ਪੰਨਾ:Dulla Bhatti.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੮

ਰੋਜ਼ ਨਾ ਲਾਹੌਰ ਵਿਚ ਫੇਰਾ ਪਾਵਣਾ।

ਇਕ ਬ੍ਰਾਹਮਣ ਨੇ ਦੁਲੇ ਪਾਸ ਫਰਿਆਦ ਕਰਨੀ ਕਸਾਈਆ ਤੋਂ ਤੰਗ ਆਕੇ

ਫਿਰ ਨਿਕਲ ਬਜ਼ਾਰ ਥੀਂ ਬਾਹਰ ਆਇਆ ਤੁਲਸੀ ਰਾਮ ਬਾਹਮਣ ਨੇ ਘੇਰਿਆ ਸੂ ਸਾਨੂੰ ਦੁਖੀ ਕਸਾਈਆਂ ਨੇ ਬਹੁਤ ਕੀਤਾ ਸ਼ਾਹ ਫੈਸਲਾ ਨਹੀਂ ਨਬੇੜਿਆ ਸੂ। ਤੇਰਾ ਨਾਮ ਸੁਣ ਕੇ ਅਰਜ ਆਣ ਕੀਤੀ ਸੁਣਦਿਆਂ ਸਾਰ ਦੁਲੇ ਘੋੜਾ ਫੇਰਿਆ ਸੂ। ਦੁਲਾ ਮਾਰ ਤਾੜ ਜਾਇਕੇ ਬਹੁਤ ਕਰਦਾ ਐਪਰ ਕਾਲੀਆਂ ਸਾਹਮਣੇ ਧਰਿਆ ਸੂ। ਨਾਲੇ ਕਢਕੇ ਛੁਰੀਆਂ ਵਖਾਣ ਲਗੇ ਤੇਰਾ ਬਾਪ ਦਾਦਾ ਜਿਵੇਂ ਚੀਰਿਆ ਸੂ। ਖਲਾਂ ਭੂਸ ਦੇ ਨਾਲ ਭਰਾਇਕੇ ਤੇ ਸਿਰ ਕੁਲੇ ਦੇ ਨਾਲ ਨਖੇਰਿਆ ਸੂ। ਬਾਕੀ ਹਡ ਤੇ ਮਾਸ ਸਭ ਕੁਤਿਆਂ ਨੂੰ ਵੇਖੋ ਦੁਖ ਹੀ ਜਾ ਬਖੇਰਿਆ ਸੂ। ਜਦੋਂ ਦੁਲੇ ਨੇ ਇਤਨੀ ਗਲ ਆਖੀ ਘੋੜਾ ਗੁਸੇ ਨਾਲ ਚਮਕੇਰਿਆ ਸੂ। ਛੋਈ ਸਿਰ ਜਾ ਤਨ ਤੋਂ ਜੁਦਾ ਕੀਤੇ ਫਿਰ ਔਰਤਾਂ ਤੇ ਪਲੂ ਫੇਰਿਆ ਸੂ। ਪਾਏ ਰਬ ਦੇ ਵਾਸਤੇ ਕਿਸ਼ਨ ਸਿੰਘਾ ਘੋੜਾ ਫੇਰ ਪਿਛਾਂਹ ਨੂੰ ਫੇਰਿਆ ਸੂ।

ਪਹਿਲੇ ਫਰਿਆਦ ਕਰਨੀ ਕਸਾਈਆਂ ਨੇ।

ਪੰਜ ਸਤ ਹਲਵਾਈ ਸਲਾਹ ਕਰਕੇ ਤੁਰਤ ਬਾਦਸ਼ਾਹ ਸਾਹਮਣੇ ਜਾਂਵਦੇ ਨੇ। ਸਾਡੀ ਦੁਲੇ ਨੇ ਲੁਟ ਦੁਕਾਨ ਲੀਤੀ ਹਥ ਜੋੜ ਕੇ ਅਰਜ਼ ਸੁਣਾਂਵਦੇ ਨੇ। ਕੀਤੀ ਹੀਲ ਹੁਜਤ ਕਿਸੇ ਸਾਹਮਣੇ ਜਾ ਝਟ ਖਿਚ ਤਲਵਾਰ ਦਿਖਾਂਵਦੇ ਨੇ। ਨਾਲੇ ਲਦਿਆ ਤੇ ਨਾਲੇ ਕਟਿਆ ਈ ਦਿਲੋਂ ਸ਼ਾਹ ਦਾ ਖੌਫ ਉਡਾਂਵਦੇ ਨੇ। ਬੰਦੋਬਸਤ ਨਾ ਦੁਲੇ ਦਾ ਹੋਂਵਦਾ ਜੇ ਜਾਨ ਸਭ ਦੀ ਉਠ ਗਵਾਂਵਦੇ ਨੇ। ਹਾਲ ਹਾਲ ਹੀ ਹਾਲ ਪੁਕਾਰ ਕੀਤੀ ਕਿਸ਼ਨ ਸਿੰਘ ਨੂੰ ਤੁਰਤ ਭੁਕਾਂਵਦੇ ਨੇ।

ਫਿਰ ਕਸੈਣੀਆਂ ਨੇ ਦਰਬਾਰ ਵਿਚ ਹਾਜ਼ ਤੇ ਹਕੇ ਫਰਿਆਦ ਕਰਨੀ

ਦੁਲਾ ਪਿੰਡ ਨੂੰ ਤੁਰੰਤ ਰਵਾਨ ਹੋਇਆ ਸਭ ਰੋਂਵਦੀਆਂ ਤੇ ਕੁਰਲਾਦੀਆਂ ਨੇ। ਜ਼ਾਰੋ ਜ਼ਾਰ ਹੀ ਰੋਂਵਦੀਆਂ ਮਾਰ ਨਾਹਰੇ ਨੇ ਪੀਦੀਆਂ ਤੇ ਨਾ ਖਾਂਦੀਆਂ ਨੇ। ਸਰ ਚੱਕ ਕੇ ਤੇ ਸਭ ਨਾਲ