ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦ਪਰਬ]

ਉਤਪੱਤ

੫੫

ਜੋਗ ਨਸੋ।ਅਬਿਮਲਿਕ ਨੈ ਅਬਿਰਹਾਮ ਤੇ ਇਹ ਬੀ ਕਿਹਾ, ਤੈਂ ਕਿਆ ਡਿੱਠਾ, ਜੋ ਅਜਿਹਾ ਕਰਮ ਕੀਤਾ?ਅਬਿਰਹਾਮ ਬੋਲਿਆ, ਮੈਂ ਕਿਹਾ, ਜੋ ਠੀਕ ਇੱਥੇ ਪਰਮੇਸੁਰ ਦਾ ਭੌ ਹੈ ਨਹੀਂ; ਇਸ ਕਰਕੇ ਓਹ ਮੇਰੀ ਤ੍ਰੀਮਤ ਦੇ ਵਾਸਤੇ ਮੈਂ ਨੂੰ ਮਾਰ ਸਿਟਣਗੇ ।ਅਤੇ ਉਹ ਤਾਂ ਸੱਚਮੁੱਚ ਮੇਰੀ ਭੈਣ ਹੈ, ਮੇਰੇ ਪਿਤਾ ਦੀ ਧੀ, ਪਰ ਮੇਰੀ ਮਾਉਂ ਦੀ ਧੀ ਨਹੀਂ; ਸੋ ਮੇਰੀ ਤ੍ਰੀਮਤ ਬਣੀ।ਅਤੇ ਅਜਿਹਾ ਹੋਇਆ, ਕਿ ਜਦ ਪਰਮੇਸੁਰ ਨੈ ਮੈ ਨੂੰ ਆਪਣੇ ਪਿਤਾ ਦੇ ਘਰ ਤੇ ਡਾਵਾਂਡੋਲ ਕੀਤਾ, ਤਦ ਮੈਂ ਉਹ ਨੂੰ ਕਿਹਾ, ਕਿ ਇਹ ਤੇਰੀ ਦਯਾ ਹੋਵੇਗੀ, ਜੋ ਤੂੰ ਮੇਰੇ ਉੱਤੇ ਕਰੇਂ, ਕਿ ਜਿਥੇ ਕਿਤੇ ਅਸੀਂ ਜਾਯੇ, ਤੂੰ ਮੇਰੇ ਵਿਖੇ ਆਖੀਂ, ਜੋ ਇਹ ਮੇਰਾ ਭਾਈ ਹੈ।

ਉਪਰੰਦ ਅਬਿਮਲਿਕ ਨੈ ਭੇਡਾਂ, ਬੱਕਰੀਆਂ, ਗਾਈਆਂ, ਬੈਲ, ਅਤੇ ਉਹ ਦੀ ਤ੍ਰੀਮਤ ਸਾਇਰਾਹ ਬੀ ਉਹ ਨੂੰ ਫੇਰ ਦਿੱਤੀ।ਫੇਰ ਅਬਿਮਲਿਕ ਨੈ ਕਿਹਾ, ਦੇਖ ਮੇਰਾ ਮੁਲਖ ਤੇਰੇ ਅੱਗੇ ਹੈ, ਜੋ ਜਾਗਾ ਤੈ ਨੂੰ ਅੱਛੀ ਦਿੱਸੇ, ਤਿੱਥੇ ਰਿਹਾ ਕਰ।ਅਤੇ ਸਾਇਰਾਹ ਨੂੰ ਬੀ ਓਨ ਆਖਿਆ, ਲੈ, ਮੈਂ ਤੇਰੇ ਭਰਾਉ ਨੂੰ ਹਜਾਰ ਰੁਪਈਆ ਦਿੱਤਾ ਹੈ; ਦੇਖ, ਉਹ ਤੇਰੇ ਅਤੇ ਸਭ ਦੇ ਵਾਸਤੇ ਜੋ ਤੇਰੇ ਸੰਗ ਹਨ, ਅਤੇ ਹੋਰਨਾਂ ਲਈ ਅੱਖਾਂ ਦਾ ਢੱਕਣ ਹੋਵੇ; ਸੋ ਉਹ ਦੇ ਲਈ ਮਿਹਣਾ ਹੋਇਆ।ਉਪਰੰਦ ਅਬਿਰਹਾਮ ਨੈ ਪਰਮੇਸੁਰ ਅਗੇ ਬੇਨਤੀ ਕੀਤੀ, ਅਤੇ ਪਰਮੇਸੁਰ ਨੈ ਅਬਿਮਲਿਕ, ਅਤੇ ਉਹ ਦੀ ਤ੍ਰੀਮਤ, ਅਤੇ ਉਹ ਦੀਆਂ ਦਾਸੀਆਂ ਨੂੰ ਚੰਗਾ ਕਰਿਆ, ਅਤੇ ਓਹ ਜਣਨ ਸੂਣ ਲੱਗ ਪਈਆਂ।ਕਿੰਉਕਿ ਪ੍ਰਭੁ ਨੈ ਅਬਿਰਹਾਮ ਦੀ ਤੀਵੀਂ ਸਾਇਰਾਹ ਦੇ ਪਿੱਛੇ ਅਬਿ