ਪੰਨਾ:Brij mohan.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਾਕੀ ੨.

( ਖਾਣੇ ਦਾ ਕਮਰਾ-ਗੋ, ਬਿ:, ਟੇ, ਕਾਮ: ਤੇ ਚੰਦਰ: ਕੁਰਸੀਆਂ ਤੇ ਬੈਠੇ ਹੋਏ ਨੇ ਤੇ ਅਗੇ ਖਾਣੇ ਦਾ ਮੇਜ਼ ਹੈ।)

ਬ੍ਰਿ:-ਟੇਕ ਚੰਦ ਜੀ, ਅਜ ਇਕ ਕਿਤਾਬ ਵਿਚ ਗਲ ਪੜੀ ਏ, ਉਸਦਾ ਮਤਲਬ ਦਸਣਾ !

ਏ:-ਦੱਸੋ ਜੀ ।

ਬ੍ਰਿ-ਦੋਸਤ ਬਨਾਣ ਲਗਿਆਂ ਉਸਨੂੰ ਕਸੌਟੀ ਤੇ ਚੰਗੀ ਤਰ੍ਹਾਂ ਪਰਖ ਲਵੇ, ਜੇ ਉਹ ਖਰਾ ਨਿਕਲੇ ਤਾਂ ਉਸਨੂੰ ਛਾਤੀ ਨਾਲ ਲਾਵੇ।

ਟੇ:-ਇਹ ਬੜੀ ਚੰਗੀ ਨਸੀਹਤ ਏ।

ਬ੍ਰਿ:-(ਸਭ ਵਲ ਤਕਕੇ) ਲਉ ਜੀ, ਸੁਣੋ ! ਮੇਰੇ ਇਕ ਦੋਸਤ ਨੇ ਆਪਣੇ ਇਕ ਦੋਸਤ ਨੂੰ ਘਰ ਵਾਲੀ ਨਾਲ ਵਾਕਫ਼ ਕਰਾਇਆ, ਦੋ ਤਿੰਨ ਵਾਰੀ ਉਹ ਘਰ ਗਿਆ ਪਰ ਓਹਦੀ ਨਿਗਾਹ ਗੈਰ ਮਲੂਮ ਹੋਈ।

ਗੋ:-ਉਹ ਦੋਸਤੀ ਦੇ ਲਾਇਕ ਨਹੀਂ।

ਏ:-ਹਾਂ ਜੀ; ਉਹ ਲਾਇਕ ਨਹੀਂ।

੫੭.