥ-ਚਾਰੇ ਦਾ ਇਕ ਲੱਛਣ ਵਿਸ਼ੇਸ਼ ਹੈ । (ਉਡਨ ਘੋੜਿਆਂ ਵਾਲਾ ਕੈਲੰਡਰ", ਚਿੰਨ੍ਹਾਂ ਤੋਂ ਸੰਕੇਤਾਂ ਦੁਆਰਾ; ਖਰਵੇ ਯਥਾਰਥ ਤੇ ਰੰਗੀਨ ਕਲਪਨਾ ਦੇ ਤੱਜ਼ਾਦ ਨਾਲ, ਇਸ ਲੱਛਣ ਬੜੀ ਬੇਰਹਮੀ ਨਾਲ ਨੰਗਿਆਂ ਕਰਦੀ ਤੇ ਵਿਅੰਗ ਦਾ ਵਿਸ਼ਾ ਬਣਾਉਂਦੀ ਹੈ । | ਅਜੋਕੇ ਗਲਤ ਨੀਹਾਂ ਉਤੇ ਉਸਰੇ ਅਰਥਚਾਰੇ ਵਿਚ ਕਲਾ ਸੋਨੇ-ਚਾਂਦੀ ਦੀਆਂ ਵਲਗ: ਵਿਚ ਕੈਦ ਹੈ । ਕਲਾਕਾਰ ਤੇ ਉਨ੍ਹਾਂ ਦੀ ਕਲਾ ਇਕ ਵਿਸ਼ੇਸ਼ ਸ਼ੇਣੀ ਦੇ ਆਸਰੇ ਤੇ ਜੀਉ ਹੀ ਹੈ । ਉੱਭਰਦੀ ਪਲਰਦੀ ਕਲਾ ਦੀ ਸੰਘੀ ਨੱਪ ਦਿੱਤੀ ਜਾਂਦੀ ਹੈ । ਕਲਾਕਾਰ ਦੀ ਹ ਦੀ ਆਵਾਜ਼ ਕੋਈ ਨਹੀਂ ਸੁਣਦਾ। ਇਹ ਵਰਤਮਾਨ ਜੀਵਨ ਦੀ ਤ੍ਰਾਸਦੀ ਹੈ । ਡਰ ਵਾਲੀ ਛਾ" (ਦੇਵਿੰਦਰ • •ਕਵਿਤਾ" ਅਪ੍ਰੈਲ 1964) ‘‘ਸਾਰੰਗੀ ਜਸਵੰਤ ਸਿੰਘ ਵਿਰਦੀ-ਪ੍ਰੀਤਮ' ਸਾਲਾਨਾ ਨੰਬਰ, 64) ਤੇ 'ਮੈਨੂੰ ਟੈਗੋਰ ਬਣਾ ਦੇ ਮਾਂ ਹਨ ਭੰਡਾਰੀ-'ਆਰਸੀ' ਨਵੰਬਰ, 63)ਕਹਾਣੀਆਂ ਵਿਚ ਉਕਤ ਵਿਸ਼ੇ ਵਿਦਮਾਨ ਹਨ । "ਡਰ ਵਾਲੀ ਛਾਂ ਇਕ ਵਿਸ਼ੇਸ਼ ਸੰਸਥਾ ਵਿਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਜਬੂਰੀ, ਬੇਬਸੀ ਤੇ ਬੇਚਾਰਗੀ ਦਾ ਹਿਰਦੇ-ਛੂ ਤੇ ਪ੍ਰਭਾਵਿਕ ਚਿਤਵ ਪੇਸ਼ ਕਰਦੀ ਹੈ । 3, ਭੈ, ਮਾਨਸਿਕ ਅਨਿਸ਼ਚਿਤਤਾ ਤੇ ਬੇਵਿਸ਼ਵਾਸ਼ੀ ਦੇ ਪਰਗਟਾ ਲਈ ਅਪਣਾਏ ਕਲਾਮਈ ਨਾਂ, ਸੰਕੇਤਾਂ ਤੇ ਪ੍ਰਕਾਂ ਦੀ ਚਜੀ ਵਰਤੋਂ ਤੇ ਰਹੱਸਮਈ ਧੁੰਦਲੇ ਵਾਤਾਵਰਨ ਦੀ ਸਾਰੀ; ਇਸ ਕਹਾਣੀ ਦੇ ਅੰਤਰੀਵ ਭਾਵ ਨੂੰ ਉਜਲਾਉਂਦੀ ਹੈ । ਇਸ ਅਛੂਤੇ ਵਿਸ਼ੇ ਨੂੰ, ਲੀ ਦੀ ਕਾਵਿਮਈਅਤਾ ਤੇ ਜ਼ਬਾਨ ਦੀ ਲਿਫ਼ਾਸਤ ਹੋਰ ਬਲ ਬਖ਼ਸ਼ਦੀ ਹੈ। ਇਹ ਕਹਾਣੀ ਸ ਗੱਲ ਦਾ ਪ੍ਰਮਾਣ ਹੈ ਕਿ ਸਾਹਿਤ ਵਿਚ ਅਨਭਵ ਦੀ ਸੁਹਿਰਦਤਾ ਇਕ ਮਹੱਤਵ-ਪੂਰਨ qe