ਅਤੇ ਮਿਸਰ ਦੇਸ ਦੇ ਸਰਬੱਤ ਪੁਰਾਤਮ; ਅਤੇ ਯੂਸੁਫ਼ ਦਾ ਸਾਰਾ ਘਰ, ਅਤੇ ਉਹ ਦੇ ਭਰਾਉ, ਅਤੇ ਉਹ ਦੇ ਪਿਉ ਦੇ ਘਰ ਵਿਚਲੇ ਸਭ ਤਿਸ ਦੇ ਸੰਗ ਗਏ।ਉਨੀਂ ਨਿਰੇ ਆਪਣੇ ਨੀਂਗਰ, ਅਤੇ ਭੇਡਾਂ ਬੱਕਰੀਆਂ ਅਤੇ ਗਾਈਆਂ ਬਲਦ ਗੋਸਨ ਦੀ ਧਰਤੀ ਵਿਚ ਛੱਡੀਆਂ।ਅਤੇ ਤਿਸ ਦੇ ਸੰਗ ਰਥ ਅਤੇ ਅਸਵਾਰ ਗਏ; ਇਸ ਕਰਕੇ ਵਡੀ ਭੀੜ ਹੋ ਗਈ ਸੀ।ਉਪਰੰਦ ਓਹ ਯਰਦੇਨ ਦੇ ਪਾਰਲੇ ਅਤਦ ਦੇ ਖਲਵਾੜੇ ਪੁਰ ਅਪੁੜੇ, ਅਤੇ ਉਥੇ ਅੱਤ ਡਾਢੇ ਸੋਗ ਨਾਲ ਵਡੇ ਰੁੰਨੇ; ਅਤੇ ਓਨ ਆਪਣੇ ਪਿਤਾ ਲਈ ਸੱਤਾਂ ਦਿਹਾਂ ਤੀਕੁ ਸੋਗ ਕੀਤਾ।ਅਤੇ ਜਾਂ ਉਸ ਦੇਸ ਦੇ ਵਸਕੀਣਾਂ, ਅਰਥਾਤ ਕਨਾਨੀਆਂ ਨੈ ਅਤਦ ਵਿਚ ਖਲਵਾੜੇ ਉਤੇ ਇਹ ਸੋਗ ਕਰਦੇ ਡਿਠੇ, ਤਾਂ ਕੂਏ, ਮਿਸਰੀਆਂ ਦਾ ਇਹ ਵਡਾ ਸੋਗ ਹੈ।ਸੋ ਉਹ ਜਾਗਾ ਅਬੀਲ-ਮਿਸਰ ਕਹਾਉਂਦੀ ਹੈ; ਅਤੇ ਉਹ ਯਰਦਨ ਦੇ ਪਾਰ ਹੈ।ਅਤੇ ਉਹ ਦੇ ਪੁੱਤ੍ਰਾਂ ਨੈ ਉਹ ਦੇ ਕਹਿਣ ਅਨੁਸਾਰ, ਉਸ ਦੇ ਸੰਗ ਕੀਤਾ।ਕਿ ਉਸ ਦੇ ਪੁੱਤ੍ਰ ਉਹ ਨੂੰ ਕਨਾਨ ਦੀ ਧਰਤੀ ਵਿਚ ਲੈ ਗਏ, ਅਤੇ ਉਸ ਨੂੰ ਮਕਫੀਲਾ ਦੇ ਖੇਤ ਦੀ ਗਾਰ ਵਿਚ, ਜੋ ਅਬਿਰਹਾਮ ਨੈ ਕਬਰਸਥਾਨ ਦੀ ਮਾਲਕੀ ਲਈ, ਇਫਰੂਨ ਹਿੱਤੀ ਥੀਂ ਮਮਰੇ ਦੇ ਸਾਹਮਣੇ ਮੁਲ ਲੀਤੀ ਸੀ, ਦਬਾਇਆ।ਅਤੇ ਯੂਸੁਫ਼, ਅਰ ਤਿਸ ਦੇ ਭਾਈ, ਅਤੇ ਹੋਰ ਸਰਬੱਤ, ਜੋ ਉਹ ਦੇ ਨਾਲ ਉਹ ਦੇ ਪਿਤਾ ਨੂੰ ਦੱਬਣ ਗਏ ਸਨ, ਤਿਸ ਦੇ ਪਿਤਾ ਨੂੰ ਦਬਕੇ ਮਿਸਰ ਨੂੰ ਮੁੜੇ।ਅਤੇ ਜਾਂ ਯੂਸੁਫ਼ ਦੇ ਭਰਾਵਾਂ ਨੈ ਡਿੱਠਾ, ਜੋ ਸਾਡਾ ਪਿਉ ਮਰ ਗਿਆ, ਤਾਂ ਉਨੀਂ ਕਿਹਾ, ਕੀ ਜਾਣਗੇ, ਜੋ ਯੂਸੁਫ਼ ਸਾਡੇ ਨਾਲ ਵੈਰ ਕਰੇ, ਅਤੇ ਉਸ ਸਭ ਬੁਰਿਆਈ ਦਾ, ਜੋ ਅਸੀਂ ਤਿਸ ਦੇ ਸੰਗ ਕਰੀ ਹੈ,