ਪੰਨਾ:Dulla Bhatti.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

ਹੈ ਸਭ ਗੁਵਾਇਕੇ ਤੇ। ਕੱਲ ਖੁਸ਼ੀ ਮਨਾਇਕੇ ਰਵਾਂ ਹੋਈ ਆਏ ਵੜੀ ਹੈ ਛੁਪ ਛੁਪਾਇਕੇ ਤੇ। ਜਦੋਂ ਜਾਕੇ ਮਹਿਲਾਂ ਦੇ ਵਿਚ ਵੜੀ ਲਵੇ ਸ਼ਾਹ ਨੂੰ ਤੁਰਤ ਬੁਲਾਇਕੇ ਤੇ। ਝਟ ਬਾਦਸ਼ਾਹ ਮਹਿਲਾਂ ਦੇ ਵਿਚ ਆਇਆ ਰੋਵੇ ਖੁਬ ਹੀ ਝਾਟਾ ਦਿਖਾਇਕੇ ਤੇ। ਪੁਛੇ ਬਾਦਸ਼ਾਹ ਹਾਲ ਸ਼ੈਤਾਬ ਦਸੀਂ ਲਵਾਂ ਉਸਦੀ ਖਬਰ ਮੈਂ ਜਾਇਕੇ ਤੇ। ਤੇਰੇ ਨਾਲ ਕੀ ਬੀਤਿਆ ਹਾਲ ਬੇਗਮ ਆਖੀਂ ਕੁਲ ਤੂੰ ਮੈਨੂੰ ਸੁਨਾਇਕੇ ਤੇ। ਬੇਗਮ ਰੋਂਵਦੀ ਤੇ ਨਾਲੇ ਧੋਵਦੀ ਸੀ ਹਾਲ ਮੰਦੇ ਮੈਦਮ ਨੂੰ ਆਇਕੇ ਤੇ। ਦਸ ਹਾਲ ਸ਼ਤਾਬ ਮੈਂ ਕਰਾਂ ਟੋਟੇ ਜਿਸ ਮੋੜਿਆ ਤੈਨੂੰ ਦੁਖਾਇਕੇ ਤੇ। ਬੇਗਮ ਆਖਦੀ ਦੁਲੇ ਦਾ ਹਾਲ ਸਾਰਾ ਮੈਨੂੰ ਪਛ ਨਾ ਹੋਰ ਭੁਲਾਇਕੇ ਤੇ। ਹੋਰ ਧਨ ਮਾਲ ਜੋ ਨਾਲ ਮੇਰੇ ਕੁਲ ਆਈਆਂ ਉਥੇ ਲੁਟਾਇਕੇ ਤੇ। ਕਿਸ਼ਨ ਸਿੰਘ ਕੀ ਦੁਲੇ ਦਾ ਹਾਲ ਪੁਛੇ ਫੌਜ ਚਾਹੜਦੇ ਧੁਮ ਧੁਮਾਇਕੇ ਤੇ।

ਅਕਬਰ ਬਾਦਸ਼ਾਹ ਨੇ ਸੇਖੋਂ ਨੂੰ ਬੁਲਾਕੇ ਸ਼ਰਮਿੰਦਾ ਕਰਨਾ ਅਗੋਂ ਸੇਖੋਂ
ਨੇ ਅਰਜ ਕਰਨ ਮੈਂ ਆਪ ਜ਼ਾਇਕੇ ਸਾਰਾ ਹਾਲ ਦੇਖਦਾ ਹਾਂ

ਅਕਬਰ ਸੇਖੋਂ ਨੂੰ ਕੋਲ ਬੁਲਾਇਕੇ ਤੇ ਆਖੇ ਦੇਖ ਲੈ ਮਾਂ ਦਾ ਹਾਲ ਸਾਰਾ। ਸਿਰ ਮੁਡ ਕੇ ਪਿੰਡ ਚੋਂ ਕਢ ਦਿਤਾ ਨਾਲੇ ਲੁਟਿਆ ਧਨ ਤੇ ਮਾਲ ਸਾਰਾ। ਕਈ ਅਗੇ ਭੀ ਉਸਨੇ ਜੁਲਮ ਕੀਤ ਓਹਦਾ ਦੇਵੇ ਕਰ ਤੂੰ ਟਾਲ ਸਾਰਾ। ਹੁਣ ਤੁਰਤ ਮੈਂ ਫੌਜਾਂ ਨੂੰ ਚਾੜ੍ਹਦਾ ਹਾਂ ਸੁਟੇ ਉਸਦਾ ਕੋੜਮਾ ਗਾਲ ਸਾਰਾ। ਜੇਹੜਾ ਕਰੇ ਹਰਾਮੀਆਂ ਐਡ ਕਾਰੇ ਓਹਦਾ ਵਢੀਏ ਛੱਬ ਇਆਲ ਸਾਰਾ। ਹਥ ਜੋੜ ਕੇ ਸੇਖੋਂ ਨੇ ਅਰਜ਼ ਕੀਤੀ ਤਾਂ ਅੱਜ ਬਿਆਨ ਸੁਆਲ ਸਾਰਾ। ਰਖ ਫੌਜਾਂ ਨੂੰ ਬੰਦ ਮੈਂ ਜਾਵਨਾ ਹਾਂ ਜਾ ਦੇਖਸਾਂ ਕਲ ਹਵਾਲ ਸਾਰਾ। ਜੇ ਤਾਂ ਕਹੋ ਤੇ ਏਥੇ ਲੈ ਆਉਨਾ ਹਾਂ ਉਸਦਾ ਕੋੜਮਾਂ ਆਪਣੇ ਨਾਲ ਸਾਰਾ। ਨਹੀਂ ਹਾਲ ਹਵਾਲ ਮੈਂ ਆਏ ਦਸਾ ਓਹਦਾ ਘਰ ਵੇਖਾ ਭਾਲ ਸਾਰਾ। ਕਿਸ਼ਨ ਸਿੰਘ ਨਾ ਮੈਨੂੰ ਯਕੀਨ ਆਦ ਅੱਖੀਂ ਵੇਖਿਆ ਮੈਂਨੂੰ ਚਾਲ ਕੁਚਾਲ ਸਾਰਾ।