ਪੰਨਾ:Chanan har.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਉਨ੍ਹਾਂ ਨੂੰ ਬਹੁਤ ਕਾਹਲੀ ਹੈ ਤਾਂ ਬੇਸ਼ਕ ਕਿਸੇ ਹੋਰਥੇ ਕਰੋ ਲੈਣ ! ਫੇਰ ਉਸ ਮੋਏ ਆਨਰੇਰੀ ਮੈਜਿਸਟੇਟ ਦੀਆਂ ਗਲਾਂ ਹੋਣ ਲਗੀਆਂ ਜਿਸਤੋਂ ਮੇਰਾ ਦਿਲ ਹਰ ਵੇਲੇ ਦੁਖੀ ਰਹਿਣ ਲਗਾ ! ਮੈਂ ਆਪਣੇ ਕਮਰੇ ਵਿਚ ਕਈ ਕਈ ਘੰਟੇ ਸੋਚਾਂ ਵਿਚ ਪਈ ਰਹਿੰਦੀ।

ਏਸ ਗਲ ਨੂੰ ਅਜੇ ਇਕ ਹਫ਼ਤਾ ਵੀ ਨਹੀਂ ਸੀ ਬੀਤਿਆ ਕਿ ਮੈਂ ਉਸੇ ਤਰ੍ਹਾਂ ਲੁਕਕੇ ਅਲਮਾਰੀ ਖੋਲ੍ਹੀ ਤੇ ਬੈਰਸਟਰ ਸਾਹਿਬ ਦੇ ਪਿਤਾ ਦੀ ਇਕ ਨਵੀਂ ਆਈ ਚਿੱਠੀ ਪੜੀ। ਇੰਝ ਮਲੂਮ ਹੁੰਦਾ ਸੀ ਕਿ ਇਹ ਚਿੱਠੀ ਪਿਤਾ ਜੀ ਦੀ ਪਿਛਲੀ ਚਿੱਠੀ ਪੁਜਣ ਤੋਂ ਪਹਿਲਾਂ ਲਿਖੀ ਗਈ ਸੀ। ਕਿ ਬੈਰਿਸਟਰ ਸਾਹਿਬ ਅਗੇ ਜਾ ਰਹੇ ਹਨ ਜਾਂਦੇ ਜਾਂਦੇ ਉਹ ਆਪ ਪਾਸੋਂ ਹੋ ਜਾਣਗੇ ਤੇ ਜੇ ਤੁਸੀਂ ਸਾਡੀਆਂ ਸ਼ਰਤਾਂ ਮੰਨ ਲਈਆਂ ਤਾਂ ਮੰਗਣੀ ਕਰ ਦਿਤੀ ਜਾਵੇਗੀ। ਉਸੇ ਦਿਨ ਉਸ ਚਿਠੀ ਦਾ ਉਤਰ ਵੀ ਸੁਣ ਲਿਆ ‘ਮੁੰਡੇ ਨੂੰ ਮੈਂ ਆਪ ਵੀ ਵੇਖਣਾ ਚਾਹੁੰਦਾ ਸਾਂ ਤੁਹਾਡਾ ਆਪਣਾ ਘਰ ਏ ਜਦੋਂ ਦਿਲ ਕਰੇ ਘਲ ਦਿਓ ਪਰ ਇਹ, ਗਲ ਦਿਲ ਚੋਂ ਕਢ ਦਿਓ ਕਿ ਵਰੇ ਤੋਂ ਪਹਿਲਾਂ ਵਿਆਹ ਕਰ ਦਿਤਾ ਜਾਵੇਗਾ। ਫੇਰ ਆਨਰੇਰੀ ਮੈਜਿਸਟਰੇਟ ਦੀ ਗਲ ਬਾਤ ਛਿੜੀ ਜਿਸ ਨਾਲ ਮੇਰਾ ਜੀ ਖਰਾਬ ਹੋਗਿਆ ਤੇ ਮੈਂ ਮਾਤਾ ਜੀ ਤੋਂ ਆਗਿਆ ਲੈਕੇ ਕਮਲਾ ਦੇ ਘਰ ਚਲੀ ਗਈ ਤੇ ਸੋਚਿਆ ਤਿੰਨ ਚਾਰ ਦਿਨ ਨਹੀਂ ਆਵਾਂਗੀ।

ਕਮਲਾ ਕੋਲ ਪੁੱਜੀ ਤਾਂ ਉਸਨੇ ਤਾੜਕੇ ਕਿਹਾ ‘ਕਿਉਂ