ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/142

ਵਿਕੀਸਰੋਤ ਤੋਂ
(ਪੰਨਾ:Dhup te chan.pdf/142 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)

ਲਿਆਇਆ। ਬਿਮਲਾ ਨੇ ਕਿਸੇ ਤਰ੍ਹਾਂ ਆਪਣੇ ਭਾਵਾਂ ਨੂੰ ਨੱਪ ਘੁਟ ਕੇ ਆਖਿਆ, ਅਜੇ ਘਰ ਨਹੀਂ ਪਹੁੰਚੀ ਭਾਬੀ ਜੀ?

ਨਹੀਂ, ਇਥੇ ਹੀ ਉਤਰੀ ਹਾਂ। ਕਮਲਾ ਵਾਸਤੇ ਹੀ ਆਈ ਹਾਂ, ਨਹੀਂ ਤੇ ਨਹੀਂ ਸੀ ਆਉਣਾ।

ਨਾ ਆਊਂਦੀਓ ਤਾਂ ਚੰਗੀ ਰਹਿੰਨੀਓਂ ਭਾਬੀ ਜੀ, ਹੁਣ ਉਥੇ ਤੁਹਾਡੀ ਲੋੜ ਵੀ ਕੋਈ ਨਹੀਂ। ਬਿਮਲਾ ਨੇ ਲੰਮਾ ਸਾਰਾ ਹੌਕਾ ਲੈ ਕੇ ਆਖਿਆ।

ਇੰਦੂ ਦੀ ਛਾਤੀ ਲੁਹਾਰ ਦੀਆਂ ਖੱਲਾਂ ਵਾਗੂੰ ਠੱਕ ਠੱਕ ਕਰਨ ਲਗ ਪਈ। ਕਹਿਣ ਲੱਗੀ ਕਿਉਂ ਬੀਬੀ?

ਬਿਮਲਾ ਨੇ ਸਹਿਜ ਸੁਭਾ ਹੀ ਆਖਿਆ, ਇਹ ਵੀ ਸੁਣਿਆਂ ਜਾਵੇਗਾ ਪਹਿਲਾਂ ਕੱਪੜੇ ਬੱਦਲੋ, ਮੂੰਹ ਹੱਥ ਧੋਵੋ, ਜੋ ਹੋਣਾ ਸੀ ਸੋ ਹੋ ਗਿਆ ਹੈ। ਹੁਣ ਸੁਣ ਲਿਆ ਤਾਂ ਕੀ ਘੜੀ ਕੁ ਨੂੰ ਸੁਣ ਲਏਗੀ ਤਾਂ ਕੀ ਇਕੋ ਗੱਲ ਹੈ।

ਇੰਦੂ ਬੈਠ ਗਈ। ਉਹਦਾ ਮੂੰਹ ਕਾਲਾ ਸ਼ਾਹ ਹੋ ਗਿਆ। ਕਹਿਣ ਲੱਗੀ, ਇਹ ਨਹੀਂ ਹੋ ਸਕੇਗਾ ਬੀਬੀ ਜੀ, ਬਿਨਾਂ ਸੁਣੇ ਮੈਂ ਇਕ ਬੂੰਦ ਪਾਣੀ ਵੀ ਮੂੰਹ ਵਿਚ ਨਹੀਂ ਪਾਵਾਂਗੀ। ਮੈਂ ਉਹਨਾਂ ਨੂੰ ਆਪ ਨੌ-ਬਰ-ਨੌ ਵੇਖਿਆ ਹੈ ਫੇਰ ਮੇਰੀ ਲੋੜ ਕਿਉਂ ਨਹੀਂ ਰਹੀਂ?

ਬਿਮਲਾ ਕੁਝ ਚਿਰ ਚੁਪ ਰਹੀ ਫੇਰ ਕਹਿਣ ਲੱਗੀ, ਸੱਚ ਮੁਚ ਹੀ ਉਸ ਘਰ ਵਿਚ ਤੇਰੇ ਵਾਸਤੇ ਕੋਈ ਥਾਂ ਨਹੀਂ ਰਹੀ। ਤੇਰੇ ਵਾਸਤੇ ਹੁਣ ਪੇਕਾ ਘਰ ਤੇ ਸਹੁਰਾ ਘਰ ਇਕੋ ਜਿਹਾ ਹੈ। ਇਥੇ ਹੁਣ ਤੂੰ ਨਹੀਂ ਰਹਿ ਸਕਦੀ?

ਇੰਦੂ ਨੇ ਆਪਣੀਆਂ ਅੱਖਾਂ ਵਿਚਲੇ ਅੱਥਰੂਆਂ ਨੂੰ