੨੪
ਰੁਪੈਯਾ ਦਰਜ ਹੈ, ਇਹ ਪੈਨਸ਼ਨ ਖ਼ੋਰ ਅੰਗ੍ਰੇਜ਼ ਬੜੇ ਹਰਾਮਜ਼ਾਦੇ ਹੁੰਦੇ ਹਨ, ਬੁਢੇਪੇ ਵਿੱਚ ਭੀ ਹਿੰਦੋਸਤਾਨ ਦਾ ਪਿੱਛਾ ਹੀਂ ਛਡਦੇ, ਇੰਗਲੈਂਡ ਦੇ ਹਰ ਸ਼ਹਿਰ ਵਿੱਚ ਇਹ ਮੋਟੀ ਜੋਕਾਂ ਵਸਦੀਆਂ ਹਨ, ਜਿਨਾਂ ਦਾ ਖ੍ਰਚ ਪੈਨਸ਼ਨ ਉੱਤੇ ਹੀ ਚਲਦਾ ਹੈ, ਅਤੇ ਜੀਊਂਦੇ ਭੀ ਬੌਹਤ ਹਨ, ਕਿਂੳ ਨਾਂ ਜੀਊਂਣ, ਮੁਫਤ ਦਾ ਮਾਲ ਖਾਂਦੇ ਹਨ, ਅਤੇ ਕੰਮ ਕੁਛ ਨਹੀਂ ਕਰਦੇ! ਥੋੜੇ ਇਲਮੀ ਢਘੌਂਸਲੇ ਸਾਂਂਭ ਛਡਦੇ ਹਨ, ਯਾਂ ਪਾਦ੍ਰੀਆਂ ਦੀ ਮਦੱਦ ਕਰਦੇ ਰਹਿੰਦੇ ਹਨ, ਯਾ ਹਿੰਦੋਸਤਾਨੀ ਵਿਦਯਾਰਥੀਆਂ ਨੂੰ ਅਾਪਨੇ ਜਾਲ ਵਿੱਚ ਫਸੌਣ ਦੀ ਕੋਸ਼ਿਸ਼ ਕਰਦੇ ਹਨ, ਯਾ ਲੰਡਨ ਦੀ ਕੌਂਸਲ ਆਦਕ ਦੀ ਮੈਂਮਬ੍ਰੀ ਦੇ ਵਯੋਗ ਵਿੱਚ ਰਹਿੰਦੇ ਹਨ, ਯਾ ਪਾਰਲੀਮਿੰਟ ਦੀ ਮੈਂਮਬ੍ਰੀ ਦੇ ਚਾਹਵਾਨ ਹੁੰਦੇ ਹਨ, ਗਲ ਕੀ ਹਿੰਦੋਸਤਾਨ ਦੇ ਰੁੋੈਪੈਏ ਨਾਲ ਮੌਜਾਂ ਕਰਦੇ ਹਨ, ਇਹ ਪੈਨਸ਼ਨਖੋਰ ਟੋਲਾ ਹਜਾਰਾਂ ਦੀ ਗਿਣਤੀ ਵਿੱਚ ਮੌਜੂਦ ਹੈ, ਹਿੰਦੋਸਤਾਨੀਆਂ ਨੂੰ ਤਾਂ ਉਹਨਾਂ ਦੀ ਸੂਰਤ ਤੋਂ ਹੀ ਘ੍ਰਿਣਾਂ ਹਨ, ਅਤੇ ਉਹਨਾਂ ਦੇ ਚਹਿਰੇ ਉੱਤੇ ਫਿਟਕਾਰ ਹੀ ਪੈਂਦੀ ਹੈ, ਜਦ ਹਿੰਦੋਸਤਾਨ ਵਿੱਚ ਕਰੋੜਾਂ ਆਦਮੀ ਨਹੈਤ ਗ਼੍ਰੀਬ ਹਨ, ਤਾਂ ਹਿੰਦੀਆਂ ਵਾਸਤੇ ਸ਼੍ਰਮ ਦਾ ਮੁਕਾਮ ਹੈ, ਕਿ ਸਾਤ ਹਜਾਰ ਮੀੋਲ ਤੋਂ ਪਰੇ ਇੱਕ ਬਦ ਮਾਸ਼ ਲੁਟੇਰੀ ਕੌਮ ਉਹਨਾਂ ਦੇ ਰੁਪੈਏ ੳੁੱਤੇ ਐਸ਼ ਕਰਦੀ ਹੈ, ਇਨਸਾਫ ਦੀ ਤਲਵਾਰ ਨਾਲ ਏਸ ਰਿਸ਼ਤੇ ਨੂੰ ਦੂਰ ਕਰਨਾ ਚਾਹੀਏ, ਜੋ ਏਸ ਸਨਬੰਧ ਨੂੰ ਕਾਇਮ ਰਖਦਾ ਹੈ,
ਗ੍ਵਰਮਿੰਟ ਦੇ ਮੈਹਕਮਿਆਂ ਵਾਸਤੇ ਇੰਗਲੈਂਡ ਵਿੱਚ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ, ਅਤੇ ਉਹਨਾਂ ਦੀ ਕੀਮਤ ਦੋ ਕਰੋੜ ਤੱਕ ਪੌਹੰਚ ਜਾਂਦੀ ਹੈ, ਲੰਡਨ ਵਿੱਚ ਇੰਡੀਆ ਆਫਿਸ ਦਾ ਖ੍ਰਚ ੨੮ ਲੱਖ ਦੇ ਕਰੀਬ ਹੈ, ਇਹ ਇੰਡੀਆ ਆਫਿਸ ਸਮਝੌ ਸਾਰੇ ਡਾਕੂਆਂ ਦਾ ਸਾਂਜਾ ਘਰ ਹੈ, ਜਿੱਥੇ ਸਾਰੀਆਂ ਤਜਵੀਜ਼ਾਂ ਸੋਚੀਆਂ ਜਾਂਦੀਆਂ ਹਨ, ਅਤੇ ਕਈ ਤ੍ਰਾਂ ਦੀਆਂ ਸ਼ੈਤਾਨੀਆ ਕੀਤੀਆਂ ਜਾਂਦੀਆਂ ਹਨ, ਅਗ੍ਰ ਇਹ ਰਕਮ(੨੯ ਕਰੋੜ) ਹਿੰਦੋਸਤਾਨ