ਪੰਨਾ:Chanan har.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)

ਹੀ ਤਸਵੀਰ ਸ਼ੀ, ਇਹ ਕਿਸੇ ਵਲੈਤੀ ਦੁਕਾਨ ਦੀ ਰੰਗੀਨ ਤਸਵੀਰ ਬਣੀ ਹੋਈ ਸੀ । ਮੈਂ ਤਸਵੀਰ ਵੇਖਣ ਵਿਚ ਏਨੀ ਮਸਤ ਹੋਈ ਕਿ ਆਪਣਾ ਆਪ ਭੁਲ ਗਈ, ਮੈਂ ਸੋਚ ਰਹੀ ਸਾਂ ਕਿ ਮੈਂ ਸੋਹਣੀ ਹਾਂ ਜਾਂ ਬੈਰਿਸਟਰ ਸਾਹਿਬ !

ਮੈਂ ਏਸੇ ਸੋਚ ਵਿਚ ਸਾਂ ਕਿ ਹਵਾ ਨਾਲ ਉਸ ਕਾਗਜ਼ ਨੇ ਪੜਦਾ ਪਾ ਦਿਤਾ, ਮੈਂ ਝਟਕਾ ਦੇ ਕੇ ਕਾਗਜ਼ ਪਿਛੇ ਕੀਤਾ ਕਿਉਂਕਿ ਮੇਰਾ ਦੂਜਾ ਹਥ ਇਤ੍ਰਦਾਨ ਨਾਲ ਰੁਕਿਆ ਹੋਇਆ ਸੀ, ਫੇਰ ਉਸੇ ਤਰਾਂ ਕਾਗਜ਼ ਉਡਿਆ ਤੇ ਤਸਵੀਰ ਨੂੰ ਢਕ ਦਿਤਾ; ਮੈਂ ਫੇਰ ਝਟਕ ਕੇ ਕਾਗਜ਼ ਹਟਾਉਣ ਲਗੀ ਪਰ ਉਹ ਅਜਿਹਾ ਜਮ ਗਿਆ, ਕਿ ਹਟਣ ਦਾ ਨਾ ਨ ਲਵੇ। ਫੇਰ ਮੈਂ ਦੁਜੇ ਹਥ ਦੀ ਉਂਗਲ ਨਾਲ ਹਟਾਉਣ ਹੀ ਲਗੀ ਸਾਂ ਕਿ ਇਦਾਨ ਹਥੋਂ ਡਿਗਕੇ ਚੂਰ ਚੂਰ ਹੋ ਗਿਆ।

ਮੈਂ ਠਠੰਬਰ ਗਈ, ਰੰਗ ਉਡ ਗਿਆ, ਤਸਵੀਰ ਨੂੰ ਇਕ ਪਾਸੇ ਰਖਕੇ ਟੁੱਟੇ ਹੋਏ ਇਦਾਨ ਦੇ ਟੁਕੜੇ ਚੁਣਕੇ ਮੇਲਣ ਲਗੀ ਕਿ ਇਕ ਨਰਮ ਆਵਾਜ਼ ਬਿਲਕੁਲ ਨੇੜਿਓ ਆਈ ‘ਤਕਲੀਫ਼ ਨਾ ਕਰੋ, ਤੁਹਾਡਾ ਈ ਸੀ’ ਅਖਾਂ ਚੁਕ ਕੇ ਵੇਖਿਆ ਤਾਂ ਜੀਊਂਦੀ ਜਾਗਦੀ ਅਸਲੀ ਤਸਵੀਰ ਬੈਰਿਸਟਰ ਸਾਹਿਬ ਦੀ ਸਾਹਮਣੇ ਸੀ, ਮੈਂ ਸਹਿਮ ਗਈ ਤੇ ਸੋਚਣ ਲਗੀ ਇਹ ਕਿਧਰੋਂ ਆਏ, ਦੋ ਤਿੰਨ ਸਕਿੰਡ ਤਾਂ ਕੁਝ ਥੌਹ ਨਾ ਲਗਾ ਕਿ ਕੀ ਕਰਾਂ, ਫੇਰ ਝਟ ਟੁਟੇ ਹੋਏ ਇਤ੍ਰਦਾਨ ਦੇ ਟੁਕੜੇ ਸੂਟਕੇ ਦੋਹਾਂ ਹਥਾਂ ਨਾਲ ਮੂੰਹ ਲੁਕਾ ਲਿਆ ਤੇ ਬੂਹੇ ਦੇ ਉਹਲੇ ਹੋ ਗਈ !