ਪੰਨਾ:First Love and Punin and Babúrin.djvu/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

146

ਪਹਿਲਾ ਪਿਆਰ


XXI

ਮੇਰਾ ਪਿਤਾ ਹਰ ਰੋਜ਼ ਘੁੜਸਵਾਰੀ ਕਰਦਾ। ਉਸ ਕੋਲ ਇਕ ਸ਼ਾਨਦਾਰ, ਲੰਬੀ ਪਤਲੀ ਧੌਣ, ਸੁਹਣੀਆਂ ਲੱਤਾਂ ਵਾਲਾ ਅੰਗਰੇਜ਼ੀ ਰੋਅਨ ਘੋੜਾ ਸੀ - ਅਣਥੱਕ ਅਤੇ ਖਰੂਦੀ। ਉਸ ਨੂੰ ਬਿਜਲੀ ਕਿਹਾ ਜਾਂਦਾ ਸੀ। ਮੇਰੇ ਪਿਤਾ ਦੇ ਬਿਨਾਂ ਹੋਰ ਕੋਈ ਵੀ ਉਸਦੀ ਸਵਾਰੀ ਨਹੀਂ ਕਰ ਸਕਦਾ ਸੀ। ਇੱਕ ਦਿਨ ਉਹ ਚੰਗੇ ਮਜ਼ਾਹੀਆ ਰੌਂ ਵਿੱਚ ਮੇਰੇ ਕੋਲ ਆਇਆ। ਮੈਂ ਕਾਫੀ ਸਮੇਂ ਤੋਂ ਉਸ ਨੂੰ ਇਸ ਰੌਂ ਵਿੱਚ ਨਹੀਂ ਵੇਖਿਆ ਸੀ; ਉਸ ਨੇ ਘੁੜਸਵਾਰੀ ਲਈ ਕੱਪੜੇ ਪਹਿਨੇ ਹੋਏ ਸਨ, ਅਤੇ ਉਸ ਨੇ ਆਪਣੇ ਬੂਟਾਂ ਉੱਤੇ ਮਹਮੇਜ਼ ਚਾੜ੍ਹ ਹੋਏ ਸੀ। ਮੈਂ ਉਸ ਨੂੰ ਮੈਨੂੰ ਨਾਲ ਲੈਣ ਲਈ ਬੇਨਤੀ ਕੀਤੀ।

"ਬਿਹਤਰ ਹੈ ਤੂੰ ਡੱਡੂ-ਟਪੂਸੀਆਂ ਖੇਡ ਛੱਡ।" ਪਿਤਾ ਨੇ ਜਵਾਬ ਦਿੱਤਾ। "ਤੂੰ ਕਦੇ ਵੀ ਆਪਣੀ ਘੋੜੀ ਤੇ ਮੇਰੇ ਨਾਲ ਨਹੀਂ ਚੱਲ ਸਕਣਾ।"

"ਹਾਂ ਮੈ ਚੱਲਾਂਗਾ; ਮੈਂ ਮਹਮੇਜ਼ ਵੀ ਪਹਿਨ ਲਵਾਂਗਾ।"

"ਬਹੁਤ ਵਧੀਆ, ਠੀਕ ਹੈ ਫਿਰ।"

ਅਸੀਂ ਚੱਲ ਪਏ। ਮੈਂ ਕਾਲੀ ਘੋੜੀ ਤੇ ਸਵਾਰ ਹੋ ਗਿਆ। ਉਸ ਦੀਆਂ ਲੱਤਾਂ ਵਿੱਚ ਖ਼ੂਬ ਜਾਨ ਸੀ, ਅਤੇ ਚੰਗੀ ਸੁਹਣੀ ਫੁਰਤੀਲੀ ਸੀ। ਇਹ ਸੱਚ ਹੈ ਕਿ ਜਦੋਂ ਬਿਜਲੀ ਪੂਰੀ ਰਫਤਾਰ ਨਾਲ ਦੁੜਕੀ ਜਾ ਰਹੀ ਹੁੰਦੀ ਸੀ ਤਾਂ ਮੇਰੀ ਘੋੜੀ ਨੂੰ ਆਪਣੇ ਪੂਰੇ ਜ਼ੋਰ ਨਾਲ ਸਰਪਟ ਦੌੜਨਾ ਪੈਂਦਾ ਸੀ। ਖੈਰ ਕੁਝ ਵੀ ਹੋਵੇ ਮੈਂ ਪਿੱਛੇ ਨਹੀਂ ਰਿਹਾ। ਮੈਂ ਕਦੇ ਵੀ ਆਪਣੇ ਪਿਤਾ ਵਰਗਾ ਘੁੜਸਵਾਰ ਨਹੀਂ ਵੇਖਿਆ। ਉਹ ਏਨੇ ਸ਼ਾਨਦਾਰ ਬੇਪਰਵਾਹ ਢੰਗ ਨਾਲ ਕਾਠੀ ਤੇ ਬੈਠਦਾ ਕਿ ਘੋੜਾ ਇਹ ਜਾਣ ਜਾਂਦਾ, ਅਤੇ ਉਸਤੇ ਮਾਣ ਕਰਦਾ ਜਾਪਦਾ ਸੀ। ਅਸੀਂ ਸਾਰੀਆਂ ਚੌੜੀਆਂ ਛਾਂਦਾਰ ਸੜਕਾਂ ਦੇ ਨਾਲ ਨਾਲ ਚੱਲਦੇ ਗਏ, ਡੇਵਿਚੀਏ ਪੋਲ ਤੱਕ ਅਸੀਂ ਕਈ ਵਾੜਾਂ ਅਤੇ ਵਾਗਲਿਆਂ ਦੇ ਉੱਪਰੋਂ ਟੱਪੇ (ਪਹਿਲਾਂ ਮੈਂ ਛਾਲ ਮਰਵਾਉਣ ਤੋਂ ਡਰਦਾ ਸੀ, ਪਰ ਮੇਰੇ ਪਿਤਾ ਨੂੰ ਡਰਨ ਵਾਲੇ ਲੋਕਾਂ ਨਾਲ ਨਫ਼ਰਤ ਸੀ, ਅਤੇ ਮੇਰਾ ਹੌਸਲਾ ਵੀ ਵਧ ਗਿਆ), ਦੋ ਵਾਰ ਮਾਸਕਵਾ ਦਰਿਆ ਪਾਰ ਕੀਤਾ, ਅਤੇ ਮੈਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਅਸੀਂ ਆਪਣੇ ਘਰ ਵੱਲ ਨੂੰ ਮੁੜ ਪਏ ਹਾਂ। ਇਸ ਕਰਕੇ ਵੀ ਕਿਉਂਕਿ ਮੇਰਾ ਪਿਤਾ