ਪੰਨਾ:Chanan har.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੭

ਮੂੰਹ ਅਗੇ ਲੈ ਲੈਂਦੀ।

ਤੰਗ ਆਕੇ ਬੈਰਿਸਟਰ ਸਾਹਿਬ ਨੇ ਕਿਹਾ- ‘ਬਿਨਾ ਮਜ਼ਦੂਰੀ ਚੁਕਾਏ ਤੁਸੀ ਨਹੀਂ ਜਾ ਸਕਦੇ। ਸੋ ਐਵੇਂ ਦੇਰ ਨਾ ਕਰੋ।’ ਮੈਂ ਸ਼ਰਮਾ ਗਈ ਤੇ ਬੇਵਸੀ ਹੋ ਕੇ ਅੱਖਾਂ ਮੀਟ ਕੇ ਮੁੰਹ ਉਚਾ ਕਰ ਦਿਤਾ, ਜਾਂ ਮੈਂ ਅਖਾਂ ਖੋਲੀਆਂ ਤਾਂ ਬੈਰਿਸਟਰ ਸਾਹਿਬ ਬੜੇ ਧਿਆਨ ਦੇ ਨਾਲ ਮੇਰੇ ਚੇਹਰੇ ਵਲ ਤਕ ਰਹੇ ਸਨ, ਮੈਂ ਝਟ ਮੂੰਹ ਲੁਕਾ ਲਿਆਂ ਤੇ ਚਾਦਰ ਫੜਕੇ ਬੂਹੇ ਵਲ ਖਿਸਕੀ ।ਮੈਂ ਜਾਣ ਹੀ ਲੱਗੀ ਸਾਂ ਕਿ ਉਨ੍ਹਾਂ ਬੜੀ ਨਰਮੀ ਨਾਲ ਕਿਹਾ- ‘‘ਜ਼ਰਾ ਠਹਿਰੋ’’ ਮੈਂ ਕਕੇ ਤੱਕਿਆ ਤਾਂ ਉਹ ਸੁਟ ਕੇਸ ਵਿਚੋਂ ਕੋਈ ਚੀਜ਼ ਕੱਢ ਰਹੇ ਸਨ। ਉਨ੍ਹਾਂ ਇਕ ਨਿੱਕਾ ਜਿਹਾ ਮਖਮਲੀ ਡੱਬਾ ਕੱਢਿਆ ਤੇ ਇਕ ਸੋਨੇ ਦੀ , ਘੜੀ ਮੇਰੀ ਕਲਾਈ ਤੇ ਬੰਨ ਦਿਤੀ ਤੇ ਕਿਹਾ: “ਬਾਕੀ ਚੀਜ਼ਾਂ ਸ਼ਾਮ ਨੂੰ ਏਨਾ ਆਖਕੇ ਮੇਰਾ ਹਥ ਫੜਕੇ ਖੜਾ ਕਰ ਦਿਤਾ ਤੇ ਕਿਹਾ-ਜਾਓ ਪ੍ਰਸੰਨਤਾ ਨਾਲ ਜਾਓ। ਮੈਂ ਜਾਣ ਲੱਗੀ ਤਾਂ ਮੇਰਾ ਹੱਥ ਫੜਕੇ ਕਹਿਣ ਲੱਗੇ ‘ਭੁਲੋਗੀ ਤਾਂ ਨਹੀਂ।’

ਮੈਂ ਕੁਝ ਨਾ ਬੋਲੀ ਪਰ ਕੋਹਣੀ ਦੀ ਆੜ ਲੈਕੇ ਉਨ੍ਹਾਂ ਦਾ ਹਸਮੁਖ ਚੇਹਰਾ ਵੇਖਦੀ ਰਹੀ। ਕੀ ਦਸਾਂ ਉਕਤ ਸ਼ਬਦਾਂ ਦਾ ਮੇਰੇ ਤੇ ਕੀ ਅਸਰ ਪਿਆ, ਇੰਵ ਮਾਲੂਮ ਹੁੰਦਾ ਸੀ ਕਿ ਸ਼ਬਦ ਉਨ੍ਹਾਂ ਦੇ ਦਿਲ ਚੋਂ ਨਿਕਲੇ ਹਨ।

ਇਕ ਵਾਰ ਉਨ੍ਹਾਂ ਫੇਰ ਇਹੋ ਕਿਹਾ। ਜਦ ਮੈਂ ਕੁਝ ਨ ਬੋਲੀ ਤਾਂ ਮੇਰੀ ਠੋਡੀ ਫੜਕੇ ਮੁੰਹ ਉੱਚਾ ਕਰਕੇ ਕਹਿਣ