ਪੰਨਾ:Book of Genesis in Punjabi.pdf/140

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੩੬

ਉਤਪੱਤ

[੪੧ਪਰਬ

ਤਦ ਫਿਰਊਨ ਨੈ ਆਪਣੇ ਚਾਕਰਾਂ ਨੂੰ ਕਿਹਾ, ਕੀ ਅਸੀਂ ਅਜਿਹਾ ਮਨੁਖ, ਕਿ ਜਿਸ ਵਿਚ ਪਰਮੇਸੁਰ ਦਾ ਆਤਮਾ ਹੋਵੇ, ਲੱਭ ਸਕਦੇ ਹਾਂ?ਅਤੇ ਫਿਰਊਨ ਨੈ ਯੂਸੁਫ਼ ਨੂੰ ਕਿਹਾ, ਅੱਤ ਕਰਕੇ ਜੋ ਪਰਮੇਸੁਰ ਨੈ ਇਨਾਂ ਸਭਨਾਂ ਗੱਲਾਂ ਨੂੰ ਤੇਰੇ ਉਪੁਰ ਪਰਗਟ ਕੀਤਾ ਹੈ, ਸੋ ਤੇਰੇ ਵਰਗਾ ਕੋਈ ਬੁਧਮਾਨ ਅਤੇ ਸਿਆਣਾ ਨਹੀਂ ਹੈ।ਤੂੰ ਮੇਰੇ ਘਰ ਦਾ ਮੁਖਤਿਆਰ ਬਣ, ਅਤੇ ਮੇਰੀ ਸਾਰੀ ਪਰਜਾ ਤੇਰੇ ਹੁਕਮ ਉੱਤੇ ਚਲੇਗੀ; ਨਿਰਾ ਤਖਤ ਪੁਰ ਬੈਠਣ ਵਿਖੇ ਮੈਂ ਤੇ ਤੇ ਵਡਾ ਰਹਾਂਗਾ।ਫੇਰ ਫਿਰਊਨ ਨੈ ਯੂਸੁਫ਼ ਨੂੰ ਕਿਹਾ, ਦੇਖ, ਮੈਂ ਤੈ ਨੂੰ ਮਿਸਰ ਦੇ ਸਾਰੇ ਦੇਸ ਉੱਤੇ ਠਰਾਇਆ ਹੈ।ਅਤੇ ਫਿਰਊਨ ਨੈ ਆਪਣੀ ਅੰਗੂਠੀ ਆਪਣੇ ਹਥੋਂ ਲਾਹਕੇ ਯੂਸੁਫ਼ ਦੇ ਹੱਥ ਪਾ ਦਿੱਤੀ; ਅਤੇ ਸੁਪੈਦ ਲੀੜੇ ਭਨਾਏ, ਅਤੇ ਸੋਇਨੇ ਦੀ ਜੰਜੀਰੀ ਤਿਸ ਦੇ ਗਲੇ ਪਾਈ; ਅਤੇ ਓਨ ਤਿਸ ਨੂੰ ਆਪਣੀ ਦੂਜੀ ਗੱਡੀ ਪੁਰ ਅਸਵਾਰ ਕਰ ਦਿੱਤਾ; ਉਪਰੰਦ ਤਿਸ ਦੇ ਅਗੇ ਢੰਡੋਰਾ ਫੇਰਿਆ, ਜੋ ਗੋਡੇ ਝੁਕਾਓ।ਅਤੇ ਓਨ ਤਿਸ ਨੂੰ ਮਿਸਰ ਦੇ ਸਾਰੇ ਰਾਜ ਉੱਤੇ ਹਾਕਮ ਬਣਾਇਆ।ਅਤੇ ਫਿਰਊਨ ਨੈ ਯੂਸੁਫ਼ ਨੂੰ ਕਿਹਾ, ਮੈਂ ਫਿਰਊਨ ਹਾਂ, ਅਤੇ ਤੇ ਤੇ ਛੁੱਟ ਹੋਰ ਕੋਈ, ਮਿਸਰ ਦੀ ਸਾਰੀ ਧਰਤੀ ਵਿਚ, ਆਪਣਾ ਹੱਥ ਪੈਰ ਨਾ ਚੱਕੂ।ਅਤੇ ਫਿਰਊਨ ਨੈ ਯੂਸੁਫ਼ ਦਾ ਨਾਉਂ ਜਹਾਂਪਨਾਹ ਧਰਿਆ, ਅਤੇ ਉਸ ਨੈ ਓਨ ਦੇ ਜਾਜਕ ਪੋਤੀਫਾਰ ਦੀ ਧੀ ਅਸਨਾਥ ਨਾਲ ਤਿਸ ਨੂੰ ਵਿਆਹ ਦਿੱਤਾ।ਅਤੇ ਯੂਸੁਫ਼ ਮਿਸਰ ਦੀ ਧਰਤੀ ਵਿਚ ਫਿਰਿਆ।ਜਦ ਯੂਸੁਫ਼ ਮਿਸਰ ਦੇ ਪਾਤਸਾਹ ਫਿਰਊਨ ਦੇ ਅਗੇ ਖੜਾ ਹੋਇਆ, ਤੀਹਾਂ ਵਰਿਹਾਂ ਦਾ ਸੀ।ਫੇਰ ਯੂਸੁਫ਼ ਫਿਰਊਨ ਦੇ ਹਜੂਰੋਂ ਨਿੱਕਲਕੇ