ਮਾਰ ਸਿੱਟਿਆਂ ਸਾ, ਤਿਸ ਦੇ ਥਾਉਂ ਰਾਜਾ ਹੋਇਆ; ਅਤੇ ਉਹ ਦੇ ਨਗਰ ਦਾ ਨਾਉਂ ਗਵੀ ਹੈਸੀ।ਅਤੇ ਹਦੀਦ ਮਰ ਗਿਆ, ਅਤੇ ਮਸਰਿਕਾਹ ਦੇ ਸਮਲਾ ਨੈ ਉਹ ਦੀ ਜਾਗਾ ਰਾਜ ਕੀਤਾ।ਉਪਰੰਦ ਸਮਲਾ ਮਰ ਗਿਆ, ਅਤੇ ਨਦੀ ਦੇ ਰਹਬਾਤਵਾਲੇ ਸਾਊਲ ਨੈ ਤਿਸ ਦੀ ਜਾਗਾ ਰਾਜ ਕੀਤਾ।ਉਪਰੰਦ ਸਾਊਲ ਮਰ ਗਿਆ, ਅਤੇ ਅਕਬਰ ਦਾ ਪੁੱਤ ਬਲਹਨਾਨ ਉਹ ਦੇ ਥਾਉਂ ਰਾਜਾ ਹੋਇਆ।ਅਤੇ ਅਕਬਰ ਦਾ ਪੁੱਤ ਬਲਹਨਾਨ ਮਰ ਗਿਆ, ਅਤੇ ਹਦਾਰ ਉਹ ਦੀ ਗੱਦੀ ਉੱਤੇ ਬੈਠਾ, ਅਤੇ ਉਹ ਦੇ ਸਹਿਰ ਦਾ ਨਾਉਂ ਫਾਈ ਹੈਸੀ; ਅਤੇ ਉਹ ਦੀ ਤ੍ਰੀਮਤ ਦਾ ਨਾਉਂ ਮੁਤਬੇਲ ਸੀ, ਜੋ ਮੁੱਤਰਿਦ ਦੀ ਧੀ ਅਤੇ ਮੇਜਹਬ ਦੀ ਦੋਹਤੀ ਹੈ।
ਅਤੇ ਏਸੌ ਦੇ ਮੁਹਰੈਲਾਂ ਦੇ ਨਾਉਂ ਤਿਨਾਂ ਦੇ ਘਰਾਣਿਆਂ ਅਤੇ ਥਾਵਾਂ ਅਰ ਅਨੁਸਾਰ ਏਹ ਹਨ; ਤਿਮਨਾ ਮੁਹਰੈਲ, ਅਲਵਾ ਮੁਹਰੈਲ ਅਤੇ ਯਿਤੇਤ ਮੁਹਰੈਲ; ਅਹਲਿਬਾਮਾ ਮੁਹਰੈਲ,ਐਲਾ ਮੁਹਰੈਲ; ਫਿਨਾਨ ਮੁਹਰੈਲ; ਕਨਜ ਮੁਹਰੈਲ, ਤੈਮਨ ਮੁਹਰੈਲ, ਮਿਬਸਾਰ ਮੁਹਰੈਲ; ਮਜਦਿਏਲ ਮੁਹਰੈਲ, ਅਤੇ ਇਰਾਮ ਮੁਹਰੈਲ।ਅਦੂਮ ਦੇ ਮੁਹਰੈਲ, ਆਪਣੀ ਵਸੋਂ ਦੀਆਂ ਜਾਗਾਂ ਅਨੁਸਾਰ, ਆਪਣੀ ਮਿਲਖ ਦੀ ਧਰਤੀ ਵਿਚ, ਏਹੋ ਹਨ; ਸੋ ਅਦੂਮੀਆਂ ਦੇ ਪਿਤਾ ਏਸੌ ਦੀ ਵਿਥਿਆ ਇਹ ਹੈ।
ਉਪਰੰਦ ਯਾਕੂਬ ਆਪਣੇ ਪਿਤਾ ਦੀ ਮੁਸਾਫਰੀ ਦੀ ਧਰਤੀ, ਅਰਥਾਤ ਕਨਾਨ ਦੀ ਧਰਤੀ ਵਿਚ ਰਹਿੰਦਾ ਸਾ।ਯਾਕੂਬ ਦੀ ਵਿਥਿਆ ਇਹ ਹੈ, ਜੋ ਯੂਸੁਫ਼ ਸਤਾਰਾਂ ਵਰਿਹਾਂ ਦਾ ਹੋਕੇ ਆਪਣੇ ਭਰਾਵਾਂ ਦੇ ਸੰਗ ਅੱਯੜ ਚਾਰਦਾ ਸਾ; ਅਤੇ ਉਹ ਗਭਰੂ ਆਪਣੀਆਂ ਮਤ੍ਰੇਈਆਂ, ਅਰਥਾਤ