ਸੁੰਨਤ ਕੀਤੀ ਜਾਵੇ।ਤੁਹਾਡੀ ਇੰਦਰੀ ਦਾ ਅਗਲਾ ਚਮੜਾ ਵਢਿਆ ਜਾਵੇ, ਅਤੇ ਇਹ ਉਸ ਨੇਮ ਦਾ ਜੋ ਮੇਰੇ ਅਰ ਤੇਰੇ ਵਿਚ ਹੈ, ਪਤਾ ਹੋਊ।ਤੁਹਾਡੀ ਪੀਹੜੀਓ-ਪੀਹੜੀ, ਅੱਠਾਂ ਦਿਹਾਂ ਦੇ ਹਰੇਕ ਲੜਕੇ ਦੀ ਸੁੰਨਤ ਕੀਤੀ ਜਾਊ;ਕਿਆ ਤੇਰਾ ਘਰਜੱਮ, ਅਤੇ ਕਿਆ ਹੋਰਦੇਸੀ ਤੇ ਮੁੱਲ ਲੀਤਾ ਹੋਇਆ, ਜੋ ਤੇਰੀ ਨਸਲ ਦਾ ਨਹੀਂ।ਤੇਰੇ ਘਰਜੱਮ ਅਤੇ ਤੇਰੇ ਜਰਖਰੀਦ ਦੀ ਸੁੱਨਤ ਜਰੂਰ ਕੀਤੀ ਜਾਵੇ, ਅਤੇ ਮੇਰਾ ਨੇਮ ਤੁਹਾਡੀਆਂ ਦੇਹਾਂ ਵਿਚ ਸਦੀਪਕ ਨੇਮ ਹੋਊ।ਅਤੇ ਜੋ ਪੁਰਸ ਬੇਸੁੱਨਤਾ ਰਹੇ, ਅਰ ਆਪਣੀ ਇੰਦਰੀ ਦਾ ਅਗਲਾ ਚਮੜਾ ਨਾ ਵਢਾਵੇ, ਉਹ ਜਣਾ ਆਪਣੇ ਲੋਕਾਂ ਵਿਚੋਂ ਛੇਕਿਆ ਜਾਵੇ; ਕਿੰਉਕਿ ਓਨ ਮੇਰਾ ਨੇਮ ਤੋੜਿਆ।
ਉਪਰੰਦ ਪਰਮੇਸੁਰ ਨੈ ਅਬਿਰਹਾਮ ਨੂੰ ਕਿਹਾ, ਜੋ ਤੂੰ ਆਪਣੀ ਤ੍ਰੀਮਤ ਸਰੀ ਨੂੰ ਸਰੀ ਨਾ ਆਖ, ਬਲਕ ਉਹ ਦਾ ਨਾਉਂ ਸਾਇਰਾਹ ਹੈ।ਅਰ ਮੈਂ ਉਸ ਨੂੰ ਵਰ ਦਿਆਂਗਾ, ਅਤੇ ਉਸ ਥੋਂ ਬੀ ਤੈ ਨੂੰ ਇਕ ਪੁੱਤ੍ਰ ਦਿਆਂਗਾ; ਮੈਂ ਉਹ ਨੂੰ ਵਰ ਦਿਆਂਗਾ, ਜੋ ਉਹ ਕੋਮਾਂ ਦੀ ਮਾਤਾ ਹੋਵੇਗੀ, ਅਤੇ ਦੇਸਾਂ ਦੇ ਰਾਜੇ ਉਸ ਥੀਂ ਪੈਦਾ ਹੋਣਗੇ।ਤਦ ਅਬਿਰਹਾਮ ਮੂੰਧੇ ਮੂਹੁੰ ਜਾ ਪਿਆ, ਅਤੇ ਹੱਸਕੇ ਮਨ ਵਿਚ ਕਿਹਾ, ਕਿਆ ਸੌ ਵਰਹੇ ਦੇ ਪੁਰਸ ਥੀਂ ਪੁੱਤ੍ਰ ਪੈਦਾ ਹੋਊ, ਅਤੇ ਸਾਇਰਾਹ ਜੋ ਨੱਵੇ ਵਰਿਹਾਂ ਦੀ ਹੈ, ਜਣੇਗੀ?ਅਤੇ ਅਬਿਰਹਾਮ ਨੈ ਪਰਮੇਸੁਰ ਥੀਂ ਕਿਹਾ, ਅਜਿਹਾ ਹੋਵੇ, ਜੋ ਇਸਮਾਈਲ ਤੇਰੇ ਅਗੇ ਜੀਉਂਦਾ ਰਹੇ!ਤਦ ਪਰਮੇਸੁਰ ਨੈ ਕਿਹਾ, ਜੋ ਤੇਰੀ ਤੀਵੀਂ ਸਾਇਰਾਹ ਠੀਕ ਤੇਰੇ ਲਈ ਇਕ ਪੁੱਤ੍ਰ ਜਣੇਗੀ; ਸੋ ਤੂੰ ਉਸ ਦਾ ਨਾਉਂ ਇਸਹਾਕ ਰੱਖੀਂ, ਅਤੇ ਮੈਂ ਉਹ ਦੇ ਸੰਗ ਆਪਣਾ ਨੇਮ ਥਾਪਾਂਗਾ, ਜੋ ਉਹ ਦੇ ਪਿਛੋਂ ਉਹ ਦੀ ਉਲਾਦ ਦੇ ਲਈ