[੧੭ਪਰਬ
ਉਤਪੱਤ
੪੩
ਜਾਂ ਅਬਿਰਾਮ ਨੜਿੱਨਵਿਆਂ ਦਾ ਵਰਿਹਾਂ ਦਾ ਹੋਇਆ,ਤਾਂ ਪ੍ਰਭੁ ਨੈ ਅਬਿਰਾਮ ਨੂੰ ਦਰਸਣ ਦਿੱਤਾ,ਅਤੇ ਉਸ ਨੂੰ ਅਖਿਆ,ਜੋ ਮੈਂ ਸਰਬਸਕਤਮਾਨ ਪਰਮੇਸੁਰ ਹਾਂ, ਤੂੰ ਮੇਰੇ ਅਗੇ ਚੱਲ, ਅਤੇ ਸੰਪੂਰਣ ਹੋ।ਅਤੇ ਮੈਂ ਆਪਣੇ ਅਰ ਤੇਰੇ ਵਿਚ ਨੇਮ ਕਰਦਾ ਹਾਂ, ਜੋ ਮੈਂ ਤੈਨੂੰ ਅੱਤ ਵਧਾਵਾਂਗਾ।ਤਦ ਅਬਿਰਾਮ ਮੂਹੁੰ ਡਿਗਿਆ, ਅਤੇ ਪਰਮੇਸੁਰ ਉਹ ਨੂੰ ਇਹ ਆਖ ਕੇ ਬੋਲਿਆ, ਜੋ ਦੇਖ ,ਮੇਰਾ ਤੇਰੇ ਨਾਲ ਨੇਮ ਹੈ,ਜੋ ਤੂੰ ਬਹੁਤੀਆਂ ਕੌਮਾਂ ਦਾ ਬਾਪ ਹੋਵੇਂਗਾ।ਅਤੇ ਤੇਰਾ ਨਾਉਂ ਫੇਰ ਅਬਿਰਾਮ ਨਾ ਰਹੇਗਾ,ਬਲਕ ਅਬਿਰਹਾਮ ਤੇਰਾ ਨਾਉਂ ਹੋਉ;ਕਿੰਉਕਿ ਮੈਂ ਤੈ ਨੂੰ ਬਹੁਤ ਕੌਮਾਂ ਦਾ ਬਾਪ ਬਣਾਇਆ।ਅਤੇ ਮੈਂ ਤੈ ਨੂੰ ਬਹੁਤ ਹੀ ਫਲ ਲਾਵਾਂਗਾ,ਅਤੇ ਕੌਮਾਂ ਨੂੰ ਤੈ ਥੋਂ ਉਪਜਾਵਾਂਗਾ,ਅਤੇ ਪਾਤਸਾਹ ਤੇ ਤੇ ਪੈਦਾ ਹੋਣਗੇ।ਅਤੇ ਮੈਂ ਆਪਣੇ ਅਤੇ ਤੇਰੇ ਵਿਚ, ਅਤੇ ਤੇਰੇ ਪਿੱਛੇ ਤੇਰੀ ਉਲਾਦ ਵਿਚ, ਤਿਨਾਂ ਦੀ ਪੀਹੜੀਓ-ਪੀਹੜੀ ਤੀਕੁ ਆਪਣਾ ਨੇਮ ਸਦਾ ਲਈ ਕਰਦਾ ਹਾਂ, ਜੋ ਮੈਂ ਤੇਰਾ, ਅਤੇ ਤੇਰੇ ਮਗਰੋਂਤੇਰੀ ਉਲਾਦ ਦਾ,ਦਾ ਪਰਮੇਸੁਰ ਹੋਵਾਂਗਾ।ਅਤੇ ਮੈਂ ਤੈ ਨੂੰ ਅਤੇ ਤੇਰੇ ਮਗਰੋਂ ਤੇਰੀ ਉਲਾਦ ਨੂੰ ਇਹ ਧਰਤੀ ਜਿਸ ਵਿਚ ਤੂੰ ਪਰਦੇਸੀ ਹੈਂ, ਅਰਥਾਤ ਕਨਾਨ ਦੀ ਸਾਰੀ ਧਰਤੀ ਦਿਆਂਗਾ, ਜੋ ਸਦਾ ਦੇ ਲਈ ਮਿਲਖ ਹੋਵੇ; ਅਤੇ ਮੈਂ ਤਿਨਾਂ ਦਾ ਪਰਮੇਸੁਰ ਹੋਵਾਂਗਾ।ਫੇਰ ਪਰਮੇਸੁਰ ਨੈ ਅਬਿਰਾਮ ਥੀਂ ਕਿਹਾ, ਜੋ ਤੂੰ, ਅਤੇ ਤੇਰੇ ਮਗਰੋਂ ਤੇਰੀ ਉਲਾਦ, ਤਿਨਾਂ ਦੀ ਪੀਹੜੀਓ-ਪੀਹੜੀ ਤੀਕੁਰ, ਮੇਰੇ ਨੇਮ ਦੀ ਪਾਲਣਾ ਕਰੇ।ਮੇਰਾ ਨੇਮ ਮੇਰੇ ਅਰ ਤੇਰੇ ਵਿਚ, ਅਤੇ ਤੇਰੇ ਪਿੱਛੋਂ ਤੇਰੀ ਉਲਾਦ ਦੇ ਵਿਚ,ਜਿਸ ਤਾਂਈ ਤੁਸਾਂ ਨੂੰ ਪਾਲਣਾ ਪਵੇਗਾ,ਸੋ ਇਹ ਹੈ,ਜੋ ਤੁਸਾਂ ਵਿਚੋਂ ਹਰੇਕ ਪੁਰਸ ਦੀ