ਪਹਿਲਾ ਪਿਆਰ
59
ਕੀਤਾ ਜਿਵੇਂ ਮੈਂ ਕਾਫ਼ੀ ਤਜਰਬੇਕਾਰ ਹੋਵਾਂ - ਜਿਵੇਂ ਮੈਂ ਦੂਜਿਆਂ ਨਾਲ ਕਰਦਾ ਆ ਰਿਹਾ ਹਾਂ। ਠੀਕ ਠੀਕ ਕਿਹਾ ਜਾਵੇ ਤਾਂ ਮੈਂ ਪਹਿਲੀ ਅਤੇ ਆਖ਼ਰੀ ਵਾਰ ਆਪਣੀ ਨਰਸ ਨਾਲ ਪਿਆਰ ਵਿੱਚ ਡੁੱਬ ਗਿਆ, ਜਦੋਂ ਮੈਂ ਛੇ ਸਾਲਾਂ ਦਾ ਸੀ। ਪਰ ਇਹ ਬਹੁਤ ਪਹਿਲਾਂ ਦੀ ਗੱਲ ਹੈ। ਸਾਡੇ ਪਿਆਰ ਕਰਨ ਦੇ ਵੇਰਵਾ ਮੇਰੀ ਯਾਦ ਤੋਂ ਮਿੱਟ ਚੁੱਕੇ ਹਨ; ਅਤੇ ਜੇ ਮੈਨੂੰ ਉਹ ਯਾਦ ਵੀ ਰਹਿ ਜਾਂਦੇ, ਤਾਂ ਉਨ੍ਹਾਂ ਵਿੱਚ ਕਿਸ ਨੇ ਦਿਲਚਸਪੀ ਲੈਣੀ ਸੀ?"
"ਸਾਨੂੰ ਫਿਰ, ਕੀ ਕਰਨਾ ਚਾਹੀਦਾ ਹੈ?" ਸਰਾਂ ਦੇ ਮਾਲਿਕ ਨੇ ਕਿਹਾ "ਮੇਰੇ ਪਹਿਲੇ ਪਿਆਰ ਦੀ ਕਹਾਣੀ ਵੀ ਬਹੁਤ ਕਮਾਲ ਨਹੀਂ ਹੈ। ਜਦੋਂ ਤੱਕ ਮੈਂ ਆਪਣੀ ਮਰਹੂਮ ਪਤਨੀ, ਅੰਨਾ ਇਵਾਨੋਵਨਾ ਨੂੰ ਨਹੀਂ ਸੀ ਮਿਲਿਆ, ਮੇਰਾ ਕਿਸੇ ਨਾਲ ਪਿਆਰ ਨਹੀਂ ਸੀ ਹੋਇਆ ਅਤੇ ਸਾਡਾ ਸੰਬੰਧ ਸੰਭਵ ਹੱਦ ਤੱਕ ਐਨ ਵਧੀਆ ਚੱਲਿਆ। ਸਾਡੇ ਪਿਤਾਵਾਂ ਨੇ ਸਾਡੀ ਮੰਗਣੀ ਕੀਤੀ; ਅਸੀਂ ਛੇਤੀ ਇਕ ਦੂਜੇ ਨਾਲ ਪਿਆਰ ਕਰਨ ਲੱਗ ਪਏ, ਅਤੇ ਬਿਨਾਂ ਦੇਰੀ ਵਿਆਹ ਕਰਵਾ ਲਿਆ। ਮੇਰੀ ਕਹਾਣੀ ਦੋ ਸ਼ਬਦਾਂ ਵਿਚ ਦੱਸਣ ਜੋਗੀ ਹੈ। ਸੱਜਣੋ, ਮੈਂ ਇਸ ਗੱਲ ਦਾ ਇਕਬਾਲ ਕਰਦਾ ਹਾਂ, ਕਿ ਜਦੋਂ ਮੈਂ ਪਹਿਲੇ ਪਿਆਰ ਦਾ ਸਵਾਲ ਖੜ੍ਹਾ ਕੀਤਾ, ਮੇਰਾ ਦਾਰੋਮਦਾਰ ਤੁਹਾਡੇ ਉੱਤੇ ਸੀ, ਮੈਂ ਬੁਢੇ ਤਾਂ ਨਹੀਂ ਕਹਾਂਗਾ, ਪਰ ਕਿਸੇ ਵੀ ਤਰ੍ਹਾਂ ਨੌਜਵਾਨ ਕੁਆਰੇ ਨਹੀਂ। ਕੀ ਤੁਸੀਂ ਸਾਨੂੰ ਕੁਝ ਸੁਣਾਓਗੇ, ਵਲਾਦੀਮੀਰ ਪੇਤਰੋਵਿਚ?"
ਵਲਾਦੀਮੀਰ ਪੇਤਰੋਵਿਚ ਨੇ ਕਿਹਾ, "ਮੇਰਾ ਪਹਿਲਾ ਪਿਆਰ ਜ਼ਰੂਰ ਸਭ ਤੋਂ ਆਮ ਵਿੱਚੋਂ ਨਹੀਂ ਹੈ।" ਉਹ ਲਗਭਗ 40 ਸਾਲ ਦਾ ਆਦਮੀ ਸੀ, ਜਿਸਦੇ ਕਾਲੇ ਵਾਲ਼ ਧੌਲੇ ਹੋ ਰਹੇ ਸਨ।
"ਅੱਛਾ," ਸਰਾਂ ਦਾ ਮਾਲਿਕ ਅਤੇ ਸਰਗੇਈ ਨਿਕੋਲਾਏਵਿਚ ਇਕੱਠੇ ਬੋਲੇ; "ਇਹ ਸਗੋਂ ਬਿਹਤਰ ਹੈ ਸਾਨੂੰ ਆਪਣੀ ਕਹਾਣੀ ਦੱਸੋ।"
"ਖੁਸ਼ੀ ਨਾਲ - ਜਾਂ ਕਹੋ, ਨਹੀਂ: ਮੈਂ ਇਹ ਨਹੀਂ ਸੁਣਾਵਾਂਗਾ, ਕਿਉਂਕਿ ਮੈਂ ਕਹਾਣੀ ਸੁਣਾਉਣ ਦੀ ਕਲਾ ਵਿੱਚ ਅਨਾੜੀ ਹਾਂ। ਮੈਨੂੰ ਇਸ ਨੂੰ (ਜਾਂ ਤਾਂ ਖੁਸ਼ਕ ਅਤੇ ਛੋਟੀ ਬਣਾ ਧਰਾਂਗਾ ਜਾਂ ਵਧਾਣ ਪਾ ਲਵਾਂਗਾ ਅਤੇ ਝੂਠ ਦੀ ਮਿਲਾਵਟ ਕਰ ਲਵਾਂਗਾ) ਪਰ ਜੇ ਤੁਸੀਂ ਮੈਨੂੰ ਆਗਿਆ ਦਿਓ ਤਾਂ ਜੋ ਵੀ ਮੈਨੂੰ ਯਾਦ ਹੈ ਮੈਂ ਲਿਖ ਲਵਾਂਗਾ, ਅਤੇ ਤੁਹਾਨੂੰ ਇਹ ਪੜ੍ਹ ਕੇ ਸੁਣਾ ਦਿਆਂਗਾ।
ਪਹਿਲਾਂ ਤਾਂ ਦੋਸਤ ਇਸ ਲਈ ਸਹਿਮਤ ਨਹੀਂ ਹੋਏ; ਪਰ ਵਲਾਦੀਮੀਰ