ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਝਾਕੀ ੪.
[ਚੰਦਰਕਲਾ ਆਪਣੇ ਕਮਰੇ ਵਿਚ ਬੈਠੀ ਹੋਈ ਹੈ]
ਚ:--ਕੋਈ ਹੈ ? ( ਅਨੰਤੀ ਆਂਉਂਦੀ ਏ )।
ਅਨੰਤੀ-ਜੀ ਹਾਂ।
ਚੰ:-ਕਾਮਲਤਾ ਤੇ ਘਨੱਈਆ ਲਾਲ ਵਲ ਕਿਸੇ ਨੂੰ ਭੇਜ ਦੇਰ ਹੋ ਗਈ, ਅਜੇ ਨਹੀਂ ਆਏ ।
ਅ:-( ਬਾਹਰ ਜਾਕੇ ਵਾਪਸ ਆਉਂਦੀ ਹੈ। ਬੀਬੀ ਜੀ, ਕਾਮਲਤਾ - ਪਈ ਆਉਂਦੀ ਏ ।
ਚੰ:-ਬੜਾ ਚੰਗਾ, ਪਰ ਘਨੱਈਆ ਲਾਲ ਦਾ ਕੋਈ ਪਤਾ?
ਅ:-ਜੀ ਕਿਸੇ ਨੂੰ ਭੇਜਨੀ ਆਂ ।
ਚ:--ਅਜੇ ਏਥੇ ਈ ਖਲੋਤੀ ਏ ? ਕਿਸੇ ਨੂੰ ਛੇਤੀ ਭੇਜ ! ( ਜਾਂਦੀ ਹੈ ਤੇ ਆ ਜਾਂਦੀ ਹੈ) (ਚਿੰਤਾ ਵਿਚ ਆਪਣੇ ਆਪ) ਘਨੱਈਆ ਲਾਲ ਨੇ ਦੇਰ ਕਿਉਂ ਲਾਈ ! (ਕਾਮਲਤਾ ਆਉਂਦੀ ਹੈ) ਆ ਲਤਾ, ਘਨੱਈਆ, ਲਾਲ ਨੇ ਬੜੀ ਦੇਰ ਲਾਈ ਏ
ਕਾ-ਆ ਜਾਂਦਾ ਹੈ। ਪੰਜ ਸਤ ਮਿੰਟ ਦੇਰ, ਹੋਊ।
੨੦.