ਵਾਸਤੇ ਸੁਆਦਵਾਲਾ ਭੋਜਨ ਪਕਵਾਉ, ਜੋ ਮੈਂ ਖਾਵਾਂ, ਅਤੇ ਆਪਣੇ ਮਰਨ ਤੇ ਅੱਗੇ ਪ੍ਰਭੁ ਦੇ ਸਾਹਮਣੇ ਤੈ ਨੂੰ ਵਰ ਦਿਆਂ।ਸੋ ਹੁਣ, ਹੇ ਮੇਰੇ ਪੁੱਤ੍ਰ, ਮੇਰੀ ਗੱਲ ਸੁਣ, ਅਤੇ ਮੇਰੇ ਆਖੇ ਲੱਗ।ਹੁਣ ਅੱਯੜ ਵਿਚ ਜਾਕੇ, ਉਥੋਂ ਬੱਕਰੀ ਦੇ ਦੋ ਮੋਟੇ ਮੇਮਨੇ ਮੇਰੇ ਕੋਲ ਲਿਆਉ, ਅਤੇ ਮੈਂ ਤੇਰੇ ਬਾਪ ਲਈ ਉਨਾਂ ਦਾ ਮਾਸ ਤਿਸ ਦੀ ਰੁਚਿ ਅਨੁਸਾਰ ਸੁਆਦਵਾਲਾ ਪਕਾਵਾਂਗੀ।ਅਤੇ ਤੂੰ ਉਹ ਆਪਣੇ ਪਿਉ ਦੇ ਅੱਗੇ ਲੈ ਜਾਈਂ, ਤਾਂ ਉਹ ਖਾਕੇ ਆਪਣੇ ਮਰਨ ਤੇ ਅੱਗੇ ਤੈ ਨੂੰ ਅਸੀਸ ਦੇਵੇ।ਉਪਰੰਦ ਯਾਕੂਬ ਨੈ ਆਪਣੀ ਮਾਤਾ ਰਿਬਕਾ ਥੀਂ ਕਿਹਾ, ਦੇਖ, ਮੇਰਾ ਭਰਾਉ ਏਸੌ ਜਤਾਲਾ ਮਨੁੱਖ ਹੈ, ਅਤੇ ਮੇਰਾ ਸਰੀਰ ਸਾਫ ਹੈ;ਕੀ ਜਾਣਿਯੇ ਮੇਰਾ ਪਿਤਾ ਮੈ ਨੂੰ ਟੋਹੇ; ਤਾਂ ਮੈਂ ਉਹ ਦੇ ਨੇੜੇ ਫਰਫੰਦੀ ਠਹਿਰਾਂ,ਬਲਕ ਅਸੀਸ ਦੇ ਬਦਲੇ ਸਰਾਪਿਆ ਜਾਵਾਂ।ਉਹ ਦੀ ਮਾਤਾ ਨੈ ਉਹ ਨੂੰ ਕਿਹਾ, ਹੇ ਮੇਰੇ ਪੁੱਤ੍ਰ, ਤੇਰਾ ਸਰਾਪ ਮੇਰੇ ਉਤੇ ਹੋਵੇ!ਤੂੰ ਨਿਰਾ ਮੇਰੇ ਕਹੇ ਲੱਗ, ਅਤੇ ਜਾਕੇ ਮੇਰੇ ਵਾਸਤੇ ਓਹ ਲਿਆਉ।ਤਦ ਉਹ ਗਿਆ, ਅਤੇ ਉਨਾਂ ਤਾਈਂ ਆਪਣੀ ਮਾਉਂ ਦੇ ਕੋਲ ਆਂਦਾ।ਅਤੇ ਉਹ ਦੀ ਮਾਉਂ ਨੈ ਉਸ ਦੇ ਪਿਉ ਦੀ ਰੁਚਿ ਅਨੁਸਾਰ ਸੁਆਦਵਾਲਾ ਭੋਜਨ ਰਿੱਧਾ।ਅਤੇ ਰਿਬਕਾ ਨੈ ਆਪਣੇ ਵਡੇ ਪੁੱਤ੍ਰ ਏਸੌ ਦੇ ਚੰਗੇ ਕੱਪੜੇ, ਜੋ ਘਰ ਵਿਚ ਉਹ ਦੇ ਪਾਹ ਸਨ; ਲੈਕੇ ਆਪਣੇ ਨਿੱਕੜੇ ਪੁੱਤ੍ਰ ਯਾਕੂਬ ਨੂੰ ਭਨਾਏ; ਅਤੇ ਮੇਮਨਿਆਂ ਦੀ ਖੱਲ, ਉਹ ਦੇ ਹਥਾਂ ਅਤੇ ਉਹ ਦੀ ਧੋਣ ਉੱਤੇ, ਜਿੱਥੇ ਬਾਲ ਨਸੋ, ਲਪੇਟੀ।ਅਤੇ ਆਪਣੇ ਹੱਥ ਦਾ ਰਿੱਧਾ ਹੋਇਆ ਸੁਆਦਵਾਲਾ ਭੋਜਨ ਅਤੇ ਰੋਟੀ ਆਪਣੇ ਪੁੱਤ੍ਰ ਯਾਕੂਬ ਦੇ ਹੱਥ ਦਿੱਤੀ।