ਪੰਨਾ:Chanan har.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

ਮੈਂ ਇਹ ਸਣਕੇ ਗੁਸੇ ਤੇ ਸ਼ਰਮ ਨਾਲ ਰੋਣਹਾਕੀ ਹੋਗਈ ਤੇ ਸਾਰਾ ਗੁਸਾ ਉਂਗਲੀ ਤੇ ਕਢ ਰਹੀ ਸਾਂ ਜਿਸਨੇ ਇਦਾਨ ਤੋੜਿਆ ਸੀ, ਮੈਂ ਡਾਹਢੀ ਸ਼ਰਮਿੰਦੀ ਸਾਂ ਮੂੰਹੋਂ ਕੁਝ ਨਹੀਂ ਸਾਂ ਉਭਾਰ ਸਕਦੀ।

ਜਦ ਮੈਂ ਕੁਝ ਨਾ ਬੋਲੀ ਤਾਂ ਬੈਰਿਸਟਰ ਸਾਹਿਬ ਨੇ ਕਿਹਾ, ‘‘ਤੁਸੀਂ ਕੁਝ ਵੀ ਉਤਰ ਨਹੀਂ ਦੇਂਦੇ ਲਓ ਫੇਰ ਮਾਂ ਹਾਜ਼ਰ ਹੁੰਦਾ ਹਾਂ। ’’

ਮੈਂ ਘਬਰਾ ਗਈ ਕਿ ਕਿਤੇ ਆ ਨਾ ਜਾਣ ਤੇ ਮੈਂ ਛੇਤੀ ਨਾਲ ਕਿਹਾ, "ਭਲਾ ਏਸ ਗਲ ਦਾ ਮੈਂ ਕੀ ਉਤਰ ਦਿਆਂ ਮੈਂ ਡਾਹਢੀ ਸ਼ਰਮਿੰਦਾ ਹਾਂ ਕਿ ਤੁਹਾਡਾ ਇਤ੍ਰਦਾਨ.........

ਗਲ ਟਕਕੇ ਬੈਰਿਸਟਰ ਸਾਹਿਬ ਨੇ ਕਿਹਾ, 'ਵਾਹ ਵਾਹ ਉਹ ਇਦਾਨ ਤਾਂ ਤੁਹਾਡਾ ਹੀ ਸੀ, ਤੁਹਾਡੇ ਹਥੋਂ ਹੀ ਟੁਟ ਗਿਆ ਚੰਗਾ ਹੋਇਆ, ਮੇਰਾ ਖਿਆਲ ਏ ਮੁੰਦਰੀ ਵੀ ਤੁਹਾਡੇ ਪਸੰਦ ਆ ਗਈ ਏ ਏਸ ਕਰਕੇ ਤੁਸੀਂ ਪਹਿਲੀ ਹੋਈ ਏ।

ਮੈਂ ਸੋਚ ਰਹੀ ਸਾਂ ਕਿ ਜੇ ਮੁੰਦਰੀ ਮੇਰੀ ਉਂਗਲੀ ਵਿਚ ਫਸ ਨਾ ਜਾਂਦੀ ਤਾਂ ਏਨਾਂ ਸ਼ਰਮਿੰਦਾ ਕਿਉਂ ਹੋਣਾ ਪੈਂਦਾ ਤੇ ਉਨਾ ਨੂੰ ਏਨੀਆਂ ਗਲਾਂ ਕਰਨ ਦਾ ਸਮਾਂ ਕਿਉਂ ਮਿਲਦਾ। ਮੈਂ ਮੁੰਦਰੀ ਲਾਹੁਣ ਦਾ ਹੀਲਾ ਬਰਾਬਰ ਕਰੀ ਜਾਂਦੀ ਸੀ ਪਰ ਸਭ ਬੇਅਰਥ ਸੀ।

ਤੁਸੀਂ ਫੇਰ ਕੋਈ ਉਤਰ ਨਹੀਂ ਦੇਂਦੇ, ਪਸੰਦ ਜਾਂ ਨਾ ਪਸੰਦ ਕੇਵਲ ਦੋ ਸ਼ਬਦਾਂ ਨਾਲ ਤੁਹਾਡਾ ਛੁਟਕਾਰਾ ਹੋ ਸਕਦਾ