ਸਿੰਨ ਹੋਇਆ; ਅਤੇ ਓਨ ਆਪਣੀ ਧੀ ਜਿਪੋਰਾ ਮੂਸਾ ਨੂੰ ਦਿੱਤੀ।ਅਤੇ ਉਹ ਪੁੱਤ੍ਰ ਜਣੀ; ਅਰ ਓਨ ਤਿਸ ਦਾ ਨਾਉਂ ਗੇਰਸੋਮ ਧਰਿਆ; ਕਿੰਉ ਜੋ ਉਨ ਕਿਹਾ, ਕਿ ਮੈਂ ਪਰਦੇਸ ਵਿਚ ਮੁਸਾਫਰ ਹਾਂ।
ਅਤੇ ਕੁਛ ਚਿਰ ਪਿਛੇ ਐਉਂ ਹੋਇਆ,ਜੋ ਮਿਸਰ ਦਾ ਰਾਜਾ ਮਰ ਗਿਆ; ਅਤੇ ਇਸਰਾਏਲ ਦੇ ਵੰਸ ਬਾਂਦ ਦੇ ਕਾਰਨ ਉਭੇਸਾਹ ਲੈ ਲੈ ਰੁੰਨੇ, ਅਤੇ ਤਿਨਾਂ ਦੀਆਂ ਚੀਕਾਂ ਦਾ ਸਬਦ, ਜੋ ਤਿਨਾਂ ਦੀ ਬਾਂਦ ਦੇ ਕਾਰਣ ਹੋਈਆਂ, ਪਰਮੇਸੁਰ ਤੀਕੁ ਪਹੁਤਾ।ਅਤੇ ਪਰਮੇਸੁਰ ਨੈ ਤਿਨਾਂ ਦੀ ਫਰਿਆਦ ਸੁਣੀ, ਅਤੇ ਪਰਮੇਸੁਰ ਨੈ ਆਪਣੇ ਔਧ ਨੂੰ, ਜੋ ਅਬਿਰਹਾਮ ਅਤੇ ਇਸਹਾਕ ਅਤੇ ਯਾਕੂਬ ਦੇ ਸੰਗ ਹੈਸੀ, ਚੇਤੇ ਕੀਤਾ।ਅਤੇ ਪਰਮੇਸੁਰ ਨੈ ਇਸਰਾਏਲ ਦੀ ਉਲਾਦ ਪੁਰ ਨਿਗਾ ਕੀਤੀ, ਅਤੇ ਤਿਨਾਂ ਦੀ ਵਿਥਿਆ ਮਲੂਮ ਕੀਤੀ।
ਉਪਰੰਦ ਮੂਸਾ ਆਪਣੇ ਸੌਹੁਰੇ ਯਿਤਰੇ ਦੇ ਅੱਯੜ ਦੀ, ਜੋ ਮਿਦਯਾਨੀ ਜਾਜਕ ਸੀ, ਚਰਵਾਹੀ ਕਰਦਾ ਸਾ।ਤਦ ਓਨ ਅੱਯੜ ਨੂੰ ਰੋਹੀ ਦੇ ਪਿਛਾੜੇ ਵਲ ਹੱਕ ਦਿੱਤਾ, ਅਤੇ ਪਰਮੇਸੁਰ ਦੇ ਪਹਾੜ ਖਾਰਿਬ ਦੇ ਪਾਹ ਆਇਆ।ਤਦ ਪ੍ਰਭੁ ਦਾ ਦੂਤ ਇਕ ਝਾੜੀ ਵਿਚੋਂ, ਅੱਗ ਦੀ ਲਾਟ ਵਿਚ, ਉਸ ਉਤੇ ਪਰਗਟ ਹੋਇਆ; ਓਨ ਜਾਂ ਨਿਗਾ ਕਰਕੇ ਡਿਠਾ, ਤਾਂ ਕੀ ਦੇਖਦਾ ਹੈ, ਜੋ ਉਸ ਝਾੜੀ ਵਿਚ ਅੱਗ ਬਲਦੀ ਹੈ,ਅਤੇ ਝਾੜੀ ਜਲ ਨਹੀਂ ਜਾਂਦੀ।ਤਦ ਮੂਸਾ ਨੈ ਕਿਹਾ, ਹੁਣ ਮੈਂ ਇਕ ਪਾਸੇਦਿਓਂ ਹੋਕੇ ਜਾਵਾਂ, ਅਤੇ ਇਸ ਵਡੇ ਅਚੰਭੇ ਨੂੰ ਵੇਖਾਂ, ਜੋ ਇਹ ਝਾੜੀ ਕਿੰਉ ਨਹੀਂ ਜਲ ਜਾਂਦੀ।ਜਾਂ ਪ੍ਰਭੁ ਨੈ ਡਿੱਠਾ, ਜੋ ਉਹ ਦੇਖਣ ਲਈ ਇਕ