ਪੰਨਾ:Chanan har.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)

ਤਾਂ ਕਦੀ ਕਦੀ ਚਿਠੀ ਪਤੂ ਘਲ ਛਡਿਆ ਕਰੀ।

ਜਦ ਮੈਂ ਕੋਈ ਉੱਤਰ ਨਾ ਦਿਤਾ ਤਾਂ ਉਹ ਕਮਰੇ ਚੋਂ ਬਾਹਰ ਚਲੇ ਗਏ । ਮੈਂ ਸੋਚਿਆ, ਇਹ ਕਿਸਤਰ੍ਹਾਂ ਦੇ ਨੇ, ਜੇਹੜੇ ਦਸ ਮਿੰਟ ਵੀ ਮੇਰੇ ਕੋਲ ਨਹੀਂ ਖਲੋ ਸਕਦੇ, ਫੇਰ ਭਲਾ ਮੈਂ ਉਨ੍ਹਾਂ ਨਾਲ ਕਿਵੇਂ ਗਲ ਕਰਾਂ ।

ਮੈਂ ਤੁਰਦੀ ਹੋਈ ਉਨ੍ਹਾਂ ਦੀ ਤਸਵੀਰ ਨੂੰ ਸੰਬੋਧਨ ਕਰਕੇ ਕਿਹਾ:- ‘‘ਤੁਸੀ ਮੇਰੇ ਹੋ, ਭਾਵੇਂ ਬੜੇ ਸੰਗ ਦਿਲ ਹੋ, ਜੇ ਤੁਸੀ ਜਰਾ ਵੀ ਜਾਦੁ ਜਾਣਦੇ ਹੁੰਦੇ ਤਾਂ ਮੇਰੇ ਦਿਲ ਦੀ ਕਮਜ਼ੋਰੀ ਹਟ ਜਾਂਦੀ । ਮੇਰੀਆਂ ਅੱਖਾਂ ਏਨਾ ਨ ਸ਼ਰਮਾਓਦੀਆਂ ਤੇ , ਅਜ ਮੈਂ ਉਦਾਸ ਹੋਕੇ ਪੇਕੇ ਨਾ ਜਾਂਦੀ । ਤਪ ਤਪ ਕਰਕੇ ਮੇਰੀਆਂ ਅੱਖਾਂ ਨੇ ਦੋ ਮੋਤੀ ਉਸ ਤਸਵੀਰੋ ਤੋਂ ਸਦਕੇ ਕਰ ਦਿਤੇ !

ਕਮਲਾ ਭਾਵੇਂ ਹੁਣ ਮੈਂ ਫੇਰ ਆਜ਼ਾਦੀ ਦੀ ਹਵਾ ਵਿਚ ਆ ਗਈ ਹਾਂ ਤੇ ਪਹਿਲਾਂ ਵਾਂਗ ਹਸ ਖੇਡ ਸਕਦੀ ਹਾਂ ਪਰ ਦਿਲ ਉਤੇ ਜੇਹੜਾ ਪਥਰ ਰਖ ਲਿਆਈ ਹਾਂ ਉਹ ਹੁਣ ਦਿਲ ਨੂੰ ਹੌਲਾ ਨਹੀਂ ਹੋਣ ਦੇਵੇਗਾ । ਹੁਣ ਕੁਝ ਵੀ ਚੰਗਾ ਨਹੀਂ ਲਗਦਾ, ਜਾਂ ਤੇ ਮੇਰੇ ਦੇਵਤਾ ਬੜੇ ਸ਼ਰਮੀਲੇ ਨੇ ਤੇ ਜਾਂ ਬਹੁਤ ਛੇਤੀ ਰੁਸ ਪੈਂਦੇ ਨੇ, ਜਾਂ ਮੈਂ ਉਨਾਂ ਨੂੰ ਪਸੰਦ ਨਹੀਂ ਆਈ-ਇਹੋ ਗਲ ਠੀਕ ਮਲੂਮ ਹੁੰਦੀ ਏ, ਆਹ ! ਤਾਂ ਤੇ ਗਹਿਣਿਆਂ ਦੀ ਚਮਕ ਦਮਕ ਤੇ ਸੁਹੱਪਣ ਮੇਰੇ ਕਿਸੇ ਕੰਮ ਨਾ ਆਈ । ਜਿਠਾਣੀ ਜੀ ਦਾ ਕਹਿਣਾ ਗਲਤ ਹੋਇਆ ।-ਕੁਝ ਵੀ ਹੋਵੇ ਮੈਂ ਗਹਿਣੇ ਲਾਹਕੇ ਸੁਟ ਦਿਤੇ ਹਨ ਜਦ ਮੈਂ