੪੨ਪਰਬ]
ਉਤਪੱਤ
੧੩੯
ਕਰੜਾਈ ਨਾਲ ਬੋਲਿਆ, ਅਤੇ ਉਨਾਂ ਨੂੰ ਕਿਹਾ, ਤੁਸੀਂ ਕਿਥੋਂ ਆਏ ਹੋ?ਓਹ ਬੋਲੇ, ਕਨਾਨ ਦੀ ਧਰਤੀ ਤੇ ਅਨਾਜ ਵਿਹਾਜਣ ਲਈ।ਅਤੇ ਯੂਸੁਫ਼ ਨੈ ਆਪਣੇ ਭਰਾਵਾਂ ਨੂੰ ਪਛਾਣਿਆ, ਪਰ ਉਨੀਂ ਉਹ ਨੂੰ ਨਾ ਪਛਾਤਾ।ਤਦ ਯੂਸੁਫ਼ ਤਾਈਂ ਓਹ ਸੁਫਨੇ, ਜੋ ਓਨ ਤਿਨਾਂ ਦੀ ਬਾਬਤ ਡਿਠੇ ਸਨ, ਚੇਤੇ ਆਏ, ਅਤੇ ਓਨ ਤਿਨਾਂ ਨੂੰ ਕਿਹਾ, ਜੋ ਤੁਸੀਂ ਸੇਲੂ ਹੋਕੇ, ਇਸ ਦੇਸ ਦੀ ਦੁਰਬਲਤਾਈ ਸਿੱਲਣ ਆਏ ਹੋ।ਅਤੇ ਉਨੀਂ ਤਿਸ ਨੂੰ ਕਿਹਾ, ਨਹੀਂ ਅਸਾਡੇ ਮਾਲਕ, ਤੇਰੇ ਦਾਸ ਅਨਾਜ ਵਿਹਾਜਣ ਆਏ ਹਨ।ਅਸੀਂ ਸਭੋ ਇਕੋ ਜਣੇ ਦੇ ਪੁੱਤ ਹਾਂਗੇ; ਅਸੀਂ ਸਚੇ ਹਾਂਗੇ, ਤੇਰੇ ਦਾਸ ਸੇਲੂ ਨਹੀਂ।ਉਹ ਤਿਨਾਂ ਨੂੰ ਬੋਲਿਆ, ਕਿ ਨਹੀਂ; ਬਲਕ ਤੁਸੀਂ ਮੁਲਖ ਦੀ ਦੁਰਬਲਤਾਈ ਵੇਖਣ ਆਏ ਹੋ।ਤਦ ਉਨਾਂ ਨੈ ਕਿਹਾ, ਜੋ ਤੇਰੇ ਦਾਸ ਬਾਰਾਂ ਭਰਾਉ ਹਨ; ਅਸੀਂ ਕਨਾਨ ਦੀ ਧਰਤੀ ਵਿਚ ਇਕੋ ਜਣੇ ਦੇ ਪੁੱਤ੍ਰ ਹਾਂਗੇ; ਅਤੇ ਦੇਖੋ,ਨਿੱਕਾ ਅੱਜ ਦੇ ਦਿਨ ਸਾਡੇ ਪਿਤਾ ਦੇ ਪਾਹ ਹੈ, ਅਤੇ ਇਕ ਹੈ ਨਹੀਂ।ਤਦ ਯੂਸੁਫ਼ ਨੈ ਤਿਨਾਂ ਨੂੰ ਕਿਹਾ, ਉਹੋ ਗੱਲ ਹੈ ਜੋ ਮੈ ਤੁਹਾ ਨੂੰ ਆਖੀ, ਜੋ ਤੁਸੀਂ ਸੇਲੂ ਹੋ।ਇਸੀ ਤੇ ਪਰਖੇ ਜਾਓਗੇ; ਫਿਰਊਨ ਦੀ ਜਿੰਦ ਦੀ ਸੁਗੰਦ, ਜੋ ਤੁਸੀਂ ਜਦ ਤੀਕੁਰ ਤੁਹਾਡਾ ਨਿੱਕੜਾ ਭਰਾਉ ਐਥੇ ਨਾ ਆਉ, ਤਦ ਤੀਕੁਰ ਐਥੋਂ ਜਾਣਾ ਨਾ ਪਾਵੋਗੇ।ਆਪਣੇ ਵਿਚੋਂ ਇਕ ਨੂੰ ਘਲੋ, ਜੋ ਤੁਹਾਡੇ ਭਰਾਉ ਨੂੰ ਲਿਆਵੇ, ਅਤੇ ਤੁਸੀਂ ਕੈਦ ਵਿਚ ਰਹੋ, ਤਾਂ ਤੁਹਾਡੀਆਂ ਗੱਲਾਂ ਜਾਚੀਆਂ ਜਾਣ, ਜੋ ਤੁਸਾਂ ਵਿਚ ਸਚਿਆਈ ਹੈ, ਕੇ ਨਹੀਂ; ਨਹੀਂ ਤਾ ਫਿਰਊਨ ਦੀ ਜਿੰਦ ਦੀ ਸੁਗੰਦ, ਤੁਸੀਂ ਸੇਲੂ ਹੋਗੇ।ਸੋ ਓਨ ਤਿਨਾਂ ਸਭਨਾਂ ਨੂੰ ਤਿੰਨ ਦਿਨ ਕਠੇ ਨਜਰਬੰਦ ਰੱਖਿਆ।