ਸਮੱਗਰੀ 'ਤੇ ਜਾਓ

ਪੰਨਾ:Angrezi Raj Vich Praja De Dukhan Di Kahani.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਅਾ, ਤਾਂ ਸਨ ੧੯੧੧ ਵਿੱਚ ਲੁੂੰਣ ਦਾ ਭਾ ਇੱਕ ਰੁਪੈਯਾ ਸਵਾ ਯਾਰਾਂ ਆਨੇ ਹੋ ਗਿਆ, ਪੈਹਲਾਂ ਜੋ ਲੂੰਣ ਦੀ ਕੀਮਤ ਜ਼ਿਆਦਾ ਸੀ ਉਹ ਸਾਰੀ ਸ੍ਰਕਾਰ ਦੇ ਖਜ਼ਾਨੇ ਵਿੱਚ ਜਾਂਦੀ ਸੀ,

ਗ੍ਵਰਮਿਂੰਟ ਦੀ ਆਮਦਨੀ ਦਸ ਸਾਲ ਘਟਦੀ ਹੀ ਗਈ ਹੈ, ਅਗ੍ਰ ਹੁਨ ਭੀ ਸਨ ੧੯੧੧ ਵਿੱਚ ੪ ਕਰੋੜ ੧੫ ਲੱਖ ੨੩ ਹਜ਼ਾਰ ੬ ਸੌ ਨੱਵੇ ਰੁਪੈਏ ਸੀ! ਪਿਛਲੇ ਦਸ ਸਾਲ ਦਾ ਵੇਰਵਾ ਇਹ ਹੈ!

ਸਨ ੧੯੦੨ ਵਿੱਚ ੮ ਕਰੋੜ ੩੭ ਲੱਖ ੯੦ ਹਜ਼ਾਰ ੬੮੦ ਰੁਪੈਏ

" ੧੯੦੩ " ੬ " ੯੭ " ੫੭ " ੪੯੫ "

" ੧੯੦੪ " ੭ " ੧੨ " ੨੫ " ੬੬੦ "

" ੧੯੦੫ " ੫ " ੬੨ " ੧ " ੫੯੫ "

" ੧੯੦੬ " ੫ " ੫੯ " ੬੦ " ੨੬੦ "

" ੧੯੦੭ " ੪ " ੬ " ੩੩ " ੪੧੦ "

" ੧੯੦੮ " ੩ " ੯੯ " ੮੩ " ੯੨੫ "

" ੧੯੦੯ " ੪ " ੮ " ੫੮ " ੫੬੦ "

" ੧੯੧੦ " ੩ " ੮੦ " ੯੫ " ੩੬੫ "

" ੧੯੧੧ " ੪ " ੧੫ " ੨੩ " ੬੯੦ "

ਕੁਲ ਰਕਮ ੫੩ ਕਰੋੜ ੪੦ ਲੱਖ ੩੦ ਹਜ਼ਾਰ ੬੪੦

ਖਿਯਾਲ ਕਰੋ, ਕਿ ੫੪ ਕਰੋੜ ਰੁਪੈਯਾ ਹਿੰਦੋਸਤਾਨ ਦੇ ਗ਼੍ਰੀਬ ਕ੍ਰਿਸਾਨਾਂ ਅਤੇ ਮਜ਼ੂਰਾਂ ਪਾਸੋਂ ਗ੍ਵਰਮਿੰਟ ਨੇ ਸਿਰਫ ਲੂੰਣ ੳੁੱਤੇ ਟੈਕਸ ਲਗਾ ਕੇ ਲੁੱਟਿਆ, ਜੇ ਕਰ ਇਹ ਰੁਪੈਯਾ ਪ੍ਰਜਾ ਦੇ ਪਾਸ ਰੈਹੰਦਾ, ਤਾਂ ਜਰੂਰ ਗ਼ਰੀਬਾਂ ਦਾ ਕੁਛ ਚੰਗਾ ਹਾਲ ਹੁੰਦਾ, ਪ੍ਰ ਜ਼ਾਲਮ ਫਰੰਗੀਆਂ ਨੇ ਇਹਨਾਂ ਪਾਸੋਂ ਇਹ ਰੁਪੈਯਾ ਲਾਲ ਰੰਗ ਮੁਰਗ਼ੀ ਅੰਡੇ ਉੱਤੇ ਖਰਚ ਕਰ ਦਿੱਤਾ!

ਕੁਦਰਤ ਨੇ ਲੂੰਣ ਸਾਰੇ ਮੁਨਸ਼ਯਾ ਮਾਤ੍ਰ ਵਾਸਤੇ ਮੁਫਤ ਪੈਦਾ ਕੀਤਾ ਹੈ, ਪ੍ਰ ਸ੍ਰਕਾਰ ਇਸ ਤੇ ਟੈਕਸ ਲਾ ਕੇ ਪ੍ਰਜਾ ਨੂੰ ਕਾਫੀ ਲੂੰਣ