ਪਿਤਾ, ਉਹ ਬੁੱਢਾ, ਕਿ ਜਿਹ ਦਾ ਤੁਸੀਂ ਜਿਕਰ ਕੀਤਾ ਸਾ, ਅਨੰਦ ਹੈ?ਕਿਆ ਉਹ ਹੁਣ ਤੀਕੁਰ ਜੀਂਉਦਾ ਹੈ?ਉਨੀਂ ਉੱਤਰ ਦਿੱਤਾ, ਜੋ ਤੇਰਾ ਚਾਕਰ ਸਾਡਾ ਪਿਤਾ ਹੱਛਾ ਹੈ; ਉਹ ਹੁਣ ਤੀਕੁਰ ਜੀਂਉਦਾ ਹੈ।ਫੇਰ ਉਨੀਂ ਸਿਰ ਝੁਕਾਕੇ ਨਮਸਕਾਰ ਕੀਤੀ।ਫੇਰ ਉਨ ਅੱਖ ਚੱਕਕੇ ਆਪਣੇ ਮਾਉਂ ਜਾਏ ਭਰਾਉ ਬਿਨਯਮੀਨ ਨੂੰ ਡਿੱਠਾ, ਅਤੇ ਕਿਹਾ, ਤੁਹਾਡਾ ਨਿੱਕਾ ਭਰਾਉ, ਜਿਹ ਦੀ ਗੱਲ ਤੁਸੀਂ ਮੇਰੇ ਪਾਹ ਕੀਤੀ ਹੈਸੀ, ਸੋ ਇਹੋ ਹੈ?ਫੇਰ ਆਖਿਆ, ਹੇ ਮੇਰੇ ਪੁੱਤ੍ਰ, ਪਰਮੇਸੁਰ ਤੇਰੇ ਪੁਰ ਦਯਾਲ ਰਹੇ।ਫੇਰ ਯੂਸੁਫ਼ ਨੈ ਕਾਹਲੀ ਕੀਤੀ; ਕਿੰਉਕਿ ਉਹ ਦਾ ਮਨ ਆਪਣੇ ਭਰਾਉ ਦੀ ਲਈ ਭਰਿ ਆਇਆ, ਅਤੇ ਰੋਣ ਹਾਕਾ ਹੋਇਆ; ਅਰ ਇੱਕਲਵੰਜੇ ਹੋਕੇ, ਤਿਥੇ ਰੁੰਨਾ।
ਉਪਰੰਦ ਓਨ ਆਪਣਾ ਮੂਹੁੰ ਧੋਤਾ, ਅਤੇ ਬਾਹਰ ਨਿੱਕਲਕੇ ਆਪਣਾ ਆਪ ਸੰਭਾਲਿਆ, ਅਤੇ ਕਿਹਾ, ਜੋ ਖਾਣਾ ਲਿਆਵੋ।ਅਤੇ ਉਨੀਂ ਉਹ ਦੀ ਲਈ ਅੱਡ, ਅਤੇ ਉਨਾਂ ਲਈ ਅੱਡ, ਅਤੇ ਮਿਸਰੀਆਂ ਲਈ, ਜੋ ਉਹ ਦੇ ਸੰਗ ਖਾਂਦੇ ਹੁੰਦੇ ਸਨ, ਅੱਡ ਖਾਣਾ ਰੱਖਿਆ; ਕਿੰਉਕਿ ਮਿਸਰੀ ਲੋਕ ਇਬਰਾਨੀਆਂ ਦੇ ਨਾਲ ਖਾਣਾ ਨਹੀਂ ਖਾ ਸਕਦੇ, ਕਿ ਇਹ ਗੱਲ ਮਿਸਰੀਆਂ ਦੇ ਨਜੀਕ ਸੂਕਵਾਲੀ ਹੈ।ਅਤੇ ਓਹ ਉਸ ਦੇ ਸਾਹਮਣੇ, ਆਪੋ ਆਪਣੇ ਠਿਕਾਣੇ ਸਿਰ, ਵਡਾ ਆਪਣੀ ਵਡਿਆਈ ਦੇ, ਅਤੇ ਛੋਟਾ ਆਪਣੀ ਛੁਟਿਆਈ ਦੇ ਅਨੁਸਾਰ ਬੈਠ ਗਏ; ਅਤੇ ਓਹ ਮਨੁਖ ਇਕ ਦੂਜੇ ਦੀ ਵਲ ਡੈਂਬਰੇ ਹੋਏ ਦੇਖ ਰਹੇ ਸਨ।ਅਤੇ ਓਨ ਆਪਣੇ ਅੱਗਿਓਂ ਉਨਾਂ ਨੂੰ ਥਾਲੀਆਂ ਚੱਕ ਦਿੱਤੀਆਂ; ਪਰ ਬਿਨਯਮੀਨ ਦੀ ਥਾਲੀ ਹੋਰਨਾਂ ਦੀਆਂ ਥਾਲੀਆਂ