ਪੰਨਾ:Chanan har.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਸੀ । ਮੈਂ ਖਲੋਤੀ ਖਲੋਤੀ ਅਕ ਗਈ ਤੇ ਪਲੰਘ ਤੋਂ ਆ ਬੈਠੀ। ਉਹ ਹਸਦੇ ਹੋਏ ਕਮਰੇ ਵਿਚ ਆਏ ਤੇ ਮੇਰੀ ਵਲ ਵੇਖ ਕੇ ਕਹਿਣ ਲਗੇ, ‘‘ਸਰਲਾ’’ , ਐਤਕਾਂ ਉਨਾਂ ਦੀ ਆਵਾਜ਼ ਵਿਚ ਕਾਂਬਾ ਨਹੀਂ ਸੀ, ਮੈਨੂੰ ਤੇਰੀ ਗਲ ਚੇਤੇ ਆ , ਗਈ, ਸੋਚਿਆ ਇਹੋ ਸਮਾਂ ਹੈ ਜਦ ਮੈਂ ਆਪਣੇ ਦੇਵਤਾ ਨੂੰ ਆਪਣੇ ਵਸ ਕਰ ਸਕਦੀ ਹਾਂ, ਕਿਤੇ ਫੇਰ ਨਾ ਨਸ ਜਾਣ ਤੇ ਲਾਜ ਤੇ ਸ਼ਰਮ ਦੇ ਪੜਦੇ ਵਿਚ ਜਾ ਲੁਕਣ, ਜਿਵੇਂ ਹੋ ਸਕਿਆ ਮੈਂ ਆਪਣੇ ਦਿਲ ਨੂੰ ਸੰਭਾਲਿਆਂ ਤੇ ਬੜੀ ਮੁਸ਼ਕਲ ਨਾਲ ਕਹਿ ਸਕੀ, ‘‘ ਜੀ’’

‘‘ਆਹ ਕੀ ਏ ?’’ ਆਖ ਕੇ ਉਨ੍ਹਾਂ ਮੇਰੇ ਅਗੇ ਇਕ ਲਫਾਫਾ ਸੁਟ ਦਿਤਾ, ਦਿਲ ਧੜਕਨ ਲਗਾਂ, ਮੈਂ ਕੰਬਦੇ ਹੋਏ ਹਥਾਂ ਨਾਲ ਉਸਨੂੰ ਚੁਕਿਆ ਤੇ ਬੜੀ ਕਠਨਾਈ ਨਾਲ ਉਸ ਵਿਚੋਂ ਚਿਠੀ ਕਢੀ, ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਉਹ ਤਾਂ ਉਹੋ ਦੋਵੇਂ ਚਿਠੀਆਂ ਸਨ ਜੇਹੜੀਆਂ ਮੈਂ , ਤੈਨੂੰ ਲਿਖੀਆਂ ਸਨ, ਸ਼ਰਮ ਦੀ ਮਾਰੀ ਪਾਣੀ ਪਾਣੀ ਹੋ ਗਈ, ਤੂੰ ਬੜੀ ਸ਼ਰੀਰ ਏ ਕਮਲਾ ! ਤੇਰੀ ਏਸ ਹਰਕਤ ਤੇ ਮੈਨੂੰ ਬਹੁਤ ਗੁੱਸਾ ਆਇਆ। ਜੇ ਮੈਨੂੰ ਪਹਿਲਾਂ ਹੀ ਪਤਾ ਲਗ ਜਾਂਦਾ ਕਿ ਤੂੰ ਮੇਰੀਆਂ ਚਿਠੀਆਂ ਨਾਲ ਅਜਿਹਾ ਵਰਤਾਓ ਕਰੇਗੀ ਤਾਂ ਉਨਾਂ ਦੇ ਲਿਖਣ ਵਿਚ ਵਾਧੂ ਸਮਾਂ ਨਸ਼ਟ ਨ ਕਰਦੀ ਕੀ ਇਹੋ ਤੇਰਾ ‘‘ਜੰਤ੍ਰ ਮੰਤ੍ਰ’’ ਏ, ਵਾਹਿਗੁਰੂ ! ਵਾਹਿਗੁਰੂ !! ਏਹਨਾਂ ਚਿਠੀਆਂ ਨੂੰ ਪੜ੍ਹਕੇ ਉਨ੍ਹਾਂ ਮੇਰੇ ਸਬੰਧੀ ਕੀ ਸੋਚਿਆ ਹੋਵੇਗਾ।