ਪੰਨਾ:Angrezi Raj Vich Praja De Dukhan Di Kahani.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭

ਸਨ ੧੯੧੦ ਵਿੱਚ ੪ ਲੱਖ ੧੩ ਹਜ਼ਾਰ ਮੌਤਾਂ

" ੧੯੧੧ " ੭ " ੩੪ " "

" ੧੯੧੨" ੨ " ੭੩ " "

ਕੁਲ ਜੋੜ ੬੭ ਲੱਖ ੨੨ ਹਜ਼ਾਰ ਮੌਤਾਂ

ਇਹ ਸਿਰਫ ਅੰਗ੍ਰਜ਼ੀ ਰਪੋਟ ਹੈ, ਜੋ ਫਰਜ਼ੀ ਬਨਾਈ ਹੋਈ ਹੁੰਦੀ ਹੈ, ਅਸਲ ਵਿੱਚ ਪਿਛਲੇ २० ਸਾਲਾਂਂ ਦੇ ਅੰਦਰ ਡੇੜ ਕਰੋੜ ਤੋਂ ਭੀ ਜ਼ਿਆਦਾ ਮੌਤਾਂ ਪਲੇਗ ਨਾਲ ਹੋੲੀਆਂ ਹਨ,

ਖਿਯਾਲ ਕਰੋ, ਕਿ ਇਤਨੀ ਬੜੀ ਵਸੋਂ ਪਲੇਗ ਨਾਲ ਹੀ ਨਾਸ਼ ਹੋ ਗਈ! ਏਸ ਜ਼ਾਲਮ ਨੇ ਘਰਾਂ ਦੇ ਘਰ ਬ੍ਰਬਾਦ ਕਰ ਦਿੱਤੇ, ਪਿੰਡ ਉਜਾੜ ਦਿੱਤੇ, ਮੁਹਬਤੀਅਾਂ ਨੂੰ ਵਛੋੜ ਦਿੱਤਾ! ਹਰ ਤ੍ਰਫ ਗ਼ਮ ਅਤੇ ਸੋਗ ਦੇ ਬੱਦਲ ਛਾਏ ਹੋਏ ਹਨ, ਸਾਰੀ ਕੌਮ ਨੂੰ ਸੋਗ ਰੂਪੀ ਕੜਾਹੇ ਵਿੱਚ ਤਲ਼ਿਆ ਜਾ ਰਿਹਾ ਹੈ, ਬਸ ਏਸ ਜ਼ਾਲਮ ਪਲੇਗ ਪਾਸੋਂ ਛੁਟਕਾਰਾ ਕਰੌਣ ਵਾਸਤੇ ਬੌਹਤ ਛੇਤੀ ਗ਼ਦਰ ਅਾਮ ਸ਼ੁਰੂ ਕਰਨਾ ਚਾਹੀਏ! ਅੰਗ੍ਰਜ਼ੀ ਰਾਜ ਦੇ ਨਾਲ ਹੀ ਪਲੇਗ ਭੀ ਹਿੰਦੋਸਤਾਨ ਵਿਚੋਂ ਚਲੀ ਜਾਵੇਗੀ!

(੮)ਪੰਜਾਬ ਵਿੱਚ ਬੀਮਾਰੀ

ਪਿਛਲੇ ਸਾਲਾਂ ਵਿੱਚ ਸੂਬਾ ਪੰਜਾਬ ਕੲੀ ਤ੍ਰਾਂ ਦੀਆਂ ਮੁਸੀਬਤਾਂ ਵਿੱਚ ਫਸਿਆ ਰਿਹਾ ਹੈ, ਇਹਨਾਂ ਆਫਤਾਂ ਵਿਚੋਂ ਸਭ ਤੋਂ ਵੱਡੀ ਆਫਤ ਬੀਮਾਰੀ ਹੀ ਹੈ! ਬੜੀ ਹੈਰਾਨੀ ਦੀ ਗੱਲ ਹੈ, ਕਿ ਪੰਜਾਬ ਦੇ ਆਦਮੀ ਮਜ਼ਬੂਤ ਹਨ, ਪ੍ਰ ਫੇਰ ਭੀ ਬੀਮਾਰੀ ਦੀ ਜ਼ਿਆਦਤੀ ਹੋ! ਇਸ ਦਾ ਕਾਰਨ ਹੈ, ਸਨ ੧੯੦੭ ਵਿੱਚ ਪਲੇਗ ਏਸ ਜ਼ੋਰ ਦੀ ਸੀ, ਕਿ ਪਿੰਡਾਂ ਦੇ ਪਿੰਡ ਤਬਾਹ ਹੋ ਗਏ, ਅਤੇ ਸ਼ੈਹਰਾਂ ਵਿੱਚ ਖੈਹਰਾਮ ਮਚ ਗਿਆ, ਇਕ 2 ਜ਼ਿਲੇ ਵਿੱਚ ਹਜਾਰਾਂ ਮਰਦ ਅੌਰਤ ਅਤੇ ਬੱਚੇ ਮਰ ਗਏ, ਜ਼ਿਲਾ ਗੁਜਰਾਂ ਵਾਲੇ ਵਿੱਚ ੭੧੮੦੦ ਮੌਤਾਂ