ਤੁਸਾਡੇ ਪਾਸ ਆਉਂਦਾ ਹਾਂ।ਉਪਰੰਦ ਅਬਿਰਹਾਮ ਨੈ ਬਲ ਦੀਆਂ ਲੱਕੜੀਆਂ ਲੈਕੇ, ਆਪਣੇ ਪੁੱਤ੍ਰ ਇਸਹਾਕ ਉੱਤੇ ਧਰੀਆਂ, ਅਤੇ ਅੱਗ ਅਰ ਛੁਰੀ ਆਪਣੇ ਹੱਥ ਵਿਚ ਲੈਕੇ ਦੋਨੋ ਨਾਲ ਨਾਲ ਤੁਰ ਪਏ।ਤਦ ਇਸਹਾਕ ਨੈ ਆਪਣੇ ਪਿਤਾ ਅਬਿਰਹਾਮ ਨੂੰ ਕਿਹਾ, ਹੇ ਮੇਰੇ ਪਿਤਾ!ਓਨ ਉੱਤਰ ਦਿੱਤਾ, ਮੇਰੇ ਪੁੱਤ੍ਰ, ਮੈਂ ਅਹ ਹਾਂ; ਓਨ ਕਿਹਾ, ਭਲਾ, ਅੱਗ ਅਤੇ ਲੱਕੜੀਆਂ ਤਾ ਹਨ, ਪਰ ਬਲ ਦੀ ਲੇਲਾ ਕਿੱਥੇ ਹੈ?ਅਬਿਰਹਾਮ ਨੈ ਕਿਹਾ, ਹੇ ਮੇਰੇ ਪੁੱਤ੍ਰ, ਪਰਮੇਸੁਰ ਆਪਣੀ ਬਲ ਲਈ ਆਪ ਲੇਲਾ ਘੱਲੇਗਾ; ਤਦ ਓਹ ਦੋਵੇਂ ਕੱਠੇ ਹੋਕੇ ਗਏ।ਅਤੇ ਉਸ ਥਾਉਂ ਉੱਤੇ,ਜੋ ਪਰਮੇਸੁਰ ਨੈ ਉਹ ਨੂੰ ਦੱਸਿਆ ਸੀ, ਪਹੁਤੇ।ਤਦ ਅਬਿਰਹਾਮ ਨੈ ਉਥੇ ਇਕ ਜਗਵੇਦੀ ਬਣਾਈ, ਅਤੇ ਲੱਕੜੀਆਂ ਚਿਣੀਆਂ, ਅਤੇ ਆਪਣੇ ਪੁੱਤ ਇਸਹਾਕ ਨੂੰ ਜੂੜਕੇ, ਉਸ ਜਗਵੇਦੀ ਉੱਤੇ ਲਕੜੀਆਂ ਦੇ ਉੱਪੁਰ ਧਰਿਆ।ਅਤੇ ਅਬਿਰਹਾਮ ਨੈ ਹੱਥ ਪਸਾਰਕੇ ਛੁਰੀ ਲਈ, ਜੋ ਆਪਣੇ ਪੁੱਤ ਨੂੰ ਕਹੇ।ਤਦ ਪ੍ਰਭੁ ਦੇ ਦੂਤ ਨੈ ਉਹ ਨੂੰ ਸੁਰਗ ਤੇ ਹਾਕ ਮਾਰੀ, ਅਤੇ ਕਿਹਾ, ਹੇ ਅਬਿਰਹਾਮ!ਉਹ ਬੋਲਿਆ, ਮੈਂ ਹਾਜਰ ਹਾਂ।ਓਨ ਕਿਹਾ, ਤੂੰ ਆਪਣਾ ਹੱਥ ਨੀਂਗਰ ਉੱਤੇ ਨਾ ਵਗਾਉ, ਅਤੇ ਤਿਸ ਨੂੰ ਕੁਛ ਨਾ ਕਰ; ਕਿੰਉਕਿ ਹੁਣ ਮੈਂ ਜਾਣ ਲੀਤਾ, ਜੋ ਤੂੰ ਪਰਮੇਸੁਰ ਤੇ ਡਰਦਾ ਹੈਂ; ਇਸ ਲਈ ਕਿ ਤੈਂ ਆਪਣੇ ਪੁੱਤ੍ਰ, ਆਪਣੇ ਇਕਲੌਤੇ ਪੁੱਤ੍ਰ ਨੂੰ ਬੀ ਮੇ ਤੇ ਹਟਾ ਨਾ ਰਖਿਆ।ਉਪਰੰਦ ਅਬਿਰਹਾਮ ਨੈ ਆਪਣੀਆਂ ਅੱਖਾਂ ਉਠਾਈਆਂ, ਅਤੇ ਆਪਣੇ ਪਿੱਛੇ ਇਕ ਛਤ੍ਰਾ ਡਿੱਠਾ, ਜੋ ਆਪਣੇ ਸਿੰਗਾਂ ਦਾ ਮਾਰਿਆ ਝਾੜੀ ਵਿਚ ਫਸਿਆ ਹੋਇਆ ਸਾ; ਅਬਿਰਹਾਮ ਨੈ ਜਾਕੇ ਉਸ ਛੱਤ੍ਰੇ ਨੂੰ ਆਂਦਾ, ਅਤੇ ਆਪਣੇ ਪੁੱਤ੍ਰ