ਸਮੱਗਰੀ 'ਤੇ ਜਾਓ

ਪੰਨਾ:First Love and Punin and Babúrin.djvu/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

148

ਪਹਿਲਾ ਪਿਆਰ

ਉਸ ਦਿਸ਼ਾ ਵਿੱਚ ਕੁਝ ਕਦਮ ਗਿਆ, ਜਿਸ ਵਿੱਚ ਮੇਰਾ ਪਿਤਾ ਗਿਆ ਸੀ। ਫਿਰ ਮੈਂ ਅੱਗੇ ਚਲਾ ਗਿਆ, ਕੋਨੇ ਤੋਂ ਮੋੜ ਮੁੜਿਆ ਅਤੇ ਰੁਕ ਗਿਆ।

ਗਲੀ ਵਿੱਚ ਲੱਕੜ ਦੇ ਬਣੇ ਮਕਾਨ ਦੀ ਇੱਕ ਖੁੱਲ੍ਹੀ ਬਾਰੀ ਸਾਹਮਣੇ ਮੇਰਾ ਪਿਤਾ ਖੜ੍ਹਾ ਸੀ। ਉਸਦੀ ਪਿੱਠ ਮੇਰੇ ਵੱਲ ਸੀ। ਉਸ ਦੀ ਛਾਤੀ ਬਾਰੀ ਦੀ ਚੁਗਾਠ ਤੇ ਟਿਕੀ ਹੋਈ ਸੀ ਅਤੇ ਅੰਦਰ ਇੱਕ ਪਰਦੇ ਨਾਲ ਅੱਧੀ ਲੁਕੀ ਹੋਈ ਇੱਕ ਔਰਤ ਕਾਲੇ ਪਹਿਰਾਵੇ ਵਿਚ ਬੈਠੀ, ਮੇਰੇ ਪਿਤਾ ਨਾਲ ਗੱਲਾਂ ਕਰ ਰਹੀ ਸੀ। ਇਹ ਜ਼ਿਨੈਦਾ ਸੀ।

ਮੈਂ ਹੱਕਾਬੱਕਾ ਰਹਿ ਗਿਆ ਸੀ। ਮੈਂ ਕਬੂਲ ਕਰਦਾ ਹਾਂ। ਮੈਨੂੰ ਇਹ ਕਲਪਨਾ ਕਦੇ ਨਹੀਂ ਸੀ ਕੀਤੀ। ਮੇਰੀ ਪਹਿਲੀ ਇੱਛਾ ਭੱਜ ਜਾਣ ਦੀ ਹੋਈ। ਜੇ ਮੇਰੇ ਪਿਤਾ ਨੇ ਪਲਟ ਕੇ ਵੇਖ ਲਿਆ, ਤਾਂ ਮੈਂ ਸੋਚਿਆ, ਮੈਂ ਗਿਆ ਕਿ ਗਿਆ। ਪਰ ਇੱਕ ਅਕਾਰਨ ਭਾਵਨਾ, ਉਤਸੁਕਤਾ ਨਾਲੋਂ ਵੱਧ ਤਕੜੀ ਭਾਵਨਾ, ਈਰਖਾ ਨਾਲੋਂ ਵੀ ਤਕੜੀ, ਡਰ ਨਾਲੋਂ ਵੀ ਤਕੜੀ ਭਾਵਨਾ ਨੇ ਮੈਨੂੰ ਉੱਥੋਂ ਹਿੱਲਣ ਨਾ ਦਿੱਤਾ। ਮੈਂ ਉਨ੍ਹਾਂ ਨੂੰ ਦੇਖਣ ਲੱਗਾ, ਅਤੇ ਉਨ੍ਹਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਜਾਪਦਾ ਸੀ ਕਿ ਮੇਰਾ ਪਿਤਾ ਕਿਸੇ ਚੀਜ਼ ਲਈ ਜ਼ਿਦ ਕਰ ਰਿਹਾ ਸੀ; ਅਤੇ ਇਹ ਕਿ ਜ਼ਿਨੈਦਾ ਉਸ ਨਾਲ ਸਹਿਮਤ ਨਹੀਂ ਸੀ। ਹੁਣ ਮੈਂ ਜ਼ਿਨੈਦਾ ਦਾ ਚਿਹਰਾ ਦੇਖ ਸਕਦਾ ਹਾਂ - ਉਦਾਸ, ਸੁੰਦਰ ਅਤੇ ਸ਼ਰਧਾ, ਦਿਲਗੀਰੀ, ਪਿਆਰ ਦਾ ਇੱਕ ਅਕਹਿ ਮਿਲਗੋਭਾ ਅਤੇ ਇਸ ਵਿੱਚ ਇੱਕ ਤਰ੍ਹਾਂ ਦੀ ਮਾਯੂਸੀ ਦੀ ਝਲਕ ਦੇਖ ਸਕਦਾ ਹਾਂ- ਮੈਂ ਹੋਰ ਕੋਈ ਸ਼ਬਦ ਨਹੀਂ ਸੋਚ ਸਕਦਾ। ਉਹ ਇਕਹਰੇ ਹਿੱਜਿਆਂ ਵਿੱਚ ਬੋਲ ਰਹੀ ਸੀ, ਅੱਖਾਂ ਝੁਕੀਆਂ ਹੋਈਆਂ ਸਨ, ਮਸਕੀਨ ਜਿਹਾ, ਪਰ ਦ੍ਰਿੜਤਾ ਨਾਲ ਮੁਸਕਰਾਉਂਦੇ ਹੋਏ। ਸਿਰਫ ਇਸ ਮੁਸਕਰਾਹਟ ਤੋਂ ਮੈਂ ਆਪਣੀ ਪਹਿਲਾਂ ਵਾਲੀ ਜ਼ਿਨੈਦਾ ਨੂੰ ਪਛਾਣ ਲਿਆ। ਮੇਰੇ ਪਿਤਾ ਨੇ ਆਪਣੇ ਮੋਢੇ ਛੰਡੇ ਅਤੇ ਆਪਣੀ ਟੋਪੀ ਨੂੰ ਸਿਰ ਤੇ ਠੀਕ ਕੀਤਾ - ਜੋ ਹਮੇਸ਼ਾ ਉਸਦੇ ਕਾਹਲੇ ਪੈਣ ਦੀ ਨਿਸ਼ਾਨੀ ਹੁੰਦਾ ਸੀ। ਫਿਰ ਮੈਨੂੰ ਇਹ ਸ਼ਬਦ ਸੁਣਾਈ ਦਿੱਤੇ:"Vous devez vous séparer de cette ..."[1]

ਜ਼ਿਨੈਦਾ ਨੇ ਆਪਣੇ ਆਪ ਨੂੰ ਸਿੱਧਾ ਕੀਤਾ ਅਤੇ ਆਪਣਾ ਹੱਥ ਫੈਲਾਇਆ - ਫਿਰ ਮੈਂ ਉਹ ਦੇਖਿਆ ਜਿਸ ਤੇ ਯਕੀਨ ਨਹੀਂ ਸੀ ਆਉਂਦਾ। ਮੇਰੇ ਪਿਤਾ ਨੇ ਆਪਣਾ ਛਾਂਟਾ ਉਲਾਰਿਆ, ਜਿਸ ਨਾਲ ਉਹ ਆਪਣੇ ਕੋਟ ਦੀ ਧੂੜ ਝਾੜਦਾ ਹੁੰਦਾ ਸੀ,

  1. ਤੁਹਾਨੂੰ ਅਵਸ਼ ਇਸ ਤੋਂ ਵੱਖ ਹੋਣਾ ਚਾਹੀਦਾ ਹੈ ...