ਪੰਨਾ:First Love and Punin and Babúrin.djvu/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

87

ਗੁਲਾਬੀ ਜਿਹੇ ਰੰਗ ਦੀ ਸੀ। ਪਰ, ਕਿਸੇ ਨੇ ਵੀ ਇਸ ਵਿੱਚੋਂ ਪੀਤੀ ਨਹੀਂ। ਥੱਕਿਆ ਹੋਇਆ ਅਤੇ ਥਕਾਵਟ ਤੋਂ ਖੁਸ਼, ਮੈਂ ਚੱਲਣ ਲੱਗਾ। ਅਲਵਿਦਾ ਕਹਿੰਦੇ ਹੋਏ ਜ਼ਿਨੈਦਾ ਨੇ ਮੇਰਾ ਹੱਥ ਘੁੱਟ ਲਿਆ ਅਤੇ ਇਕ ਵਾਰ ਫਿਰ ਆਪਣੇ ਰਹੱਸਮਈ ਢੰਗ ਨਾਲ ਮੁਸਕਰਾਈ।

ਰਾਤ ਦੀ ਹਵਾ ਮੇਰੇ ਚਿਹਰੇ ਨੂੰ ਭਾਰੀ ਅਤੇ ਸਿੱਲ੍ਹੀ ਲੱਗੀ। ਤੂਫਾਨ ਦੇ ਇਮਕਾਨ ਸੀ। ਕਾਲੇ ਬੱਦਲ ਬਣਨ ਅਤੇ ਘਿਰਨ ਲੱਗੇ, ਉਨ੍ਹਾਂ ਦੇ ਭਾਫ਼ ਦੇ ਕਿਨਾਰੇ ਖੁਰਦੇ ਜਾਂਦੇ ਅਤੇ ਉਹ ਨਿਰੰਤਰ ਆਪਣੇ ਰੂਪ ਬਦਲ ਰਹੇ ਸਨ। ਹਨ੍ਹੇਰੇ ਵਿੱਚ ਲਿਪਟੇ ਰੁੱਖਾਂ ਵਿੱਚ ਹਲਕੀ ਜਿਹੀ ਹਵਾ ਰੁੱਕ ਰੁੱਕ ਕੇ ਵਗਣ ਲੱਗ ਪੈਂਦੀ, ਅਤੇ ਕਿਤੇ ਕਿਤੇ ਦੂਰ ਦੁਮੇਲ ਤੇ ਜਿਵੇਂ ਆਪਣੇ ਆਪ ਨਾਲ ਗੱਲਾਂ ਕਰਦਾ ਹੋਵੇ, ਘੁੱਟੀ ਘੁੱਟੀ ਗੁੱਸੇ ਨਾਲ ਭਰੀ ਆਵਾਜ਼ ਵਿੱਚ ਤੂਫ਼ਾਨ ਸੁਣਾਈ ਦਿੰਦਾ ਸੀ।

ਮੈਂ ਮਗਰਲੇ ਦਰਵਾਜ਼ੇ ਰਾਹੀਂ ਆਪਣੇ ਕਮਰੇ ਵਿਚ ਚਲਿਆ ਗਿਆ। ਮੇਰਾ ਸੇਵਕ ਫ਼ਰਸ਼ ਤੇ ਸੌਂ ਰਿਹਾ ਸੀ, ਅਤੇ ਮੈਨੂੰ ਉਸ ਦੇ ਉੱਪਰੋਂ ਲੰਘਣਾ ਪੈਣਾ ਸੀ; ਜਿਵੇਂ ਹੀ ਮੈਂ ਲੰਘਿਆ ਉਹ ਜਾਗ ਪਿਆ, ਮੇਰੇ ਵੱਲ ਵੇਖਿਆ ਅਤੇ ਮੈਨੂੰ ਦੱਸਿਆ ਕਿ ਮੇਰੀ ਮਾਂ ਫਿਰ ਮੇਰੇ ਨਾਲ ਗੁੱਸੇ ਸੀ, ਅਤੇ ਉਹ ਪਹਿਲਾਂ ਵਾਂਗ ਹੀ ਮੈਨੂੰ ਭੇਜਣਾ ਚਾਹੁੰਦੀ ਸੀ, ਪਰ ਮੇਰੇ ਪਿਤਾ ਨੇ ਨਹੀਂ ਭੇਜਣ ਦਿੱਤਾ। ਇਸ ਤੋਂ ਪਹਿਲਾਂ ਮੈਂ ਕਦੇ ਆਪਣੀ ਮਾਂ ਨੂੰ ਸ਼ੁਭ ਰਾਤ ਕਹੇ ਬਿਨਾਂ ਅਤੇ ਉਸਦੀਆਂ ਦੁਆਵਾਂ ਲਏ ਬਿਨਾਂ ਸੌਣ ਲਈ ਨਹੀਂ ਜਾਂਦਾ। ਪਰ ਇਸ ਵਾਰ ਕੋਈ ਚਾਰਾ ਨਹੀਂ ਸੀ। ਮੈਂ ਆਪਣੇ ਸੇਵਕ ਨੂੰ ਦੱਸਿਆ ਕਿ ਮੈਂ ਕੱਪੜੇ ਉਤਰਾਂਗਾ ਅਤੇ ਪੈ ਜਾਵਾਂਗਾ, ਅਤੇ ਮੈਂ ਬੱਤੀ ਬੰਦ ਕਰ ਦਿੱਤੀ। ਪਰ ਮੈਂ ਨਾ ਤਾਂ ਕੱਪੜੇ ਉਤਾਰੇ ਨਾ ਹੀ ਲੇਟਿਆ।

ਮੈਂ ਬੈਠ ਗਿਆ ਅਤੇ ਦੇਰ ਤੱਕ ਬੈਠਾ ਰਿਹਾ ਜਿਵੇਂ ਕਿਸੇ ਜਾਦੂ ਦੇ ਅਸਰ ਹੇਠ ਹੋਵਾਂ। ਮੇਰੀਆਂ ਭਾਵਨਾਵਾਂ ਉੱਕਾ ਕੋਰੀਆਂ ਅਤੇ ਬਹੁਤ ਮਿੱਠੀਆਂ ਸੀ। ਮੈਂ ਅਹਿੱਲ ਬੈਠਾ ਰਿਹਾ, ਆਲੇ ਦੁਆਲੇ ਤੋਂ ਉੱਕਾ ਬੇਖ਼ਬਰ, ਹੌਲੀ ਹੌਲੀ ਸਾਹ ਲੈ ਰਿਹਾ ਸੀ, ਆਪਣੇ ਆਪ ਨਾਲ ਹੱਸ ਰਿਹਾ ਸੀ, ਬੀਤੇ ਨੂੰ ਯਾਦ ਕਰਕੇ, ਅਤੇ ਫਿਰ ਅੰਦਰੂਨੀ ਤੌਰ ’ਤੇ ਇਹ ਸੋਚ ਕੇ ਠੰਢਾ ਹੋ ਰਿਹਾ ਸੀ ਕਿ ਮੈਂ ਪਿਆਰ ਵਿੱਚ ਸੀ, ਇਹ ਪਿਆਰ ਸੀ। ਜ਼ਿਨੈਦਾ ਦਾ ਚਿਹਰਾ ਮੇਰੇ ਸਾਹਮਣੇ ਹਨ੍ਹੇਰੇ ਵਿੱਚ ਤੈਰ ਰਿਹਾ ਸੀ, ਅਤੇ ਇਹ ਦੂਰ ਨਹੀਂ ਗਿਆ; ਇਸ ਨੇ