ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੬

ਉਤਪੱਤ

੧੮ਪਰਬ]

ਦੇ ਮਿਲਨੇ ਲਈ ਦੌੜਿਆ, ਅਤੇ ਧਰਤੀ ਤੀਕੁਰ ਝੁਕਿਆ; ਅਤੇ ਬੋਲਿਆ, ਜੋ ਹੇ ਪ੍ਰਭੁ, ਜੇ ਮੇਰੇ ਉਤੇ ਤੇਰੀ ਕਿਰਪਾ ਹੈ, ਤਾਂ ਆਪਣੇ ਦਾਸ ਦੇ ਪਾਸੋਂ ਚਲੇ ਨਾ ਜਾਣ।ਹੁਣ ਰਾਤਾਕੁ ਪਾਣੀ ਮੰਗਾਵਾਂ; ਫੇਰ ਆਪਣੇ ਚਰਨ ਧੋਕੇ ਬਿਰਛ ਦੇ ਹੇਠ ਵਿਸਰਾਮ ਕਰੋ।ਮੈਂ ਥੁਹੁੜੀ ਜਿਹੀ ਰੋਟੀ ਲਿਆਉਂਦਾ ਹਾਂ; ਫੇਰ ਆਪਣੇ ਮਨ ਸਾਂਤ ਕਰਕੇ ਜਾਇਓ; ਕਿੰਉਕਿ ਇਸੇ ਲਈ ਆਪਣੇ ਦਾਸਦੇ ਪਾਹ ਆਏ ਹੋ।ਤਦ ਉਨੀਂ ਆਖਿਆ, ਜਿੱਕਰ ਤੈਂ ਕਿਹਾ ਹੈ,ਤਿਕੁਰ ਹੀ ਕਰ।ਅਤੇ ਅਬਿਰਹਾਮ ਤੰਬੂ ਵਿਚ ਸਾਇਰਾਹ ਦੇ ਪਾਹ ਦੌੜਿਆ ਗਿਆ, ਅਤੇ ਕਿਹਾ, ਜੋ ਤਿੰਨ ਮੇਪ ਚੰਗੇ ਆਟੇ ਦੇ ਲੈ ਕੇ ਛੇਤੀ ਗੁੱਨਕੇ ਫੁਲਕੇ ਪਕਾਉ।ਉਪਰੰਦ ਅਬਿਰਹਾਮ ਚੌਣੇ ਵਿਚ ਦੌੜਿਆ ਗਿਆ, ਅਤੇ ਇੱਕ ਮੋਟਾ ਅਰ ਕੂਮਲ ਬੱਛਾ ਲਿਆ ਕੇ ਇਕ ਗਭਰੂ ਨੂੰ ਦਿੱਤਾ, ਅਤੇ ਓਨ ਤਬੜਤੋੜ ਉਸ ਨੂੰ ਤਿਆਰ ਕੀਤਾ।ਫੇਰ ਓਨ ਘੇਉ ਅਰ ਦੁਧ ਅਤੇ ਉਸ ਬੱਛੇ ਨੂੰ ਜੋ ਤਿਆਰ ਕਰਵਾਇਆ ਸੀ ਲੈ ਕੇ,ਉਨਾਂ ਦੇ ਅੱਗੇ ਧਰਿਆ, ਅਤੇ ਆਪ ਉਨਾਂ ਦੇ ਕੋਲ ਰੁੱਖ ਦੇ ਹੇਠ ਖੜਾ ਰਿਹਾ, ਅਤੇ ਉਨੀਂ ਖਾਹਦਾ।

ਉਪਰੰਦ ਉਨੀਂ ਤਿਸ ਨੂੰ ਕਿਹਾ, ਜੋ ਤੇਰੀ ਤ੍ਰੀਮਤ ਸਾਇਰਾਹ ਕਿੱਥੇ ਹੈਗੀ?ਉਹ ਬੋਲਿਆ, ਦੇਖੋ, ਉਹ ਤੰਬੂ ਵਿਚ ਹੈ।ਤਿਸ ਨੈ ਕਿਹਾ, ਮੈਂ ਜਰੂਰ ਠਰਾਏ ਹੋਏ ਵੇਲੇ ਸਿਰ ਤੇਰੇ ਪਾਸ ਫੇਰ ਆਵਾਂਗਾ, ਅਤੇ ਦੇਖ, ਤੇਰੀ ਇਸਤ੍ਰੀ ਸਾਇਰਾਹ ਨੂੰ ਇਕ ਪੁੱਤ ਜੰਮੇਗਾ; ਅਤੇ ਸਾਇਰਾਹ ਉਹ ਦੇ ਪਿੱਛੇ ਤੰਬੂ ਦੇ ਦਰਵੱਜੇ ਵਿਚ ਖੜੀ ਸੁਣਦੀ ਸੀ।ਉਪਰੰਦ ਅਬਿਰਹਾਮ ਅਰ ਸਾਇਰਾਹ ਬਹੁਤ ਬੁੱਢੇ ਅਤੇ ਵਡੀ ਉਮਰ ਦੇ ਹੈਸਨ, ਅਤੇ ਸਾਇਰਾਹ ਪੁਰ ਨਾਉਣੀ ਆਉਣ ਦੀ ਉਮਰ