ਪੰਨਾ:Chanan har.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)

੧੧ ਪ੍ਰੇਮ ਬਣ

ਨਿੱਕਾ ਜਿਹਾ ਪ੍ਰੇਮ ਦੇਵਤਾ ਸਮੁੰਦਰ ਦੇ ਤਟ ਤੇ ਬੜੀ ਮਸਤੀ ਨਾਲ ਟਹਿਲ ਰਿਹਾ ਸੀ, ਜਿਥੇ ਕੁਝ ਮੁਟਿਆਰ ਕੁੜੀਆਂ ਤੇ ਗਭਰੂ ਮੁੰਡੇ ਪਾਣੀ ਵਿਚ ਖੇਡ ਰਹੇ ਸਨ। ਮੈਂ ਭੀ ਤਟ ਵਲ ਚਲਾ ਗਿਆ, ਏਸ ਲਈ ਨਹੀਂ ਕਿ ਸੁਹੱਪਣ ਦੀ ਪੂਜਾ ਕਰਾਂ ਤੇ ਸੁੰਦਰ ਮੁਟਿਆਰਾਂ ਤੇ ਮੋਹਿਆ ਜਾਵਾਂ, ਸਗੋਂ ਕੇਵਲ , ਸੈਰ ਲਈ, ਕਿਉਂਕਿ ਮੈਂ ਜਵਾਨ ਅਵਸਥਾ ਤੋਂ ਹੀ ਹਸਨ ਵਲੋਂ ਘਿਰਣਾ ਕਰਿਆ ਕਰਦਾ ਸਾਂ, ਉਥੋਂ ਦੀ ਸਭ ਤੋਂ ਸੁੰਦਰ ਕੁੜੀ ਲਲਤਾ ਵੀ ਮੇਰੇ ਦਿਲ ਨੂੰ ਨਹੀਂ ਸੀ ਜਿੱਤ ਸਕੀ, ਭਾਵੇਂ ਉਹ ਮੇਰੇ ਨਾਲ ਦਿਲੋਂ ਪ੍ਰੇਮ ਕਰਦੀ ਸੀ ਸ਼ਾਇਦ ਪਰਮਾਤਮਾ ਨੇ ਮੈਨੂੰ ਪੱਥਰ ਦਾ ਦਿਲ ਦਿਤਾ ਸੀ।

ਪਰੇਮ ਦੇਵਤਾ ਨੇ ਮੈਨੂੰ ਵੇਖਿਆ ਤੇ ਖਿੜਕੇ ਕਹਿਣ ਲਗਾ ਆ ਮਿਤ੍ਰ ਤੂੰ ਤੇ ਮੈਂ ਮਿਲਕੇ ਪਾਣੀ ਵਿਚ ਖੇਡੀਏ, ਕਿਉਂਕਿ ਮੇਰਾ ਹੋਰ ਕੋਈ ਸਾਥੀ ਨਹੀਂ ਹੈ।

ਮੈਂ ਪ੍ਰੇਮ ਦੇਵਤਾ ਤੋਂ ਭਲੀ ਪ੍ਰਕਾਰ ਜਾਣੂ ਸਾਂ ਕਿ ਕਿਵੇਂ ਉਹ ਆਪਣੇ ਪ੍ਰੇਮ ਬਾਣੀ ਨਾਲ ਦੋ ਹਸਤੀਆਂ ਨੂੰ ਤੜਫਾ ਦੇਂਦੇ ਸਨ, ਪਰ ਮੈਂ ਉਨਾਂ ਤੋਂ ਵੀ ਚਲਾਕ ਸਾਂ। ਮੈਂ ਛੇੜਨ ਦੀ ਖਾਤਰ ਕਿਹਾ “ਹੇ ਪ੍ਰੇਮ ਦੇਵਤਾ ! ਮੈਂ ਤੇਰਾ, ਸਾਬੀ, ਬਣਨ ਨੂੰ ਏਸ ਸ਼ਰਤ ਤੇ ਤਿਆਰ ਹਾਂ ਕਿ ਤੂੰ ਆਪਣਾ ਤੀਰ-ਕਮਾਨ