ਪੰਨਾ:Chanan har.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਸੁੰਦਰੀ ਦੇ ਗਲ ਪਾਣ ਹੀ ਲਗਾ ਸੀ ਕਿ ਇਕ ਟਹਿਲਣ ਨੇ ਰੋਕਦਿਆਂ ਹੋਇਆਂ ਕਿਹਾ, ਠਹਰੋ ਅਜੇ ਇਸਦਾ ਸਮਾਂ ਨਹੀਂ ਸਾਡੀ ਰਾਣੀ ਨੂੰ ਫੁੱਲਾਂ ਨਾਲ ਬੜਾ ਪ੍ਰੇਮ ਹੈ ਇਸ ਲਈ ਇਕ ਮਹੀਨਾ ਪੂਰਾ ਸ਼ਰਤ ਪੂਰੀ ਕਰਨੀ ਪਵੇਗੀ ।

ਕਵੀ ਨੇ ਉਤ ਦਿਤਾ, ‘‘ਮੈਂ ਇਸ ਲਈ ਤਿਆਰ ਹਾਂ, । ਪਰ ਕਿਤੇ ਏਸੇ ਇਮਤਿਹਾਨ ਵਿਚ ਹੀ ਸਾਰਾ ਮੌਸਮ ਨਾ ਲੰਘ ਜਾਵੇ, ਮੇਰੀ ਚਾਹ ਹੈ ਕਿ ਇਕ ਮਹੀਨੇ ਦੇ ਅੰਦਰ ਅੰਦਰ ਮੈਨੂੰ | ਸੁੰਦਰੀ ਦੇ ਗਲ ਵਿਚ ਹਾਰ ਪਾਓਣ ਦੀ ਆਗਿਆ ਦਿਤੀ ਜਾਵੇ..................... ।

ਸੁੰਦਰੀ ਦੇ ਚੇਹਰੇ ਤੇ ਹਲਕੀ ਹਲਕੀ ਮੁਸਕਰਾਹਟ ਵਿਖਾਈ ਦਿਤੀ ।

ਬਸ ਫੇਰ ਕੀ ਸੀ, ਉਸ ਨੌਜਵਾਨ ਕਵੀ ਨੇ ਆਪਣਾ ਨੇਮ ਬਣਾ ਲਿਆ ਸੀ ਕਿ ਨਿਤ ਪਿਛਲੇ ਪਹਿਰ ਉਠਕੇ ਜੰਗਲ ਵਲ ਜਾਂਦਾ, ਤੇ ਕੁਝ ਸਮਾਂ ਟਿਕਕੇ ਕੋਈ ਅਛੂਤਾ ਗੀਤ ਸਨਾਉਂਦਾ ਜਿਸ ਦੇ ਅਸਰ ਨਾਲ ਲਾਲਾ ਤੇ ਸ਼ੋਖ ਕਲੀਆਂ ਫੁਟ ਆਉਂਦੀਆਂ ਮਾਲੀ ਝੋਲੀ ਭਰ ਕੇ ਲੈ ਆਉਂਦਾ ਤੇ ਸੁੰਦਰੀ ਦੀ ਭੇਟਾ ਆ ਕਰਦਾ, ਪਤਝੜ ਦਾ ਇਕ ਮਹੀਨਾ ਏਸੇ ਸ਼ਗਲ ਵਿਚ ਵਿਚ ਬੀਤ ਗਿਆ ।

‘‘-ਮੇਰੇ ਕਵੀ ? ਕੀ ਇਹ ਹੈਰਾਨੀ ਦੀ ਗਲ ਨਹੀਂ ਕਿ ਜਦ ਪਤਝੜ ਦੇ ਮੌਸਮ ਵਿਚ ਕਿਸੇ ਨੂੰ ਕਲੀਆਂ ਦੀ ਇਕ ਪਤੀ ਨਾ ਮਿਲ ਸਕੀ ਪਰ ਤੂੰ ਨਿਤ ਬੇਬਹਾਰੀ ਕਲੀਆਂ ਦੀ ਝੋਲੀ