(੪੬)
ਸਾਰਾ ਤਾਨ ਬੇਲੀ। ਕਿਸ਼ਨ ਸਿੰਘ ਜਗੰਦੇ ਰਹਿਮ ਕੀਤੇ ਬਾਪ ਪੁਤ੍ਰਾਂ ਕੁਹਾਨ ਬੇਲੀ।
ਦੂਸਰੇ ਦਿਨ ਪਹਿਲਾ ਜੰਗ ਦੁਲੇ ਦੇ ਛੋਟੇ ਭਰਾ ਜਲਾਲ ਖਾਂ ਦਾ ਤੇ ਮਾਰਿਆ ਜਾਣਾ
ਰੋਜ ਤੀਸਰੇ ਉਠ ਸਵੇਰ ਵੇਲੇ ਜੰਗ ਕਰਨ ਜਲਾਲ ਖਾਂ ਚਲਿਆ ਈ। ਪੰਜੇ ਲਾ ਹਥਿਆਰ ਤਿਆਰ ਹੋਯਾ ਤੁਰਤ ਜਾਏ ਮੈਦਾਨ ਨੂੰ ਮਲਿਆ ਈ। ਜਦੋਂ ਦੇਖਿਆ ਮਿਰਜੇ ਜਲਾਲ ਖਾਂ ਨੂੰ ਸਤ ਮੁਗਲਾਂ ਉਠ ਕੇ ਘਲਿਆ ਈ। ਦਿਲ ਵਾਲਾ ਜਵਾਨ ਨਾ ਮੂਲ ਹੁੰਦਾ ਦੇਖ ਮੁਗਲਾਂ ਨੂੰ ਮੂਲ ਨ ਹਲਿਆ ਈ। ਮਾਰੇ ਚਾਰ ਤੇ ਜੰਗ ਸੀ ਖੂਬ ਕੀਤਾ ਧਾਰ ਹੋਂਸਲਾ ਸਭ ਨੂੰ ਠਲਿਆ ਈ। ਐਪਰ ਲੇਖ ਨਸੀਬ ਦਾ ਲਿਖਿਆ ਜੋ ਓਹ ਤਾਂ ਕਿਸੇ ਤੋਂ ਜਾਏ ਨਾ ਟਲਿਆ ਈ। ਜਦੋਂ ਮਿਰਜੇ ਨੇ ਦੂਰੋਂ ਹਵਾਲ ਡਿਠਾ ਹੋਰ ਸੂਰਮੇ ਭੇਜ ਉਥੱਲਿਆ ਈ। ਸਾਰਾ ਦੁਲੇ ਨੇ ਦਗਾ ਮਲੂਮ ਕੀਤਾ ਹਾਲ ਭਾਈ ਦਾ ਦੇਖ ਨ ਝਲਿਆ ਈ। ਤੁਰਤ ਫੌਜ ਨੂੰ ਕਰੇ ਤਿਆਰ ਦੁਲਾ ਗੁਸਾ ਖਾਇਕੇ ਆਪ ਹੀ ਰਲਿਆਈ।ਕਿਸ਼ਨ ਸਿੰਘ ਦੁਲੇ ਨੇ ਹਲਾ ਕੀਤਾ ਜਾਏ ਮੁਗਲਾਂ ਦਾ ਕਾਲਜਾ ਸਲਿਆ ਈ।
ਦੁਲੇ ਦਾ ਫੌਜ ਵਿਚ ਕਤਲੇਆਮ ਕਰਨਾ
ਦੁਲਾ ਪਹੁੰਚਿਆ ਮੁਗਲਾਂ ਦੇ ਪਾਸ ਜਾ ਕੇ ਜਿਵੇਂ ਜੰਵ ਦੀ ਪੈਂਦੀ ਧਾੜ ਲੋਕੋ। ਪਹਿਲੇ ਜਾਏ ਬੰਦੂਕ ਦਾ ਵਾਰ ਕਰਦਾ ਗੋਲੀ ਚਲਦੀ ਸੀ ਸਾੜ ਸਾੜ ਲੋਕੋ। ਗਿਆ ਮੁਕ ਬਾਰੂਦ ਜਾਂ ਪਾਸ ਵਾਲਾ ਫਿਰ ਤੀਰ ਛਡੇ ਕਾੜ ਕਾੜ ਲੋਕਾਂ ਵਾਂਗ ਪਤਿਆਂ ਮੁਗਲ ਉਡਾਏ ਸੁਟੇ ਜ਼ਿਮੀਂ ਉਤੇ ਝਾੜ ਝਾੜ ਲੋਕੋ। ਹੋਏ ਖਾਤਮਾ ਜਾਂ ਤੀਰ ਫੜ ਲਏ ਨੇਜ਼ੇ ਸੀਨਾ ਸੁਟਿਆ ਪਾੜ ਪਾੜ ਲੋਕ। ਜਿਵੇਂ ਬਕਰੀ ਮਿਲੇ ਬਘਿਆੜ ਤਾਈਂ ਕਰੇ ਟੁਕੜੇ ਚਾਰ ਚਾਰ ਲੋਕੋ। ਹਾਲ ਮੰਦਾ ਜਾਂ ਮਿਰਜੇ ਨੂੰ ਨਜਰ ਆਇਆ ਗਾਏ ਪਕੜਦਾ ਲਧੀ ਦੀ ਆੜ ਲੋਕੋ। ਛਾਤੀ ਲਧੀ ਦੀ ਮੂੰਹ ਦੇ ਵਿਚ ਪਕੜੇ ਨਾਲੇ ਰੋਂਦਾ ਹੈ ਜਾਰੋ ਜਾਰ ਲੋਕੋ। ਕਹੇ ਮਾਤਾ ਮੈਂ ਧਰਮ ਦਾ