ਲਈ ਲਵਾਂਗੇ; ਅਤੇ ਜਦ ਤੀਕੁਰ ਉਥੇ ਨਾ ਜਾਯੇ, ਅਸੀਂ ਨਹੀਂ ਜਾਣਦੇ, ਜੋ ਕਿਹੜੀਆਂ ਵਸਤੂੰ ਨਾਲ ਪ੍ਰਭੁ ਦੀ ਬੰਦਗੀ ਕਰਯੇ।ਪਰ ਪ੍ਰਭੁ ਨੈ ਫਿਰਊਨ ਦੇ ਮਨ ਨੂੰ ਕਠਣ ਕਰ ਦਿੱਤਾ; ਓਨ ਤਿਨਾਂ ਦਾ ਜਾਣਾ ਨਾ ਚਾਹਿਆ।ਅਤੇ ਫਿਰਊਨ ਨੈ ਉਸ ਨੂੰ ਕਿਹਾ, ਮੇਰੇ ਸਾਹਮਣਿਓਂ ਚਲਾ ਜਾਹ; ਆਪਣੇ ਲਈ ਚਉਕਸ ਰਹੁ, ਫੇਰ ਮੇਰਾ ਮੁਖ ਨਾ ਦੇਖੀਂ; ਕਿੰਉਕਿ ਜਿੱਦਨ ਤੂੰ ਮੇਰਾ ਮੁਖ ਦੇਖੇਂਗਾ, ਮਰ ਜਾਵੇਂਗਾ।ਮੂਸਾ ਨੈ ਆਖਿਆ, ਤੈਂ ਚੰਗਾ ਕਿਹਾ; ਮੈਂ ਮੁੜ ਤੇਰਾ ਮੁਖ ਨਾ ਦੇਖਾਂਗਾ।
ਉਪਰੰਦ ਪ੍ਰਭੁ ਨੈ ਮੂਸਾ ਨੂੰ ਕਿਹਾ, ਮੈਂ ਫਿਰਊਨ ਅਤੇ ਮਿਸਰੀਆਂ ਪੁਰ ਇਕ ਹੋਰ ਉਪੱਦਰ ਲਿਆਵਾਂਗਾ; ਤਿਸ ਪਿਛੇ ਉਹ ਤੁਸਾ ਨੂੰ ਇਥੋਂ ਤੋਰ ਦੇਵੇਗਾ; ਅਤੇ ਜਦ ਉਹ ਤੁਸਾ ਨੂੰ ਤੋਰ ਦੇਉ, ਤਾਂ ਠੀਕ, ਉਹ ਤੁਸਾਂ ਸਭਨਾਂ ਨੂੰ ਧੱਕੇ ਦੇ ਦੇਕੇ ਇਥੋਂ ਕੱਢੂ।ਸੋ ਹੁਣ ਤੁਸੀਂ ਲੋਕਾਂ ਦੇ ਕੰਨਾਂ ਵਿਚ ਆਖੋ, ਜੋ ਹਰੇਕ ਪੁਰਸ ਆਪਣੇ ਗੁਆਂਢੀ, ਅਤੇ ਹਰੇਕ ਤ੍ਰੀਮਤ ਆਪਣੀ ਗੁਆਂਢਣ ਤੇ ਰੁੱਪੇ ਅਤੇ ਸੋਨੇ ਦੇ ਭਾਂਡੇ ਉਧਾਰੇ ਲਵੇ।ਅਤੇ ਪ੍ਰਭੁ ਨੈ ਉਨਾਂ ਲੋਕਾਂ ਨੂੰ ਮਿਸਰੀਆਂ ਦੀ ਨਿਗਾ ਵਿਚ ਆਦਰ ਦਿੱਤਾ।ਅਤੇ ਇਹ ਮੂਸਾ ਬੀ ਮਿਸਰ ਦੀ ਧਰਤੀ ਵਿਚ, ਫਿਰਊਨ ਦੇ ਚਾਕਰਾਂ ਅਤੇ ਲੋਕਾਂ ਦੀ ਡਿਸਟ ਵਿਖੇ, ਅੱਤ ਵਡਾ ਹੈਸੀ।
ਅਤੇ ਮੂਸਾ ਨੈ ਕਿਹਾ, ਜੋ ਪ੍ਰਭੁ ਐਉਂ ਆਖਦਾ ਹੈ, ਜੋ ਮੈਂ ਅੱਧੀ ਰਾਤੇ ਨਿੱਕਲਕੇ ਮਿਸਰ ਦੇ ਵਿਚਦੀਂ ਲੰਘਾਂਗਾ।ਅਤੇ ਮਿਸਰ ਦੀ ਧਰਤੀ ਵਿਚ, ਸਾਰੇ ਪਲੋਠੀ ਦੇ, ਫਿਰਊਨ ਦੇ ਪਲੋਠੀ ਦੇ ਥੀਂ, ਜੋ ਸਿੰਘਾਸਣ ਉੱਤੇ ਬੈਠਾ ਹੈ, ਲੈਕੇ ਉਸ ਚੇਰੀ ਦੇ ਜੇਠੇ ਤੀਕੁਰ ਜੋ ਚੱਕੀ ਦੇ ਅੜਤਲੇ ਹੈ, ਅਤੇ ਸਾਰੇ