ਪੰਨਾ:Chanan har.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੦)

ਸਹਿਮ ਗਈ ਤੇ ਆਪਣਾ ਮੂੰਹ ਗੋਡਿਆਂ ਵਿਚ ਲੁਕਾਕੇ ਹਥ ਚਾਦਰ ਵਲ ਵਧਾਇਆ।

‘‘ਈਸ਼ਵਰ ਸਾਖੀ, ਮੇਰੇ ਵਿਚ ਏਨਾਂ ਹੌਸਲਾ ਕਿਥੇ ਕਿ ਮੈਂ ਆਪ ਵਲ ਉਚੀ ਨਜ਼ਰ ਕਰਕੇ ਤੁਕਾਂ, ਏਸ ਕਰ ਕੇ ਚਾਦਰ ਦੀ ਤੁਹਾਨੂੰ ਕੋਈ ਲੋੜ ਨਹੀਂ, ਉਂਝ ਮੈਂ ਮਨਾਂ ਨਹੀਂ ਕਰਦੀ, ਪਰ ਤੁਸੀ ਆਪਣੇ ਹਥ ਤੇ ਦੋਵੇਂ ਅਖਾਂ ਏਸ ਕੰਮ ਵਿਚ ਵਰਤੋਂ ’’

ਇਹ ਆਖਕੇ ਉਹ ਨੀਵੀਆਂ ਨਜ਼ਰਾਂ ਨਾਲ ਆਪਣੇ ਕੰਮ ਵਿਚ ਰੁਝ ਗਏ, ਮੈਂ ਫੇਰ ਚਾਦਰ ਵਲ ਵੱਧੀ ਤਾਂ ਉਨਾਂ ਉਂਗਲ ਖਿਚਕੇ ਰੋਕਿਆ ਤੇ ਕਿਹਾ, ‘‘ਤੁਸਾਂ ਦੂਸਰਾ ਹਥ ਮੂੰਹ ਤੇ ਰਖਿਆ ਹੋਇਆ ਹੈ ਕੀ ਮੇਰੀ ਸੁਗੰਧ ਤੇ ਤੁਹਾਨੂੰ ਭਰੋਸਾ ਨਹੀਂ ? ਇਹ ਉਨਾਂ ਇਸ ਤਰਾਂ ਕਿਹਾ ਜਿਵੇਂ ਕੋਈ ਬੁਰਾ ਮਨਾ ਕੇ ਆਖਦਾ ਹੈ,ਮੈਂ ਬੇਵਸੀ ਹੋਕੇ ਮੂੰਹ ਤੋਂ ਹਥ ਹਟਾਕੇ, ਉਂਗਲ ਦਬਾਣ ਲਗੀ, ਪਰ ਕੀ ਦਸਾਂ ਮੇਰਾ ਕੀ ਹਾਲ ਸੀ, ਉਹ ਮੇਰੀ ਵਲ ਬਿਲਕੁਲ ਨਹੀਂ ਸਨ ਤਕ ਰਹੇ ਸਗੋਂ ਆਪਣਾ ਮੂੰਹ ਲੋੜ ਤੋਂ ਵਧ ਦੂਜੇ ਪਾਸੇ ਕਰੀ ਬੈਠ ਸਨ, ਪਰ ਫੇਰ ਵੀ ਮੈਂ ਸੁਕੜਦੀ ਜਾ ਰਹੀ ਸੀ, ਦੋਵੇਂ ਹੱਥ ਵਖ ਸਨ, ਕੁਝ ਨਹੀਂ ਸੀ ਸੁਝਦਾ ਕਿ ਮੁੰਹ ਕਿਥੇ ਲਕੋ ਲਵਾਂ ।

ਪਰ ਇਹ ਦਸ਼ਾ ਥੋੜਾ ਹੀ ਸਮਾਂ ਰਹੀ, ਉਨ੍ਹਾਂ ਕਿਹਾ, ‘ਤੁਸੀ ਮੁੰਦਰੀ ਲਾਹੁਣ ਵਿਚ ਕੋਈ ਸਹਾਇਤਾ ਨਹੀਂ ਕਰ ਰਹੇ, ਕੀ ਗਲ ਏ ?’ - ਮੈਂ ਇਹ ਸੁਣਕੇ ਸਭ