ਪੰਨਾ:First Love and Punin and Babúrin.djvu/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾ ਪਿਆਰ

137

ਅਜੇ ਵਾਹਵਾ ਅਨਾੜੀ ਹੈ, ਪਰ ਇਸ ਦਾ ਦਿਲ ਚੰਗਾ ਹੈ। ਇਸਨੂੰ ਨੇਸਕੁਚਨਾਇਆ ਹਵੇਲੀ ਵਿਖਾ, ਇਸ ਨੂੰ ਨਾਲ ਲੈ ਜਾ, ਅਤੇ ਇਸ ਨੂੰ ਆਪਣੇ ਸੁਰੱਖਿਆ ਦੇ ਤਹਿਤ ਰੱਖਣਾ। ਠੀਕ ਹੈ ਨਾ, ਕਿ ਨਹੀਂ? ਤੂੰ ਵੀ ਬਹੁਤ ਹੀ ਚੰਗਾ ਹੈਂ!"

ਉਸਨੇ ਆਪਣੇ ਦੋਹਾਂ ਹੱਥਾਂ ਨੂੰ ਮੇਰੇ ਮੋਢੇ ਤੇ ਬੜੇ ਪਿਆਰ ਨਾਲ ਰੱਖ ਦਿੱਤਾ, ਅਤੇ ਮੈਂ ਗੁੰਮ ਗਿਆ ਸੀ। ਇਸ ਮੁੰਡੇ ਦੀ ਮੌਜੂਦਗੀ ਨੇ ਮੈਨੂੰ ਖੁਦ ਇੱਕ ਮੁੰਡਾ ਬਣਾ ਦਿੱਤਾ। ਅਸੀਂ (ਕੈਡੇਟ ਅਤੇ ਮੈਂ) ਇਕ ਦੂਜੇ ਨੂੰ ਖਾਮੋਸ਼ੀ ਵਿਚ ਦੇਖਿਆ। ਜ਼ਿਨੈਦਾ ਜ਼ੋਰ ਨਾਲ ਹੱਸ ਪਈ, ਅਤੇ ਸਾਨੂੰ ਦੋਨਾਂ ਨੂੰ ਇਕੱਠੇ ਕਰ ਦਿੱਤਾ।

"ਆ ਜਾਓ, ਬੱਚਿਓ," ਉਹ ਬੋਲੀ, "ਜੱਫੀ ਪਾਓ ਅਤੇ ਦੋਸਤ ਬਣ ਜਾਓ।"

ਅਸੀਂ ਜੱਫੀ ਪਾਈ।

"ਮੈਂ ਤੈਨੂੰ ਬਾਗ਼ ਦਿਖਾਵਾਂ?" ਮੈਂ ਕੈਡਿਟ ਨੂੰ ਕਿਹਾ।

"ਜੇ ਤੁਸੀਂ ਚਾਹੋ," ਕੈਡੇਟ ਦੀ ਅਸਲੀ ਖਰਵੀ ਆਵਾਜ਼ ਨਾਲ ਉਸ ਨੇ ਜਵਾਬ ਦਿੱਤਾ।

ਜ਼ਿਨੈਦਾ ਫਿਰ ਹੱਸ ਪਈ। ਮੈਂ ਉਸਦੀਆਂ ਗੱਲ੍ਹਾਂ ਤੇ ਐਸਾ ਹੁਸੀਨ ਰੰਗ ਵੇਖਿਆ ਜੇਹਾ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ। ਕੈਡੇਟ ਅਤੇ ਮੈਂ ਬਾਹਰ ਚਲੇ ਗਏ। ਸਾਡੇ ਬਾਗ਼ ਵਿਚ ਇੱਕ ਪੁਰਾਣੀ ਪੀਂਘ ਸੀ; ਮੈਂ ਕੈਡੇਟ ਨੂੰ ਫੱਟੀ ਤੇ ਬੈਠਾਇਆ ਅਤੇ ਉਸ ਨੂੰ ਝੂਟਾ ਦੇਣ ਲਈ ਤਿਆਰ ਹੋ ਗਿਆ। ਉਹ ਆਪਣੀ ਸੁਨਹਿਰੀ ਗੋਟੇ ਦੀ ਚੌੜੀ ਝਾਲਰ ਵਾਲੀ ਨਵੀਂ ਛੋਟੀ ਜਿਹੀ ਵਰਦੀ ਵਿੱਚ ਜਚਿਆ ਬੈਠਾ ਸੀ, ਅਤੇ ਉਸਨੇ ਰੱਸੇ ਨੂੰ ਕੱਸ ਕੇ ਫੜ ਰੱਖਿਆ ਸੀ।

"ਚੰਗਾ ਹੁੰਦਾ ਜੇ ਤੂੰ ਆਪਣੇ ਕਾਲਰ ਦਾ ਬਟਨ ਖੋਲ੍ਹ ਲੈਂਦਾ," ਮੈਂ ਉਸ ਨੂੰ ਕਿਹਾ।

"ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਧੰਨਵਾਦ!" ਉਸ ਨੇ ਜਵਾਬ ਦਿੱਤਾ, "ਸਾਨੂੰ ਇਸਦੀ ਆਦਤ ਪੈ ਚੁੱਕੀ ਹੈ।"

ਉਹ ਆਪਣੀ ਭੈਣ ਵਰਗਾ ਸੀ। ਉਸ ਦੀਆਂ ਅੱਖਾਂ ਖ਼ਾਸ ਤੌਰ ਤੇ ਮੈਨੂੰ ਜ਼ਿਨੈਦਾ ਦੀਆਂ ਹੀ ਲੱਗਦੀਆਂ ਸਨ। ਮੈਂ ਉਸ ਨਾਲ ਨੇੜਤਾ ਕਰਨ ਵਿੱਚ ਖੁਸ਼ੀ ਹੋਈ। ਫਿਰ ਵੀ ਅਜੇ ਤੱਕ ਮੇਰੇ ਦਿਲ ਨੂੰ ਉਹ ਜ਼ਾਲਮ ਉਦਾਸੀ ਕੁਤਰਦੀ ਮਹਿਸੂਸ ਹੋ ਰਹੀ ਸੀ।