ਸਮੱਗਰੀ 'ਤੇ ਜਾਓ

ਪੰਨਾ:Book of Genesis in Punjabi.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫੪

ਉਤਪੱਤ

[੨੦ਪਰਬ

ਸਾਇਰਾਹ ਨੂੰ ਮੰਗਵਾਲਿਆ।ਪਰ ਰਾਤ ਨੂੰ ਪਰਮੇਸੁਰ ਅਬਿਮਲਿਕ ਦੇ ਕੋਲ ਸੁਫਨੇ ਵਿਚ ਆਇਆ, ਅਤੇ ਉਸ ਨੂੰ ਕਿਹਾ, ਦੇਖ, ਤੂੰ ਇਸ ਤ੍ਰੀਮਤ ਦੇ ਲਈ, ਜੋ ਤੈਂ ਲਈ ਹੈ, ਮਰਦਾ ਹੈਂ; ਕਿੰਉਕਿ ਇਹ ਭਰਤਾਵਾਲੀ ਹੈ।ਪਰ ਅਬਿਮਲਿਕ ਉਹ ਦੇ ਪਾਹ ਨਹੀਂ ਗਿਆ ਸਾ।ਸੋ ਓਨ ਆਖਿਆ, ਹੇ ਪ੍ਰਭੁ, ਕੀ ਤੂੰ ਇਕ ਧਰਮੀ ਕੋਮ ਨੂੰ ਬੀ ਮਾਰੇਂਗਾ?ਕੀ ਉਨ ਮੈ ਨੂੰ ਨਹੀਂ ਕਿਹਾ, ਜੋ ਇਹ ਮੇਰੀ ਭੈਣ ਹੈ?ਅਤੇ ਉਹ, ਹਾਂ ਉਹ ਬੀ ਬੋਲੀ, ਜੋ ਇਹ ਮੇਰਾ ਭਰਾਉ ਹੈ।ਮੈਂ ਤਾ ਆਪਣੇ ਮਨ ਦੀ ਸਚਿਆਈ ਅਤੇ ਹੱਥਾਂ ਦੀ ਨਿਰਮਲਤਾਈ ਨਾਲ ਇਹ ਕੀਤਾ।ਅਤੇ ਪਰਮੇਸੁਰ ਨੈ ਉਹ ਨੂੰ ਸੁਫਨੇ ਵਿਚ ਕਿਹਾ, ਮੈਂ ਭੀ ਇਹ ਜਾਣਦਾ ਹਾਂ, ਜੋ ਤੈਂ ਆਪਣੇ ਮਨ ਦੀ ਸਚਿਆਈ ਨਾਲ ਇਹ ਕੀਤਾ, ਅਤੇ ਮੈਂ ਭੀ ਤੈ ਨੂੰ ਹਟਕਿਆ, ਜੋ ਤੂੰ ਮੇਰਾ ਪਾਪ ਨਾ ਕਰੇਂ;ਇਸ ਕਰਕੇ ਤੈ ਨੂੰ ਉਸ ਤਾਈਂ ਛੁਹੁਣ ਨਾ ਦਿੱਤਾ।ਅਰ ਹੁਣ ਤੂੰ ਉਸ ਮਨੁਖ ਦੀ ਤੀਵੀਂ ਮੋੜ ਦਿਹ; ਕਿੰਉਕਿ ਉਹ ਪਿਕੰਬਰ ਹੈ, ਅਤੇ ਉਹ ਤੇਰੀ ਲਈ ਬੇਨਤੀ ਕਰੇਗਾ, ਤਿਸ ਤੇ ਤੂੰ ਜੀਉਂਦਾ ਰਹੇਗਾ; ਪਰ ਜੇ ਉਹ ਨੂੰ ਮੋੜ ਨਾ ਦੇਵੇਂਗਾ, ਤਾਂ ਇਹ ਜਾਣ ਰਖ, ਕਿ ਤੂੰ ਅਤੇ ਸਰਬੱਤ ਜੋ ਤੇਰੇ ਹਨ, ਜਰੂਰ ਮਰ ਜਾਣਗੇ।

ਉਪਰੰਦ ਅਬਿਮਲਿਕ ਨੈ ਸਵੇਰ ਨੂੰ ਤੜਕੇ ਉਠਕੇ, ਆਪਣੇ ਸਭ ਚਾਕਰਾਂ ਨੂੰ ਬੁਲਾਇਆ, ਅਤੇ ਤਿਨਾਂ ਨੂੰ ਏਹ ਸਾਰੀਆਂ ਗੱਲਾਂ ਸੁਣਾਈਆਂ;ਤਾਂ ਓਹ ਲੋਕ ਬਹੁਤ ਡਰ ਗਏ।ਅਤੇ ਅਬਿਮਲਿਕ ਨੈ ਅਬਿਰਹਾਮ ਨੂੰ ਬੁਲਾਕੇ ਕਿਹਾ, ਜੋ ਤੈਂ ਇਹ ਸਾਡੇ ਨਾਲ ਕੀਤਾ?ਮੈਂ ਤੇਰਾ ਕੀ ਬਿਗਾੜਿਆ ਸਾ, ਜੋ ਤੂੰ ਮੇਰੇ ਅਤੇ ਮੇਰੇ ਰਾਜ ਉਤੇ ਇਹ ਵਡਾ ਪਾਪ ਲਿਆਇਆ?ਤੈਂ ਮੇਰੇ ਨਾਲ ਅਜਿਹੀ ਕੀਤੀ, ਜੋ ਕਰਨੀ