ਪੰਨਾ:Book of Genesis in Punjabi.pdf/114

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੧੦
[੩੪ਪਰਬ
ਉਤਪੱਤ


ਉਨਾਂ ਦੀਆਂ ਗੱਲਾਂ ਹਮੂਰ ਅਤੇ ਉਸ ਦੇ ਪੁੱਤ ਸਿਕਮ ਨੂੰ ਪਸਿੰਦ ਆਈਆਂ।ਅਤੇ ਉਸ ਗੱਭਰੂ ਨੈ ਇਸ ਕੰਮ ਦੇ ਕਰਨ ਵਿਚ ਬਿਲਮ ਨਾ ਲਾਈ; ਕਿੰਉਕਿ ਉਹ ਯਾਕੂਬ ਦੀ ਧੀ ਥੀਂ ਅੱਤ ਪਰਸਿੰਨ ਹੈਸੀ, ਅਤੇ ਉਹ ਆਪਣੇ ਪਿਤਾ ਦੇ ਸਾਰੇ ਘਰ ਵਿਚ ਸਭ ਤੇ ਵਡਾ ਪਤਵੰਤਾ ਸਾ।ਫੇਰ ਹਮੂਰ ਅਤੇ ਉਹ ਦਾ ਪੁੱਤ੍ਰ ਸਿਕਮ ਆਪਣੇ ਸਹਿਰ ਦੇ ਦਰਵੱਜੇ ਪੁਰ ਗਏ, ਅਤੇ ਆਪਣੇ ਸਹਿਰ ਦੇ ਲੋਕਾਂ ਨਾਲ ਐਉਂ ਗੱਲਕਥ ਕਰਨ ਲੱਗੇ, ਜੋ ਏਹ ਲੋਕ ਤਾ ਸਾਡੇ ਨਾਲ ਮਿਲਨਸਾਰ ਹਨ; ਸੋ ਓਹ ਇਸ ਧਰਤੀ ਵਿਚ ਰਹਿਣ, ਅਤੇ ਬਪਾਰ ਕਰਨ; ਕਿੰਉਕਿ ਦੇਖੋ, ਜੋ ਇਹ ਧਰਤੀ ਉਨਾਂ ਜੋਗੀ ਬਹੁਤ ਹੈ; ਸੋ ਅਸੀਂ ਉਨਾਂ ਦੀਆਂ ਧੀਆਂ ਆਪਣੀਆਂ ਇਸਤ੍ਰੀਆਂ ਕਰਨ ਲਈ ਲਵਾਂਗੇ, ਅਤੇ ਆਪਣੀਆਂ ਤਿਨਾਂ ਨੂੰ ਦੇਵਾਂਗੇ।ਨਿਰੇ ਇਸ ਗੱਲ ਪੁਰ ਓਹ ਲੋਕ ਸਾਡੇ ਨਾਲ ਰਹਿਣ, ਅਤੇ ਇਕ ਕੋਮ ਹੋਣ ਵਿਚ ਰਾਜੀ ਹੋਣਗੇ, ਜੋ ਸਾਡੇ ਵਿਚੋਂ ਹਰੇਕ ਪੁਰਸ ਦੀ ਤਿਨਾਂ ਵਾਂਗੂੰ ਸੁੰਨਤ ਕੀਤੀ ਜਾਵੇ।ਕਿਆ ਉਨਾਂ ਦੇ ਡੰਗਰ ਢੋਰ ਅਤੇ ਉਨਾਂ ਦਾ ਧਨ ਅਤੇ ਤਿਨਾਂ ਦੇ ਸਰਬੱਤ ਪਸੂ ਸਾਡੇ ਨਾ ਹੋਣਗੇ?ਨਿਰਾ ਉਨਾਂ ਨੂੰ ਰਾਜੀ ਕਰਯੇ, ਤਾਂ ਓਹ ਸਾਡੇ ਨਾਲ ਰਹਿਣਗੇ।ਤਦ ਉਨੀਂ ਸਭਨੀਂ,ਜੋ ਉਹ ਦੇ ਨੱਗਰ ਦੇ ਦਰਵੱਜੇ ਤੇ ਲੰਘਿਆ ਕਰਦੇ ਸਨ, ਹਮੂਰ ਦੀ ਉਹ ਦੇ ਪੁੱਤ੍ਰ ਸਿਕਮ ਦੀ ਗੱਲ ਮੰਨੀ, ਅਤੇ ਉਨਾਂ ਦੇ ਸਭਨਾਂ ਪੁਰਸਾਂ ਨੈ, ਜੋ ਉਹ ਦੇ ਨੱਗਰ ਦੇ ਬੂਹੇ ਥੀਂ ਆਇਆ ਜਾਇਆ ਕਰਦੇ ਸੇ, ਸੁੰਨਤ ਕਰਾਈ।ਅਤੇ ਐਸਾ ਹੋਇਆ, ਕਿ ਤੀਜੇ ਦਿਹਾੜੇ, ਜਾ ਜਾਂ ਓਹ ਦੁੱਖ ਵਿਚ ਸਨ, ਯਾਕੂਬ ਦੇ ਪੁੱਤਾਂ ਵਿਚੋਂ ਦੀਨਾ ਦੇ ਭਰਾਉ, ਸਿਮਓਨ ਅਤੇ ਲੇਵੀ, ਆਪਣੀਆਂ ਤਰਵਾਰਾਂ