ਪੰਨਾ:Book of Genesis in Punjabi.pdf/230

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੬ ਜਾਤਾ [ ੧੬ ਪਰਬ ਜਣਾ, ਆਪਣੇ ਲੋਕਾਂ ਦੀ ਗਿਣਤੀ ਕਰਕੇ, ਉਨਾਂ ਲਈ ਜੋ ਜਿਸ ਦੇ ਤੰਬੂ ਵਿਚ ਹੇ, ਮਨੁਖ ਪਿਛੇ ਇਕ ਉਮਰ ਲੈ ਲਵੇ । ਸੋ ਇਸਰਾਏਲ ਦੇ ਵੰਸ ਨੇ ਇਸੀ ਪਰਕਾਰ ਕੀਤਾ ; ਕਈਆਂ ਨੇ ਬਹੁਤ, ਅਤੇ ਕਈਆਂ ਨੇ ਥੁਹੁੜਾ ਕੱਠਾ ਕੀਤਾ । ਤਾਂ ਉਨੀਂ ਉਹ ਨੂੰ ਓਮਰ ਨਾਲ ਮਾਪਿਆ; ਅਤੇ ਜਿਨ ਬਾਹਲਾ ਕੱਠਾ ਕੀਤਾ ਸੀ , ਉਹ ਦੇ ਕੁਛ ਵਧੀਕ ਨਾ ਉਤਰਿਆ ; ਹਰੇਕ ਨੇ ਆਪਣੇ ਖਾਣ ਜੋਗਾ ਚੱਕ ਲੀਤਾ ਅਤੇ ਮੂਸਾ ਨੇ ਉਨਾਂ ਨੂੰ ਕਿਹਾ, ਜੋ ਕੋਈ ਉਸ ਵਿਚੋਂ ਸਵੇਰ ਹੁੰਦੀ ਤਿਕੁ ਬਾਕੀ ਨਾ ਛੱਡੇ; ਪਰ ਉਨੀਂ ਤਿਸ ਦੀ ਨਾ ਸੁਣੀ ; ਬਲਕ ਕਈਆਂ ਨੇ ਸਵੇਰ ਤੀਕੁ ਕੁਝ ਰਹਿਣ ਦਿੱਤਾ ; ਸੋ ਉਸ ਵਿਚ ਕੀੜੇ ਪੈ ਗਏ, ਅਤੇ ਸੜ ਗਿਆ; ਅਤੇ ਮੂਸਾ ਉਨਾਂ ਪਰ ਗੁਸੇ ਹੋਇਆ । ਅਤੇ ਓਹ ਹਰ ਸਵੇਰ ਨੂੰ ਇਕ ਇਕ ਆਪਣੇ ਖਾਣ ਜੋਗਾ ਚੁਗਦੇ ਰਹੇ ; ਅਤੇ ਜਾਨ ਧੁਪ ਚੜੀ, ਤਾਂ ਉਹ ਪਿਘਲ ਗਿਆ ॥ ਅਤੇ ਅਜਿਹਾ ਹੋਇਆ, ਜੋ ਛੇਵੇ ਦਿਨ ਉਨੀਂ ਦੂਣੀ ਰੋਟੀ ਕੱਠੀ ਕੀਤੀ , ਦੋ ਦੋ ਓਮਰ ਇਕ ਇਕ ਦੀ ਲਈ ; ਅਤੇ ਸਰਬੱਤ ਮੰਡਲੀ ਦੇ ਸਰਦਾਰਾਂ ਨੇ ਆਕੇ ਮੂਸਾ ਨੂ ਖਬਰ ਦਿਤੀ । ਓਨ ਤਿਨਾਂ ਨੂੰ ਕਿਹਾ, ਇਹ ਓਹ ਹੇ, ਜੋ ਪ੍ਰਭ ਨੇ ਕਿਹਾ ਸੀ, ਕੱਲ ਦਾ ਦਿਨ ਪ੍ਰਭ ਦੇ ਪਵਿਤ ਸਬਤ ਦਾ ਦਿਨ ਹੇ ; ਜੋ ਤੁਸੀਂ ਰਿੰਨਣਾ ਹੇ,ਜੋ ਰਿਨ ਲਵੋ, ਅਤੇ ਜੋ ਉਬਾਲਨਾ ਹੇ, ਉਬਆਲ ਲਵੋ; ਅਤੇ ਜੋ ਬਚ ਰਹੇ, ਸਵੈ ਤਕ ਸਮਹਾਲ ਰੱਖੋ । ਸੋ ਉਨੀਂ ਮੂਸਾ ਦੇ ਕਹਿਣੇ ਅਨੁਸਾਰ ਸਵੇਰ ਤਿਕੁ ਰੱਖ ਸ਼ਡੀਆਏ; ਆਰ ਓਹ ਨਾ ਭਾ ਸੜਿਆ, ਅਤੇ ਨਾ ਉਸ ਵਿਚ ਕੀੜੇ ਪਏ । ਅਤੇ ਮੂਸਾ ਨੇ