੨ਪਰਬ]
ਜਾਤ੍ਰਾ
੧੭੭
ਕੀ ਦੇਖਦਾ ਹੈ, ਜੋ ਦੁਹੁੰ ਇਬਰਾਨੀ ਆਪਸ ਵਿਚ ਝਗੜ ਰਹੇ ਹਨ; ਤਾਂ ਉਨ ਉਸ ਨੂੰ, ਜੋ ਝੂਠ ਪੁਰ ਸੀ, ਕਿਹਾ, ਜੋ ਤੂੰ ਆਪਣੇ ਮਿੱਤ੍ਰ ਨੂੰ ਕਿੰਉ ਮਾਰਦਾ ਹੈਂ?ਉਹ ਬੋਲਿਆ, ਜੋ ਤੈ ਨੂੰ ਸਾਡੇ ਪੁਰ ਕਿਨ ਹਾਕਮ ਅਕੇ ਨਿਆਈ ਠਹਿਰਾਇਆ ਹੈ?ਕੀ ਤੂੰ ਚਾਹੁੰਦਾ ਹੈਂ, ਕਿ ਜਿੱਕਰ ਤੈਂ ਉਸ ਮਿਸਰੀ ਨੂੰ ਮਾਰ ਘੱਤਿਆ, ਤਿਵੇਂ ਮੈ ਨੂੰ ਬੀ ਮਾਰ ਸਿਟੇਂ?ਤਦ ਮੂਸਾ ਡਰਿਆ, ਅਤੇ ਕਿਹਾ, ਜੋ ਠੀਕ ਇਹ ਗੱਲ ਉੱਘੀ ਹੋ ਗਈ ਹੈ।ਜਦ ਫਿਰਊਨ ਨੈ ਇਹ ਸੁਣੀ, ਤਾਂ ਚਾਹਿਆ, ਜੋ ਮੂਸਾ ਨੂੰ ਮਾਰ ਸਿਟੇ; ਪਰ ਮੂਸਾ ਫਿਰਊਨ ਦੇ ਪਾਹੋਂ ਭਜਿਆ, ਅਤੇ ਮਿਦਯਾਨ ਦੇ ਦੇਸ ਵਿਚ ਜਾ ਰਿਹਾ, ਅਤੇ ਇਕ ਖੂਹੇ ਦੇ ਕੋਲ ਬੈਠ ਗਿਆ।ਅਤੇ ਮਿਦਯਾਨ ਦੇ ਜਾਜਕ ਦੀਆਂ ਸੱਤ ਧੀਆਂ ਸਨ; ਓਹ ਆਕੇ ਪਾਣੀ ਕੱਢਣ, ਅਤੇ ਆਪਣੇ ਪਿਉ ਦੇ ਅੱਯੜਾਂ ਦੇ ਪਿਆਉਣ ਲਈ, ਹੌਦਾਂ ਵਿਚ ਭਰਨ ਲੱਗੀਆਂ।ਤਦ ਅਯਾਲੀਆਂ ਨੈ ਉਨਾਂ ਨੂੰ ਆਕੇ ਹੱਕਿਆ; ਪਰ ਮੂਸਾ ਨੈ ਖੜੇ ਹੋਕੇ, ਉਨਾਂ ਕੁੜੀਆਂ ਦਾ ਛੁਟਕਾਰਾ ਕੀਤਾ, ਅਤੇ ਉਨਾਂ ਦੇ ਅਯੜ ਨੂੰ ਪਾਣੀ ਪਿਵਾਇਆ।ਅਤੇ ਜਦ ਓਹ ਆਪਣੇ ਪਿਤਾ ਰਿਗੁਏਲ ਪਾਹ ਆਈਆਂ, ਤਾਂ ਉਨ ਪੁਛਿਆ,ਜੋ ਅਜ ਤੁਸੀਂ ਕਿੱਕੁਰ ਝਬਦੇ ਮੁੜਿ ਆਈਆਂ?ਓਹ ਕੂਈਆਂ, ਇਕ ਮਿਸਰੀ ਨੈ ਸਾ ਨੂੰ ਅਯਾਲੀਆਂ ਦੇ ਹਥੋਂ ਬਚਾਇਆ, ਅਤੇ ਹੋਰ ਬੀ ਸਾਡੇ ਲਈ ਪਾਣੀ ਭਰਿਆ, ਅਤੇ ਅੱਯੜ ਨੂੰ ਪਿਆਲਿਆ।ਅਤੇ ਉਨ ਆਪਣੀਆਂ ਧੀਆਂ ਨੂੰ ਕਿਹਾ, ਜੋ ਉਹ ਮਨੁਖ ਕਿਥੇ ਹੈ?ਤੁਸੀਂ ਉਹ ਨੂੰ ਕਿੰਉ ਛੱਡ ਆਈਆਂ?ਉਹ ਨੂੰ ਸਦੋ, ਜੋ ਉਹ ਰੋਟੀ ਖਾਵੇ।ਤਦ ਮੂਸਾ ਉਸ ਮਨੁਖ ਦੇ ਪਾਹ ਰਹਿਣ ਪੁਰ ਪਰ-