ਇਕ ਅਨੰਤ ਨੇਮ ਹੋਵੇ।ਅਤੇ ਇਸਮਾਈਲ ਦੇ ਵਿਖੇ ਮੈਂ ਤੇਰੀ ਸੁਣੀ; ਦੇਖ ਮੈਂ ਉਸ ਨੂੰ ਵਰ ਦਿਆਂਗਾ, ਅਤੇ ਉਸ ਨੂੰ ਫਲਵੰਤ ਕਰਾਗਾਂ, ਅਤੇ ਉਹ ਨੂੰ ਬਹੁਤ ਹੀ ਵਧਾਵਾਂਗਾ; ਉਸ ਦੇ ਬਾਰਾਂ ਸਰਦਾਰ ਪੈਦਾ ਹੋਣਗੇ; ਅਤੇ ਮੈਂ ਉਸ ਥੀਂ ਵਡੀ ਕੌਮ ਬਣਾਵਾਂਗਾ।ਪਰ ਮੈਂ ਇਸਹਾਕ ਨਾਲ,ਜਿਹ ਨੂੰ ਸਾਇਰਾਹ ਆਉਂਦੇ ਸਾਲ ਇਸੇ ਵੇਲੇ ਤੇਰੇ ਲਈ ਜਣੇਗੀ, ਆਪਣਾ ਨੇਮ ਠਰਾਵਾਂਗਾ।ਅਤੇ ਜਾਂ ਪਰਮੇਸੁਰ ਅਬਿਰਹਾਮ ਨਾਲ ਗਲਬਾਤ ਕਰ ਚੁਕਿਆ, ਤਾਂ ਉਸ ਦੇ ਪਾਸੋਂ ਉਪੁਰ ਚੜ ਗਿਆ।ਫੇਰ ਅਬਿਰਹਾਮ ਨੈ ਆਪਣੇ ਪੁੱਤ੍ਰ ਇਸਮਾਈਲ, ਅਤੇ ਆਪਣੇ ਸਰਬੱਤ ਘਰਜੰਮਾਂ, ਅਤੇ ਆਪਣੇ ਸਭ ਜਰਖੀਰਦਾਂ ਨੂੰ, ਅਰਥਾਤ ਅਬਿਰਹਾਮ ਦੇ ਘਰ ਦੇ ਲੋਕਾਂ ਵਿਚ ਜਿਤਨੇ ਪੁਰਸ ਸਨ, ਸਭਨਾਂ ਨੂੰ ਲੈਕੇ, ਪਰਮੇਸੁਰ ਦੇ ਕਹਿਣ ਅਨੁਸਾਰ ਉਸੀ ਦਿਹਾੜੇ ਤਿਨਾਂ ਦੀਆਂ ਸੁਨਤਾਂ ਕੀਤੀਆਂ।ਜਾਂ ਅਬਿਰਹਾਮ ਦੀ ਸੁੰਨਤ ਹੋਈ, ਤਦ ਉਹ ਨੜਿੰਨਵਿਆਂ ਵਰਿਹਾਂ ਦਾ ਸਾ; ਅਤੇ ਉਹ ਦੇ ਪੁੱਤ੍ਰ ਇਸਮਾਈਲ ਦੀ ਸੁੰਨਤ ,ਉਹ ਦੀ ਉਮਰ ਤੇਰਹਿਵੀਂ ਬਰਸ ਵਿਚ ਹੋਈ।ਸੋ ਉਸੇ ਦਿਹਾੜੇ ਅਬਿਰਹਾਮ ਅਤੇ ਤਿਸ ਦੇ ਪੁੱਤ੍ਰ ਇਸਮਾਈਲ ਦੀ ਸੁੰਨਤ ਹੋਈ।ਅਤੇ ਉਹ ਦੇ ਘਰ ਦੇ ਸਰਬੱਤ ਮਨੁਖ, ਕੀ ਘਰਜੰਮ, ਅਤੇ ਕੀ ਪਰਦੇਸੀਆਂ ਥੀਂ ਖਰੀਦੇ ਹੋਏ, ਸਰਬੱਤ ਦੀ ਉਹ ਦੇ ਨਾਲ ਸੁੰਨਤ ਹੋਈ।
ਫੇਰ ਪ੍ਰਭੁ ਨੈ ਮਮਰੀ ਦੇ ਰੁੱਖਾਂ ਵਿਚ ਉਹ ਨੂੰ ਦਰਸਣ ਦਿੱਤਾ, ਅਤੇ ਉਹ ਦਿਨ ਦੀ ਧੁੱਪ ਦੇ ਵੇਲੇ ਆਪਣੇ ਤੰਬੂ ਦੇ ਦਰਵੱਜੇ ਪੁਰ ਬੈਠਾ ਸਾ।ਅਤੇ ਓਨ ਜੋ ਆਪਣੀਆਂ ਅੱਖਾਂ ਉਪੁਰ ਚੱਕੀਆਂ, ਤਾਂ ਕੀ ਡਿੱਠਾ, ਜੋ ਤਿੰਨ ਮਨੁਖ ਉਸ ਦੇ ਕੋਲ ਖੜੇ ਹਨ; ਅਰ ਉਹ ਉਨਾਂ ਨੂੰ ਦੇਖਕੇ ਤੰਬੂ ਦੇ ਦਰਵੱਜਿਓਂ ਤਿਨਾਂ