੪ਪਰਬ]
ਜਾਤ੍ਰਾ
੧੮੩
ਲਵੇਂਗਾ, ਸੁੱਕੀ ਭੋਂ ਉੱਤੇ ਰੱਤ ਹੋ ਜਾਊ।ਤਦ ਮੂਸਾ ਨੈ ਪ੍ਰਭੁ ਨੂੰ ਕਿਹਾ, ਜੋ ਹੇ ਪ੍ਰਭੁ, ਦਯਾ ਕਰ; ਮੈਂ ਤਾ ਗੱਲਬਾਤ ਕਰਨਵਾਲਾ ਮਨੁਖ ਨਹੀਂ ਹਾਂ; ਨਾ ਤਾ ਅਗੇ ਥੀਂ, ਅਤੇ ਨਾ ਜਦ ਥੀਂ ਤੂੰ ਆਪਣੇ ਦਾਸ ਨਾਲ ਬੋਲਿਆ; ਕਿੰਉ ਜੋ ਮੇਰੀਆਂ ਗੱਲਾਂ ਅਤੇ ਮੇਰੀ ਜੀਭ ਥਥਲੀ ਹੈ।ਤਦ ਪ੍ਰਭੁ ਨੈ ਉਹ ਨੂੰ ਕਿਹਾ,ਜੋ ਮਨੁਖ ਨੂੰ ਮੁਖ ਕਿਨ ਦਿੱਤਾ ਹੈ?ਅਤੇ ਕੋਣ ਗੁੰਗਾ ਅਤੇ ਬੋਲਾ, ਅਕੇ ਸੁਜਾਖਾ ਅਤੇ ਮਨਾਖਾ ਕਰਦਾ ਹੈ?ਕਿਆ ਮੈਂ ਹੀ ਨਹੀਂ, ਜੋ ਪ੍ਰਭੁ ਹਾਂ?ਸੋ ਹੁਣ ਤੂੰ ਜਾਹ, ਅਤੇ ਮੈਂ ਤੇਰੇ ਮੁਖ ਦੇ ਸੰਗ ਹਾਂ, ਅਤੇ ਜੋ ਕੁਝ ਤੈ ਨੂੰ ਆਖਣਾ ਪਵੇਗਾ, ਸੋ ਤੈ ਨੂੰ ਸਿਖਾਲ ਦਿਆਂਗਾ।ਤਦ ਓਨ ਕਿਹਾ, ਜੋ ਹੇ ਪ੍ਰਭੁ, ਮੈਂ ਤੇਰੀ ਮਿੰਨਤ ਕਰਦਾ ਹਾਂ, ਜਿਹ ਦੇ ਹੱਥ ਘੱਲਣੇ ਨੂੰ ਚਾਹੇਂ, ਤੂੰ ਉਹ ਨੂੰ ਘੱਲ।ਤਦ ਪ੍ਰਭੁ ਦਾ ਰੋਹ ਮੂਸਾ ਪੁਰ ਭੜਕਿਆ, ਅਤੇ ਓਨ ਕਿਹਾ, ਕੀ ਹਾਰੂਨ ਲੇਵੀ ਤੇਰਾ ਭਰਾਉ ਨਹੀਂ ਹੈ?ਮੈਂ ਜਾਣਦਾ ਹਾਂ, ਜੋ ਉਹ ਤੁਰਤੁਰਾ ਹੈ।ਅਤੇ ਦੇਖ, ਉਹ ਤੇਰੇ ਮਿਲਨੇ ਨੂੰ ਬੀ ਆਉਂਦਾ ਹੈ, ਅਤੇ ਤੈ ਨੂੰ ਦੇਖਕੇ ਮਨ ਵਿਖੇ ਪਰਸਿੰਨ ਹੋਵੇਗਾ।ਅਤੇ ਤੂੰ ਉਸ ਨੂੰ ਕਹੇਂਗਾ, ਅਤੇ ਉਸ ਦੇ ਮੁਖ ਵਿਚ ਗੱਲਾਂ ਰਖੇਂਗਾ, ਅਤੇ ਮੈਂ ਤੇਰੇ ਅਤੇ ਉਹ ਦੇ ਮੁਖ ਦੇ ਸੰਗ ਹੋਵਾਂਗਾ, ਅਤੇ ਤੁਸੀਂ ਜੋ ਕੁਛ ਕਰੋਗੇ, ਤੁਹਾ ਨੂੰ ਦੱਸਾਂਗਾ।ਅਤੇ ਉਹ ਤੇਰੇ ਬਦਲੇ ਲੋਕਾਂ ਨਾਲ ਗੱਲਾਂ ਕਰੇਗਾ, ਅਤੇ ਉਹ ਤੇਰੇ ਮੂਹੁੰ ਦੀ ਜਾਗਾ ਹੋਵੇਗਾ, ਅਤੇ ਤੂੰ ਉਸ ਦੇ ਲਈ ਪਰਮੇਸੁਰ ਦੀ ਜਾਗਾ ਹੋਵੇਂਗਾ।ਅਤੇ ਤੂੰ ਇਹ ਲਾਠੀ ਆਪਣੇ ਹੱਥ ਵਿਚ ਰੱਖੀਂ, ਜੋ ਇਸ ਥੀਂ ਤੂੰ ਉਨਾਂ ਪਤਿਆਂ ਨੂੰ ਦਿਖਾਲੇਂਗਾ।
ਤਦ ਮੂਸਾ ਤੁਰ ਪਿਆ, ਅਤੇ ਆਪਣੇ ਸੌਹੁਰੇ ਯਿਤਰੋ