ਪੰਨਾ:Chanan har.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੯)

ਅਖੀਰ ਮੈਂ ਫੇਰ ਬੇਹਯਾ ਬਣ ਕੇ ਕਿਹਾ- ‘‘ ਮੈਨੂੰ ਸਭ ਪਰਵਾਨ ਹੈ ਭਾਵੇਂ ਕਿਸੇ ਤਰਾਂ ਉਤਰ ਜਾਵੇ ’’

ਮੈਨੂੰ ਬਿਲਕੁਲ ਕੁਝ ਨਹੀਂ ਸੀ ਪਤਾ ਕਿ ਉਹ ਕੇਹੜੀ ਤਰਕੀਬ ਹੈ। ਬੈਰਿਸਟਰ ਸਾਹਿਬ ਅਗੇ ਵਧੇ ਤੇ ਮੇਰੀ ਮੁੰਦਰੀ ਵਾਲੀ ਉਂਗਲ ਫੜਕੇ ਕਹਿਣ ਲਗੇ, ਅਸਲ ਵਿਚ ਏਥੇ ਤਿੰਨਾਂ ਹੱਥਾਂ ਦੀ ਲੋੜ ਏ ਜੇ ਤੁਸੀ ਆਖੋ ਤਾਂ ਕੋਸ਼ਸ਼ ਕੀਤੀ ਜਾਵੇ। ਮੈਂ ਸਿਰ ਹਿਲਾ ਕੇ ਪਰਵਾਨਗੀ ਦੇ ਦਿਤੀ।

ਮਜਬੂਰੀ ਸਭ ਕੁਝ ਕਰਵਾਂਦੀ ਹੈ, ਉਨ੍ਹਾਂ ਸਾਬਣ ਮਲਕੇ ਉਂਗਲ ਨਪੀ ਤੇ ਮੁੰਦਰੀ ਲਾਹੁਣ ਦੀ ਕੋਸ਼ਸ਼ ਕਰਨ ਲੱਗੇ।

ਮੇਰਾ ਸਾਰਾ ਮੂੰਹ ਚਾਦਰ ਨਾਲ ਲਪੇਟਿਆ ਹੋਇਆ ਸੀ, ਕਿਉਂਕਿ ਮੈਂ ਸਿਰ ਤੋਂ ਪੈਰਾਂ ਤਕ ਚਾਦਰ ਲਪੇਟੀ ਹੋਈ ਸੀ, ਮੈਂ ਟੋਹ ਟੋਹ ਕੇ ਮੁੰਦਰੀ ਉਪਰ ਕਰ ਰਹੀ ਜਾਂ ਦੋ ਵਾਰ ਮੁੰਦਰੀ ਚਕਰ ਖਾਕੇ ਉੱਗਲ ਦੀ ਗੰਢ ਕੋਲੋਂ ਫੇਰ ਹੇਠ ਆ ਗਈ,ਤੀਸਰੀ ਵਾਰ ਜਦ ਬਰਿਸਟਰ ਸਾਹਿਬ ਨੇ ਤਕਿਆ ਕਿ ਮੈਂ ਅਟਕਲ-ਪਚੂ ਮੁੰਦਰੀ ਖਿਸਕਾ ਰਹੀ ਹਾਂ ਤਾਂ ਕਹਿਣ ਲਗੇ, ‘‘ਤੁਹਾਨੂੰ ਤਾਂ ਹਰ ਇਕ ਗਲ ਪਰਵਾਨ ਹੈ ਸੋ ਏਥੇ ਤਿਨਾਂ ਹੱਥਾਂ ਦੇ ਨਾਲ ਚਾਰ ਅੱਖਾਂ ਦੀ ਵੀ ਲੋੜ ਹੈ, ਪਰ ਏਥੇ ਤਾਂ ਕੇਵਲ ਦੋ ਅਖਾਂ ਕੰਮ ਕਰ ਰਹੀਆਂ ਹਨ ਇਹ ਆਖ ਕੇ ਉਨ੍ਹਾਂ ਇਕ ਝਟਕੇ ਨਾਲ ਮੇਰੀ ਚਾਦਰ ਲਾਹ ਕੇ ਇਕ ਪਾਸੇ ਰਖ ਦਿਤੀ, ਮੈਂ