ਮਲਿਕ ਦੇ ਸਾਰੇ ਘਰਾਣੇ ਦੀ ਕੁੱਖ ਬੰਦ ਕਰ ਛੱਡੀ ਸੀ।
ਉਪਰੰਦ ਪ੍ਰਭੁ ਨੈ ਸਾਇਰਾਹ ਨੂੰ ਜਿਸ ਤਰਾਂ ਆਖਿਆ ਸਾ, ਤਿਹੀ ਉਸ ਉਤੇ ਨਜਰ ਕੀਤੀ, ਅਤੇ ਜਿਹਾ ਪ੍ਰਭੁ ਨੈ ਕਿਹਾ ਸੀ, ਸਾਇਰਾਹ ਦੇ ਵਿਖੇ ਤਿਹਾ ਹੀ ਕੀਤਾ।ਅਤੇ ਸਾਇਰਾਹ ਨੂੰ ਗਰਭ ਹੋਇਆ, ਅਤੇ ਅਬਿਰਹਾਮ ਦੇ ਲਈ ਬੁਢੇਪੇ ਵਿਚ, ਉਸੇ ਸਮੇਂ ਸਿਰ, ਜੋ ਪਰਮੇਸੁਰ ਨੈ ਉਹ ਨੂੰ ਦਸਿਆ ਸਾ, ਇਕ ਪੁਤ੍ਰ ਜਣਿਆ।ਅਤੇ ਅਬਿਰਹਾਮ ਨੈ ਆਪਣੇ ਪੁੱਤ ਦਾ ਨਾਉਂ, ਜੋ ਉਹ ਦੇ ਜਨਮਿਆ, ਜਿਹ ਨੂੰ ਸਾਇਰਾਹ ਨੈ ਉਹ ਦੇ ਲਈ ਜਣਿਆ, ਇਸਹਾਕ ਧਰਿਆ।ਅਤੇ ਅਬਿਰਹਾਮ ਨੈ ਪਰਮੇਸੁਰ ਦੇ ਕਹਿਣ ਅਨੁਸਾਰ, ਅਠਵੇਂ ਦਿਹਾੜੇ ਆਪਣੇ ਪੁੱਤ੍ਰ ਇਸਹਾਕ ਦੀ ਸੁੱਨਤ ਕੀਤੀ।ਅਤੇ ਅਬਿਰਹਾਮ, ਜਾਂ ਉਹ ਦਾ ਪੁੱਤ੍ਰ ਇਸਹਾਕ ਜਨਮਿਆ, ਸੌ ਵਰਿਹੇ ਦਾ ਸਾ।ਅਤੇ ਸਾਇਰਾਹ ਨੈ ਕਿਹਾ, ਪਰਮੇਸੁਰ ਨੈ ਮੈਂ ਨੂੰ ਹਸਾਇਆ; ਅਤੇ ਸਭ ਸੁਣਨੇਵਾਲੇ ਮੇਰੇ ਵਿਖੇ ਹੱਸਣਗੇ।ਫੇਰ ਬੋਲੀ, ਕੌਣ ਅਬਿਰਹਾਮ ਨੂੰ ਆਖ ਸਕਦਾ ਸਾ, ਜੋ ਸਾਇਰਾਹ ਮੁੰਡਿਆਂ ਨੂੰ ਦੁੱਧ ਚੁੰਘਾਵੇਗੀ?ਕਿੰਉਕਿ ਮੈਂ ਤਿਸ ਦੇ ਬੁਢੇਪੇ ਵਿਚ ਪੁੱਤ ਜਣਿਆ।ਉਪਰੰਦ ਉਹ ਨੀਂਗਰ ਵਡਾ ਹੋਇਆ, ਅਤੇ ਉਹ ਦਾ ਦੁੱਧ ਛੁਡਾਇਆ ਗਿਆ; ਅਤੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ, ਅਬਿਰਹਾਮ ਨੈ ਵਡੀ ਧਾਮ ਕੀਤੀ।
ਉਪਰੰਦ ਸਾਇਰਾਹ ਨੈ ਹਾਜਿਰਾਹ ਮਿਸਰੀ ਦੇ ਪੁੱਤ੍ਰ ਨੂੰ, ਜੋ ਉਹ ਨੈ ਅਬਿਰਹਾਮ ਤੇ ਜਣਿਆ ਸਾ, ਠੱਠਾ ਕਰਦੇ ਡਿੱਠਾ।ਤਦ ਓਨ ਅਬਿਰਹਾਮ ਨੂੰ ਕਿਹਾ, ਜੋ ਇਸ ਦਾਸੀ ਨੂੰ ਉਹ ਦੇ ਪੁੱਤ੍ਰ ਸਣੇ ਕੱਢ ਦਿਹ;ਕਿੰਉ ਜੋ ਇਹ ਲੋਂਡੀ ਬੱਚਾ ਮੇਰੇ ਪੁੱਤ੍ਰ ਇਸਹਾਕ ਦੇ ਨਾਲ ਅਧਿਕਾਰੀ ਨਾ ਹੋਊਗਾ।ਪਰ