ਪੰਨਾ:First Love and Punin and Babúrin.djvu/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

138

ਪਹਿਲਾ ਪਿਆਰ

"ਮੈਂ ਆਪ ਅਜੇ ਇਕ ਬੱਚਾ ਹਾਂ," ਮੈਂ ਸੋਚਿਆ, "ਜਦਕਿ ਕੱਲ੍ਹ ...."

ਮੈਨੂੰ ਯਾਦ ਆਇਆ ਕਿ ਕੱਲ੍ਹ ਮੈਂ ਆਪਣਾ ਚਾਕੂ ਕਿੱਥੇ ਸੁੱਟਿਆ ਸੀ, ਅਤੇ ਮੈਂ ਇਹ ਲੱਭ ਲਿਆ। ਕੈਡਿਟ ਨੇ ਮੈਥੋਂ ਇਹ ਉਧਾਰ ਲੈ ਲਿਆ ਅਤੇ ਉਸ ਨੇ ਅਜਵਾਇਨ ਦੀ ਇੱਕ ਛੋਟੀ ਜਿਹੀ ਟਾਹਣੀ ਤੋੜੀ ਅਤੇ ਇਸ ਨੂੰ ਇੱਕ ਸਿਰੇ ਤੋਂ ਤਿਰਛਾ ਕੱਟ ਕੇ ਸੀਟੀ ਬਣਾ ਲਈ ਅਤੇ ਇਸ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ। ਓਥੈਲੋ ਵੀ ਸੀਟੀ ਵਜਾਉਂਦਾ ਸੀ।

ਪਰ ਸ਼ਾਮ ਨੂੰ ਉਹ - ਉਹੀ ਓਥੈਲੋ - ਜ਼ਿਨੈਦਾ ਦੇ ਕੋਲ ਕਿੰਨਾ ਰੋਇਆ, ਜਦੋਂ ਉਹ ਉਸਨੂੰ ਬਾਗ ਦੇ ਇੱਕ ਕੋਨੇ ਵਿੱਚ ਮਿਲੀ ਅਤੇ ਪੁੱਛ ਲਿਆ ਕਿ ਉਹ ਇੰਨਾ ਉਦਾਸ ਕਿਉਂ ਸੀ। ਹੰਝੂਆਂ ਦੀਆਂ ਧਰਾਲਾਂ ਮੇਰੀਆਂ ਗੱਲ੍ਹਾਂ ਤੇ ਇਵੇਂ ਵਹਿ ਰਹੀਆਂ ਸਨ ਕਿ ਉਹ ਬਹੁਤ ਡਰ ਗਈ ਸੀ।

"ਗੱਲ ਕੀ ਹੈ? ਇਹ ਕੀ ਹੋ ਗਿਆ ਤੈਨੂੰ, ਵੋਲੋਦੀਆ?" ਉਸਨੇ ਕਿਹਾ, ਅਤੇ ਵੇਖ ਕੇ ਮੈਂ ਜਵਾਬ ਨਹੀਂ ਦੇਵਾਂਗਾ ਅਤੇ ਅਜੇ ਵੀ ਰੋਈ ਜਾ ਰਿਹਾ ਸੀ, ਉਹ ਮੇਰੀ ਗਿੱਲੀ ਗੱਲ੍ਹ ਨੂੰ ਚੁੰਮਣ ਲੱਗੀ ਸੀ।

ਪਰ ਮੈਂ ਆਪਣਾ ਮੂੰਹ ਪਾਸੇ ਕਰ ਲਿਆ, ਅਤੇ ਆਪਣੀਆਂ ਸਿਸਕੀਆਂ ਦੇ ਵਿੱਚ ਵਿੱਚ ਫੁਸਫਸਾਇਆ:

"ਮੈਂ ਸਭ ਕੁਝ ਜਾਣਦਾ ਹਾਂ। ਤੂੰ ਮੇਰੇ ਨਾਲ ਨਾਟਕ ਕਿਉਂ ਕੀਤਾ? ਤੂੰ ਮੇਰੇ ਪਿਆਰ ਤੋਂ ਕੀ ਲੈਣਾ ਸੀ?"

"ਮੈਂ ਤੁਹਾਡੇ ਨਾਲ ਬੁਰਾ ਸਲੂਕ ਕੀਤਾ, ਵੋਲੋਦੀਆ," ਜ਼ਿਨੈਦਾ ਨੇ ਕਿਹਾ; "ਹਾਂ, ਬਹੁਤ ਬੁਰਾ!" ਆਪਣੇ ਹੱਥ ਮਲਦੇ ਹੋਏ ਉਸਨੇ ਹੋਰ ਕਿਹਾ। ਮੇਰੇ ਵਿੱਚ ਬਹੁਤ ਕੁਝ ਹੈ ਜੋ ਗ਼ਲਤ, ਬੁਰਾ ਅਤੇ ਮਾੜਾ ਹੈ! ਪਰ ਹੁਣ ਮੈਂ ਤੇਰੇ ਨਾਲ ਨਾਟਕ ਨਹੀਂ ਕਰ ਰਹੀ। ਮੈਂ ਤੈਨੂੰ ਪਿਆਰ ਕਰਦੀ ਹਾਂ - ਤੈਨੂੰ ਨਹੀਂ ਪਤਾ ਕਿਉਂ, ਜਾਂ ਕਿੰਨਾ ਕੁ। ਪਰ ਤੂੰ ਭਲਾ ਕੀ ਜਾਣਦਾ ਹੈਂ?"

ਮੈਂ ਉਸ ਨੂੰ ਕੀ ਕਹਾਂ? ਉਹ ਮੇਰੇ ਵੱਲ ਦੇਖ ਰਹੀ ਸੀ, ਅਤੇ ਮੈਂ ਪੂਰੀ ਤਰ੍ਹਾਂ, ਸਿਰ ਤੋਂ ਪੈਰਾਂ ਤੱਕ ਉਸਦਾ ਹੋ ਗਿਆ ਸੀ, ਜਦੋਂ ਉਸਨੇ ਮੇਰੇ ਵੱਲ ਦੇਖਿਆ। ਪੌਣੇ ਘੰਟੇ ਬਾਅਦ, ਮੈਂ ਕੈਡੇਟ ਅਤੇ ਜ਼ਿਨੈਦਾ ਦੇ ਨਾਲ ਦੌੜ ਲਗਾ ਰਿਹਾ ਸੀ। ਮੈਂ ਰੋ ਨਹੀਂ ਸੀ ਰਿਹਾ, ਪਰ, ਮੇਰੀਆਂ ਸੁੱਜੀਆਂ ਅੱਖਾਂ ਹਾਸੇ ਵਿੱਚ ਹੰਝੂ ਘੋਲ ਰਹੀਆਂ ਸਨ।