ਪੰਨਾ:Chanan har.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਮਾਤਾ ਪਿਤਾ ਨੇ ਕੇਵਲ ਧਨ ਵੇਖਕੇ ਹੀ ਮੈਨੂੰ ਇਸ ਨਰਕ ਵਿਚ ਧੱਕਾ ਦੇ ਦਿਤਾ ਏ ਏਨਾਂ ਵਹਿਣਾਂ ਵਿਚ ਸੁਮਿੱਤਾਂ ਸਾਰੀ ਰਾਤ ਰੋਂਦੀ ਰਹੀ ।

੨.

ਅਗਲੇ ਭਲਕ ਉਸਦੀ ਨਿਗਰਾਨੀ ਲਈ ਕੁਝ ਆਦਮੀ ਲਾ ਦਿਤੇ ਗਏ ਪਰ ਉਸਨੇ ਆਤਮਘਾਤ ਦੀਆਂ ਧਮਕੀਆਂ ਦੇਕੇ ਆਪਣੀ ਆਦਤ ਪੂਰੀ ਕਰ ਲਈ ।

ਰਾਤ ਨੂੰ ਭਾਲ ਹੋਈ, ਦੋ ਚਾਰ ਬਦਮਾਸ਼ ਸ਼ਰਾਬੀਆਂ ਵਿਚ ਪਿਆ ਮਿਲਿਆ, ਚਕਕੇ ਘਰ ਲਿਆਂਦਾ, ਇਸ਼ਨਾਨ ਕਰਾਕੇ ਕਪੜੇ ਬਦਲਾਏ ਤੇ ਮਿੜਾਂ ਦੇ ਕਮਰੇ ਵਿਚ ਜਾਣ ਲਈ ਮਜਬੂਰ ਕੀਤਾ ਗਿਆ ।

ਉਹ ਜਿਸ ਵੇਲੇ ਸੁਮਿੱਤ੍ਰਾ ਦੇ ਕਮਰੇ ਵਿਚ ਗਿਆ ਤਾਂ ਉਸਦੇ ਪੈਰ ਥਿੜਕ ਰਹੇ ਸਨ, ਉਸਨੂੰ ਕੋਈ ਹੋਸ਼ ਨਹੀਂ ਸੀ ਕਿ ਉਹ ਕਿਥੇ ਹੈ,ਉਹ ‘ਪਿਆਰੀ ਜ਼ੋਹਰਾ’ ! ਆਖਕੇ ਸਮਿੜਾ ਵਲ ਵਧਿਆ ਤੇ ਪਲੰਘ ਤੱਕ ਪਹੁੰਚਦਾ ਪਹੁੰਚਦਾ ਜ਼ਮੀਨ ਤੋਂ ਡਿਗ ਪਿਆ ।

ਕਈ ਕੁਲਤਾਰ ਸਿੰਘ ਸਵੇਰ ਤਕ ਉਸੇ ਤਰ੍ਹਾ ਪਿਆ ਰਿਹਾ ਸੁਮਿਤ੍ਰਾ ਨੂੰ ਕਈ ਵਾਰ ਖਿਆਲ ਆਇਆ ਕਿ ਕਿਤੇ ਫੌਰੀ ਈ ਨਾ ਹੋਗਿਆ ਹੋਵੇ, ਉਹ ਸਾਹ ਆਉਂਦਾ ਤਕਕੇ ਦਿਲ ਨੂੰ ਢਾਰਸ ਦੇ ਲੈਂਦੀ ਸੀ ।

ਕੁਲਤਾਰ ਸਿੰਘ ਕਮਰਿਓਂ ਬਾਹਰ ਆਇਆ ਤੇ ਪਿਤਾ ਨੂੰ ਕਹਿਣ ਲਗਾ ‘ਪਿਤਾ ਜੀ ! ਕੀ ਤੁਸੀਂ ਨਹੀਂ ਗਹੁੰਦੇ ਕਿ ਮ