੨੨ਪਰਬ]
ਉਤਪੱਤ
੫੯
ਲੇਲੀਆਂ ਮੇਰੇ ਹਥੋਂ ਲਵੇਂਗਾ, ਤਾਂ ਓਹ ਮੋਰੀ ਲਈ ਉਗਾਹ ਹੋਣ, ਜੋ ਮੈਂ ਇਹ ਖੂਹੁ ਖੋਦਿਆ ਹੈ।ਇਸ ਕਰਕੇ ਉਸ ਜਾਗਾ ਦਾ ਨਾਉਂ ਬੇਰਸਬਾ ਧਰਿਆ, ਜੋ ਉਨੀਂ ਦੋਹੀਂ ਤਿੱਥੇ ਸੁਗੰਦ ਖਾਹਦੀ ਸੀ।ਅਤੇ ਜਾਂ ਉਨੀਂ ਬੇਰਸਬਾ ਵਿਚ ਨੇਮ ਧਰਮ ਕੀਤਾ ਸੀ,ਤਾਂ ਅਬਿਮਲਿਕ ਅਤੇ ਤਿਸ ਦੇ ਲਸਕਰ ਦਾ ਸਰਦਾਰ ਫਿਕੋਲ, ਉਠਕੇ, ਫਿਲਿਸਤੀਆਂ ਦੇ ਦੇਸ ਨੂੰ ਮੁੜਿਆ।ਉਪਰੰਦ ਓਨ ਬੇਰਸਬਾ ਵਿਚ ਰੁੱਖ ਲਾਏ,ਅਤੇ ਉਸ ਜਾਗਾ ਪ੍ਰਭੁ ਦਾ, ਜੋ ਸਦੀਪਕ ਪਰਮੇਸੁਰ ਹੈ, ਨਾਉਂ ਲੀਤਾ।ਅਤੇ ਅਬਿਰਹਾਮ ਢੇਰ ਦਿਨ ਫਿਲਿਸਤੀਆਂ ਦੇ ਦੇਸ ਵਿਚ ਰਿਹਾ।
ਉਨਾਂ ਗੱਲਾਂ ਤੇ ਮਗਰੋਂ ਐਉਂ ਹੋਇਆ, ਜੋ ਪਰਮੇਸੁਰ ਨੈ ਅਬਿਰਹਾਮ ਨੂੰ ਪਰਤਾਇਆ, ਅਤੇ ਉਸ ਨੂੰ ਕਿਹਾ, ਹੇ ਅਬਿਰਹਾਮ!ਉਹ ਬੋਲਿਆ, ਦੇਖ ਮੈਂ ਹਾਜਰ ਹਾਂ।ਉਪਰੰਦ ਓਨ ਕਿਹਾ, ਜੋ ਤੂੰ ਆਪਣੇ ਇਕਲੌਤੇ ਪੁੱਤ੍ਰ ਇਸਹਾਕ ਨੂੰ,ਕਿ ਜਿਹ ਦੇ ਸੰਗ ਤੇਰਾ ਪਰੇਮ ਹੈ, ਲੈਕੇ ਮੁਰੀਯਾ ਦੀ ਧਰਤੀ ਨੂੰ ਜਾਹ, ਅਤੇ ਜਿਹੜੇ ਪਹਾੜ ਪੁਰ ਮੈਂ ਤੈ ਨੂੰ ਦੱਸਾਂ, ਉਥੇ ਇਹ ਨੂੰ ਬਲ ਦਿਹ।ਤਦ ਅਬਿਰਹਾਮ ਨੈ ਤੜਕੇ ਉਠਕੇ, ਆਪਣੇ ਗਧੇ ਉਤੇ ਪਲਾਣ ਕੱਸਿਆ, ਅਤੇ ਆਪਣੇ ਦੋ ਚਾਕਰਾਂ, ਅਤੇ ਆਪਣੇ ਪੁੱਤ੍ਰ ਇਸਹਾਕ ਨੂੰ ਲੈਕੇ, ਝੜਾਵੇ ਦੀਆਂ ਲੱਕੜੀਆਂ ਚੀਰੀਆਂ, ਅਤੇ ਜਿੱਥੇ ਪਰਮੇਸੁਰ ਨੈ ਉਹ ਨੂੰ ਦੱਸਿਆ ਸਾ, ਉਸ ਜਾਗਾ ਨੂੰ ਉੱਠ ਤੁਰਿਆ।ਤੀਜੇ ਦਿਹਾੜੇ, ਅਬਿਰਹਾਮ ਨੈ ਆਪਣੀ ਅੱਖ ਉਠਾਕੇ, ਉਸ ਜਾਗਾ ਨੂੰ ਦੂਰੋਂ ਡਿੱਠਾ।ਤਾਂ ਅਬਿਰਹਾਮ ਨੈ ਆਪਣੇ ਚਾਕਰਾਂ ਨੂੰ ਕਿਹਾ, ਤੁਸੀਂ ਇੱਥੇ ਗਧੇ ਕੋਲ ਰਹੋ,ਮੈਂ ਇਸ ਨੀਂਗਰ ਦੇ ਸੰਗ ਉੱਥੇ ਤੀਕੁਰ ਜਾਂਦਾ ਹਾਂ, ਅਤੇ ਬੰਦਗੀ ਕਰਕੇ, ਫੇਰ