ਸਮੱਗਰੀ 'ਤੇ ਜਾਓ

ਪੰਨਾ:Brij mohan.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਦੋਵੇਂ ਗੱਲਾਂ ਕਰਦੇ ਤੁਰ ਪੈਂਦੇ ਹਨ, ਗੱਡੀ ਵਿਚੋਂ ਚੰ: ਤੇ ਕਾ: ਦੇਖਦੀਆਂ ਹਨ।]

ਬ੍ਰਿ:-ਤੂੰ ਬੀਬੀਆਂ ਨਾਲ ਗੱਲਾਂ ਕਰਦਾ ਸੈਂ। ਉਹਨਾਂ ਵੀ ਕੋਈ ਇਮਤਿਹਾਨ ਦਿੱਤਾ ਏ ?

ਘ:-ਜੀ ਨਹੀਂ !

ਬ੍ਰਿ:-ਪਦੀਆਂ ਹੋਣਗੀਆਂ ?

ਘ:-ਜਿਸ ਦੀ ਸਾੜ੍ਹੀ ਮੋਤੀਆ ਹੈ ਉਹ ਫੋਰਥ ਈਅਰ ਏ, ਤੇ ਗੁਲਾਬੀ ਸਾੜ੍ਹੀ ਵਾਲੀ ਨੇ ਥਰਡ ਈਅਰ ਤੋਂ ਕਾਲਜ ਛੱਡ ਦਿਤਾ ਏ।

ਬ੍ਰਿ:-ਕਿਉਂ ?

ਘ:-ਉਸ ਦੀ ਸ਼ਾਦੀ ਗੋਬਿੰਦ ਰਾਮ *ਮਿਲਓਨਰ ਨਾਲ ਹੋ ਗਈ ਏ ।

ਬ੍ਰਿ:-ਤੇ ਦੁਸਰੀ ਦੀ ?

ਘ:-ਜੀ ਨਹੀਂ।

ਬਿ:-ਇਹ ਤੇਰੇ ਮਹੱਲੇ ਦੀਆਂ ਨੇ ?

ਘ:-ਨਹੀਂ ਜੀ। ਮੋਤੀਆ ਸਾੜ੍ਹੀ ਵਾਲੀ ਚੰਦਰ ਕਲਾ ਦੂਰੋਂ ਨੇੜਿਓਂ ਸਾਕ ਹੈ, ਬੈਰਿਸਟਰ ਪ੍ਰਿਥੀ ਚੰਦ ਦੀ ਲੜਕੀ ਏ, ਤੇ ਦੂਜੀ ਕਾਮਲਤਾ ਉਸ ਦੀ ਸਹੇਲੀ ਏ।

  • ਮਸ਼ੀਨ ਦਾ ਮਾਲਕ

੧੧.