ਸਮੱਗਰੀ 'ਤੇ ਜਾਓ

ਪੰਨਾ:First Love and Punin and Babúrin.djvu/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

58

ਪਹਿਲਾ ਪਿਆਰ

(ਪਰਵਾਯਾ ਲਿਉਬੋਵ)

ਘੜੀ ਨੇ ਸਾਢੇ ਬਾਰਾਂ ਵੱਜੇ ਸੀ। ਮਹਿਮਾਨ ਕੁਝ ਦੇਰ ਪਹਿਲਾਂ ਜਾ ਚੁੱਕੇ ਸਨ ਅਤੇ ਕਮਰੇ ਵਿੱਚ ਸਰਾਂ ਦਾ ਮਾਲਕ ਸਰਗਈ ਨਿਕੋਲਾਈਏਵਿਚ ਅਤੇ ਵਲਾਦੀਮੀਰ ਪੇਤਰੋਵਿਚ ਹੀ ਰਹਿ ਗਏ ਸਨ। ਮਕਾਨ ਮਾਲਕ ਨੇ ਘੰਟੀ ਬਜਾਈ, ਅਤੇ ਰਾਤ ਦੇ ਬਚੇ ਖੁਚੇ ਖਾਣੇ ਨੂੰ ਚੁੱਕ ਲੈਣ ਦਾ ਆਦੇਸ਼ ਦਿੱਤਾ। ਜਦੋਂ ਇਹ ਕੰਮ ਹੋ ਗਿਆ, ਉਹ ਆਪਣੀ ਆਰਾਮ ਕੁਰਸੀ ਵਿੱਚ ਧਸ ਕੇ ਲੇਟ ਗਿਆ, ਅਤੇ ਸਿਗਾਰ ਦੇ ਕਸ ਖਿਚਦੇ ਹੋਏ ਉਸ ਨੇ ਕਿਹਾ:

"ਆਪਾਂ ਦੋਨਾਂ ਨੇ ਆਪੋ-ਆਪਣੇ ਪਹਿਲੇ ਪਿਆਰ ਦੀ ਕਹਾਣੀ ਸੁਣਾਉਣੀ ਹੈ। ਪਹਿਲਾਂ ਤੁਹਾਡੀ ਵਾਰੀ ਹੈ, ਸਰਗੇਈ ਨਿਕੋਲਾਈਏਵਿਚ।"

ਇਸ ਤਰ੍ਹਾਂ ਸੰਬੋਧਿਤ ਕੀਤਾ ਗਿਆ ਗੋਲ ਮਟੋਲ, ਚੰਗੇ ਸੁਹਣੇ ਭਰਵੇਂ ਚਿਹਰੇ ਵਾਲੇ ਆਦਮੀ ਨੇ ਪਹਿਲਾਂ ਮੇਜ਼ਬਾਨ ਵੱਲ ਅਤੇ ਫਿਰ ਛੱਤ ਵੱਲ ਝਾਤ ਮਾਰੀ।

"ਮੇਰਾ ਪਹਿਲਾ ਪਿਆਰ ਕੋਈ ਨਹੀਂ ਸੀ," ਆਖ਼ਰ ਉਸ ਨੇ ਕਿਹਾ, "ਮੈਂ ਦੂਜੇ ਨਾਲ ਸ਼ੁਰੂ ਕੀਤਾ।"

"ਭਲਾ ਇਹ ਕਿਵੇਂ ਕੀਤਾ?"

"ਬੜਾ ਸਰਲ ਸੀ। ਮੈਂ ਅਠਾਰਾਂ ਸਾਲਾਂ ਦਾ ਸੀ ਜਦੋਂ ਮੈਂ ਪਹਿਲੀ ਵਾਰ ਇੱਕ ਬਹੁਤ ਹੀ ਸੁਹਣੀ ਕੁੜੀ ਵੱਲ ਧਿਆਨ ਦੇਣਾ ਸ਼ੁਰੂ ਕੀਤਾ; ਪਰ ਮੈਂ ਉਸ ਨੂੰ ਇਸ ਤਰ੍ਹਾਂ ਪਿਆਰ